ਅਰਵਿੰਦ ਢਿੱਲੋਂ ਜੀ ਵਾਇਸ ਚਾਂਸਲਰ ਬਣਨ ਤੋਂ ਬਾਅਦ ਪੁਰਖਿਆਂ ਦੇ ਪਿੰਡ ਕਸਬਾ ਝਬਾਲ ਪਹੁੰਚੇ

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫ਼ੈਸਰ ਅਰਵਿੰਦ ਢਿੱਲੋਂ ਜੀ ਵਾਇਸ ਚਾਂਸਲਰ ਬਣਨ ਤੋਂ ਬਾਅਦ ਪਹਿਲੀ ਵਾਰ ਆਪਣੇ ਪੁਰਖਿਆਂ ਦੇ ਪਿੰਡ ਕਸਬਾ ਝਬਾਲ ਜਿਲ੍ਹਾ ਤਰਨ ਤਾਰਨ ਪਹੁੰਚਣ ਤੇ ਮਾਤਾ ਭਾਗ ਕੌਰ ਜੀ ਕਰਮ ਸਿੰਘ ਹਿਸਟੋਰੀਅਨ ਲਾਇਬ੍ਰੇਰੀ ਵਿੱਚ ਇਕੱਤਰ ਹੋਏ ਉਹਨਾਂ ਦੇ ਮਿੱਤਰ ਅਤੇ ਰਿਸ਼ਤੇਦਾਰਾਂ ਨੇ ਫੁਲਮਾਲਾ ਅਤੇ ਸਿਰਪਾਉ ਪਹਿਨਾ ਕੇ ਸਵਾਗਤ ਕਰਦਿਆਂ ਜੀ ਆਇਆਂ ਨੂੰ ਕਿਹਾ।

ਅਰਵਿੰਦ ਢਿੱਲੋਂ ਜੀ ਵਾਇਸ ਚਾਂਸਲਰ ਬਣਨ ਤੋਂ ਬਾਅਦ ਪੁਰਖਿਆਂ ਦੇ ਪਿੰਡ ਕਸਬਾ ਝਬਾਲ ਪਹੁੰਚੇ

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫ਼ੈਸਰ ਅਰਵਿੰਦ ਢਿੱਲੋਂ ਜੀ ਵਾਇਸ ਚਾਂਸਲਰ ਬਣਨ ਤੋਂ ਬਾਅਦ ਪਹਿਲੀ ਵਾਰ ਆਪਣੇ ਪੁਰਖਿਆਂ ਦੇ ਪਿੰਡ ਕਸਬਾ ਝਬਾਲ ਜਿਲ੍ਹਾ ਤਰਨ ਤਾਰਨ ਪਹੁੰਚਣ ਤੇ ਮਾਤਾ ਭਾਗ ਕੌਰ ਜੀ ਕਰਮ ਸਿੰਘ ਹਿਸਟੋਰੀਅਨ ਲਾਇਬ੍ਰੇਰੀ ਵਿੱਚ ਇਕੱਤਰ ਹੋਏ ਉਹਨਾਂ ਦੇ ਮਿੱਤਰ

ਅਤੇ ਰਿਸ਼ਤੇਦਾਰਾਂ ਨੇ ਫੁਲਮਾਲਾ ਅਤੇ ਸਿਰਪਾਉ ਪਹਿਨਾ ਕੇ ਸਵਾਗਤ ਕਰਦਿਆਂ ਜੀ ਆਇਆਂ ਨੂੰ ਕਿਹਾ। ਸਭ ਤੋਂ ਪਹਿਲਾਂ ਪ੍ਰੋਫ਼ੈਸਰ ਢਿੱਲੋਂ ਨੇ ਲਾਇਬ੍ਰੇਰੀ ਵਿੱਚ ਲੱਗੀਆਂ ਯਾਦਗਾਰੀ ਤਸਵੀਰਾਂ ਤੇ ਪੰਛੀ ਝਾਤ ਮਾਰੀ।ਉਪਰੰਤ ਕਾਮਰੇਡ ਯਸ਼ਪਾਲ ਝਬਾਲ

