ਪਾਕਿਸਤਾਨ ਦੇ ਬਲੋਚਿਸਤਾਨ ਕਵੇਟਾ 'ਚ ਧਮਾਕਾ - 3 ਲੋਕਾਂ ਦੀ ਮੌਤ, ਕਈ ਹੋਰ ਜ਼ਖਮੀ

ਪਾਕਿਸਤਾਨ ( Pakistan ) ਦੇ ਬਲੋਚਿਸਤਾਨ ( Balochistan ) ਕਵੇਟਾ ( Quetta ) 'ਚ ਅੱਜ ਫਾਤਿਮਾ ਜਿਨਾਹ ਰੋਡ 'ਤੇ ਜ਼ਬਰਦਸਤ ਧਮਾਕਾ ( massive blast )ਹੋਇਆ। ਇਸ ਧਮਾਕੇ 'ਚ 3 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ ।

ਪਾਕਿਸਤਾਨ ਦੇ ਬਲੋਚਿਸਤਾਨ ਕਵੇਟਾ 'ਚ ਧਮਾਕਾ - 3 ਲੋਕਾਂ ਦੀ ਮੌਤ, ਕਈ ਹੋਰ ਜ਼ਖਮੀ

ਪਾਕਿਸਤਾਨ ਦੇ ਬਲੋਚਿਸਤਾਨ ਕਵੇਟਾ 'ਚ ਅੱਜ ਫਾਤਿਮਾ ਜਿਨਾਹ ਰੋਡ 'ਤੇ ਜ਼ਬਰਦਸਤ ਧਮਾਕਾ ਹੋਇਆ। ਇਸ ਧਮਾਕੇ 'ਚ 3 ਲੋਕਾਂ ਦੀ ਮੌਤ ਹੋ ਗਈ

ਅਤੇ ਕਈ ਹੋਰ ਜ਼ਖਮੀ ਹੋ ਗਏ । ਫਾਤਿਮਾ ਜਿਨਾਹ ਰੋਡ 'ਤੇ ਇਕ ਪੁਲਸ ਚੌਕੀ ਨੂੰ ਨਿਸ਼ਾਨਾ ਬਣਾ ਕੇ ਹੋਏ ਧਮਾਕੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 19 ਗੰਭੀਰ ਜ਼ਖਮੀ ਹੋ ਗਏ | ਇਹ ਤਿੰਨੇ  ਪਾਕਿਸਤਾਨੀ ਪੁਲਿਸ ਵਾਲੇ ਦਸੇ ਜਾਂਦੇ ਹਨ | ਧਮਾਕੇ ਦੀ ਪ੍ਰਕਿਰਤੀ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। 2-2.5 ਕਿਲੋਗ੍ਰਾਮ ਵਿਸਫੋਟਕ ਸਮੱਗਰੀ ਦੀ ਵਰਤੋਂ ਕੀਤੀ ਗਈ ਸੀ।

ਪਾਕਿਸਤਾਨ ਚ ਬੰਬ ਧਮਾਕੇ ਆਮ ਗੱਲ ਹੋ ਗਈ ਹੈ | ਓਧਰ ਇਮਰਾਨ ਖਾਨ ਦੀ ਵੀ ਕੁਰਸੀ ਡਾਵਾਂ ਡੋਲ ਹੈ | ਜਿਸ ਕਰਕੇ ਪਾਕਿਸਤਾਨ ਤੇ ਲੱਗਦਾ ਕਿਸੇ ਦਾ ਕੋਈ ਕੰਟਰੋਲ ਨਹੀਂ ਹੈ | ਪਾਕਿਸਤਾਨ ਮੰਗਲਵਾਰ ਨੂੰ 'ਪੈਰਿਆ' ਵਲਾਦੀਮੀਰ ਪੁਤਿਨ (Vladimir Putin) ਦਾ ਸਮਰਥਨ ਕਰਨ ਵਾਲਾ ਪਹਿਲਾ ਵੱਡਾ ਦੇਸ਼ ਬਣ ਗਿਆ ਕਿਉਂਕਿ ਇਸ ਨੇ ਯੂਕਰੇਨ ਉਤੇ ਹਮਲੇ ਤੋਂ ਬਾਅਦ ਰੂਸ ਨਾਲ ਪਹਿਲੇ ਨਵੇਂ ਵਪਾਰ ਸਮਝੌਤੇ 'ਤੇ ਦਸਤਖਤ ਕੀਤੇ ਹਨ।