ਨੇ ਪ੍ਰੋਫ਼ੈਸਰ ਢਿੱਲੋਂ ਜੀ ਦੇ ਜੀਵਨ ਸਬੰਧੀ ਸੰਖੇਪ ਜਾਣਕਾਰੀ ਦਿੱਤੀ। ਇਸ ਮੌਕੇ ਪ੍ਰੋਫ਼ੈਸਰ ਢਿੱਲੋਂ ਨੇ ਵੈਲਕਮ ਕਰਨ ਵਾਲੇ ਇਕੱਤਰ ਹੋਏ ਰਿਸ਼ਤੇਦਾਰਾਂ ਅਤੇ ਸਨੇਹੀਆਂ ਦਾ ਧੰਨਵਾਦ ਕੀਤਾ ਤੇ ਸਾਡੇ ਪਤਰਕਾਰ ਪੰਜਾਬ ਸਿੰਘ ਧਾਮੀ ਤਰਨ ਤਾਰਨ ਨਾਲ ਗਲਬਾਤ ਕਰਦਿਆਂ ਕਿਹਾ ਕਿ ਮੈਨੂੰ ਇਥੇ ਆਕੇ ਬਹੁਤ ਵਧੀਆ ਲੱਗਾ ਹੈ ਕਿਉਂਕਿ ਇਹ ਸਾਰੇ ਮੇਰੇ ਮਿੱਤਰ ਵੀ ਮੈਨੂੰ ਆਪਣਾ ਪਰਵਾਰ ਹੀ ਲੱਗਾ ਹੈ । ਕਸਬਾ ਝਬਾਲ ਮੇਰੇ ਪੁਰਖਿਆਂ ਦਾ ਪਿੰਡ ਹੋਣ ਦੇ ਨਾਲ ਨਾਲ ਇਤਿਹਾਸਕ ਨਗਰ ਵੀ ਹੈ ਅਤੇ ਆਪਣੀ ਮੁਢਲੀ ਪੜਾਈ ਤੋਂ ਲੈ ਕੇ ਵਾਇਸ ਚਾਂਸਲਰ ਬਣਨ ਤੱਕ ਸਾਰੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਪ੍ਰੋਫ਼ੈਸਰ ਢਿੱਲੋਂ ਨੇ ਗੁਰਦੁਆਰਾ ਬਾਬਾ ਲੰਗਾਹ ਜੀ, ਗੁਰਦੁਆਰਾ ਬੀਬੀ ਵੀਰੋ ਜੀ ਅਤੇ ਗੁਰਦੁਆਰਾ ਮਾਤਾ ਭਾਗ ਕੌਰ ਜੀ ਦੇ ਦਰਸ਼ਨ ਕੀਤੇ ਜਿੱਥੇ ਉਹਨਾਂ ਨੂੰ ਪ੍ਰਬੰਧਕ ਕਮੇਟੀਆਂ ਵੱਲੋਂ ਗੁਰੂ ਘਰ ਦੀ ਬਖਸ਼ਿਸ਼ ਸਿਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਪ੍ਰੋਫ਼ੈਸਰ ਢਿੱਲੋਂ ਜੀ ਦੇ ਕਰੀਬੀ ਸ੍ਰ ਰਾਜਪਾਲ ਸਿੰਘ ਨੇ ਸਾਡੇ ਪਤਰਕਾਰ ਨਾਲ ਰੂਬਰੂ ਹੁੰਦਿਆਂ ਦਸਿਆ ਕਿ ਪ੍ਰੋਫੈਸਰ ਢਿੱਲੋਂ ਆਪਣੀ ਮਿਹਨਤ ਨਾਲ ਬਣਾਈ ਹੋਈ ਪਹਿਚਾਣ ਦੇ ਨਾਲ ਨਾਲ ਝਬਾਲ ਦੇ ਵਸਨੀਕ ਢਿੱਲੋਂ ਪਰਿਵਾਰ ਵਿਚੋਂ ਹੋਏ ਬ੍ਰਹਮ ਗਿਆਨੀ ਬਾਬਾ ਲੰਗਾਹ ਜੀ ਦੀ ਅੰਸ ਬੰਸ ਵਿਚੋਂ ਹਨ ਤੇ ਚਾਰ ਵਾਰ ਰਾਜਸਭਾ ਦੇ ਮੈਂਬਰ ਰਹੇ ਡਾਕਟਰ ਅਨੂਪ ਸਿੰਘ ਢਿੱਲੋਂ ਦੇ ਪਰਵਾਰ ਨਾਲ ਸਬੰਧ ਰੱਖਦੇ ਹਨ। ਇਸ ਤੋਂ ਉਪਰੰਤ ਪ੍ਰੋਫ਼ੈਸਰ ਢਿੱਲੋਂ ਸਰਕਾਰੀ ਕਨਿਆਂ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਮੰਗਤ ਸਿੰਘ ਦੇ ਮੋਹ ਭਰੇ ਸੱਦੇ ਨੂੰ ਪ੍ਰਵਾਨ ਕਰਦਿਆਂ ਸਕੂਲ ਦੇ ਆਂਗਨ ਵਿੱਚ ਪਹੁੰਚੇ ਜਿੱਥੇ ਉਹਨਾਂ ਨੂੰ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਨੇ ਨਿੱਘਾ ਸਵਾਗਤ ਕਰਦਿਆਂ ਜੀ ਆਇਆਂ ਨੂੰ ਕਿਹਾ।ਸਭ ਤੋਂ ਪਹਿਲਾਂ ਸਕੂਲ ਦੀ ਲਾਇਬਰੇਰੀ ਵਿੱਚ ਪੰਜਾਬੀ ਸਾਹਿਤ ਦੇ ਲੇਖਕ ਨਾਨਕ ਸਿੰਘ, ਸੁਰਜੀਤ ਪਾਤਰ, ਸ਼ਿਵ ਕੁਮਾਰ ਬਟਾਲਵੀ ਅਤੇ ਲੇਖਿਕਾ ਅੰਮ੍ਰਿਤਾ ਪ੍ਰੀਤਮ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸਾਹਿਤ ਕਲਾਕਾਰਾਂ ਦੀਆਂ ਤਸਵੀਰਾਂ ਦੀ ਤਿਆਰ ਕੀਤੀ ਕੀਤੀ ਹੋਈ ਫਲੈਕਸ ਬੋਰਡ ਨੂੰ ਦੇਖ ਕੇ ਮੁੱਖ ਮਹਿਮਾਨ ਪ੍ਰੋਫ਼ੈਸਰ ਢਿੱਲੋਂ ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਅਤੇ ਸਾਹਿਤ ਕਲਾਕਾਰਾਂ ਨੂੰ ਜਿੰਦਾ ਰੱਖਣ ਦਾ ਬਹੁਤ ਵਧੀਆ ਉਪਰਾਲਾ ਹੈ।ਪ੍ਰੋਫ਼ੈਸਰ ਢਿੱਲੋਂ ਨੇ ਅਧਿਆਪਕ ਮਿਲਣੀ ਦੌਰਾਨ ਕਿਹਾ ਕਿ ਵਿਦਿਆਰਥੀਆਂ ਅੰਦਰ ਛੁਪੇ ਹੋਏ ਟੈਲੇੰਟ ਨੂੰ ਪਛਾਨਣ ਲਈ ਅਧਿਆਪਕਾ ਅੰਦਰ ਹੁਨਰ ਹੋਣਾ ਬਹੁਤ ਜ਼ਰੂਰੀ ਹੈ। ਪਤਾ ਨਹੀਂ ਕਿਹੜਾ ਵਿਦਿਆਰਥੀ ਕੱਲ ਨੂੰ ਕੋਈ ਸਾਇੰਟਿਸਟ, ਇੰਜੀਨੀਅਰ, ਡਾਕਟਰ ਜਾ ਹੋਰ ਉੱਚ ਪਦਵੀਆਂ ਤੇ ਪਹੁੰਚ ਕੇ ਤੁਹਾਡਾ ਤੇ ਤੁਹਾਡੀ ਸੰਸਥਾ ਦਾ ਨਾਮ ਰੌਸ਼ਨ ਕਰ ਰਿਹਾ ਹੋਵੇਗਾ। ਸਕੂਲ ਵੱਲੋਂ ਪਹਿਲਾਂ ਹੀ ਈ ਮੋਡ ਵਿੱਚ ਤਿਆਰ ਕੀਤਾ ਗਿਆ ਪਲੇਠਾ ਮੈਗਜ਼ੀਨ ਪਰਵਾਸ ਪ੍ਰੋਫ਼ੈਸਰ ਅਰਵਿੰਦ ਢਿੱਲੋਂ ਵੱਲੋਂ ਆਪਣੇ ਕਰ ਕਮਲਾ ਨਾਲ ਰਲੀਜ਼ ਕਰਦੇ ਹੋਏ ਲੋਕ ਅਰਪਿਤ ਕੀਤਾ। ਇਸ ਮੌਕੇ ਪ੍ਰਿੰਸੀਪਲ ਅਤੇ ਸਟਾਫ਼ ਨੇ ਮੁੱਖ ਮਹਿਮਾਨ ਸ੍ਰ ਢਿੱਲੋਂ ਨੂੰ ਯਾਦਗਾਰੀ ਤਸਵੀਰ ਭੇਂਟ ਕਰਕੇ ਸਨਮਾਨਿਤ ਕੀਤਾ ਤੇ ਸਮੂੰਹ ਸਟਾਫ਼ ਨੇ ਪ੍ਰੋਫ਼ੈਸਰ ਅਰਵਿੰਦ ਢਿੱਲੋਂ ਨਾਲ ਇੱਕ ਯਾਦਗਾਰੀ ਫੋਟੋ ਵੀ ਕਰਵਾਈ।

ਅਖੀਰ ਵਿੱਚ ਪ੍ਰਿੰਸੀਪਲ ਮੰਗਤ ਸਿੰਘ

ਨੇ ਸਾਡੇ ਪਤਰਕਾਰ ਨਾਲ ਗਲਬਾਤ ਕਰਦਿਆਂ ਪ੍ਰੋਫ਼ੈਸਰ ਢਿੱਲੋਂ ਦਾ ਸਕੂਲ ਵੱਲੋਂ ਸੱਦਾ ਪ੍ਰਵਾਨ ਕਰਨ ਤੇ ਧੰਨਵਾਦ ਕੀਤਾ