ਐਮਐਲਏ ਹਰਗੋਬਿੰਦਪੁਰ ਕਾਂਗਰਸ ਛੱਡ ਭਾਜਪਾ ਹਫਤੇ ਬਾਅਦ ਕਾਂਗਰਸ ਵਾਪਿਸ ਅਤੇ ਹੁਣ ਇਕ ਮਹੀਨੇ ਬਾਅਦ ਦੋਬਾਰਾ ਭਾਜਪਾ ਚ ਹੋਏ ਸ਼ਾਮਿਲ |
ਐਮਐਲਏ ਹਰਗੋਬਿੰਦਪੁਰ ਕਾਂਗਰਸ ਛੱਡ ਭਾਜਪਾ ਹਫਤੇ ਬਾਅਦ ਕਾਂਗਰਸ ਵਾਪਿਸ ਅਤੇ ਹੁਣ ਇਕ ਮਹੀਨੇ ਬਾਅਦ ਦੋਬਾਰਾ ਭਾਜਪਾ ਚ ਹੋਏ ਸ਼ਾਮਿਲ |
ਪੰਜਾਬ ਦੇ ਚੋਣ ਪ੍ਰਚਾਰ ਚ ਇਕ ਵੱਖ ਹੀ ਤਸਵੀਰ ਬਟਾਲਾ ਵਿਖੇ ਅੱਜ ਦੇਖਣ ਨੂੰ ਮਿਲੀ ਜਦ ਐਮਐਲਏ ਬਲਵਿੰਦਰ ਸਿੰਘ ਲਾਡੀ ਦੋਬਾਰਾ ਇਕ ਮਹੀਨੇ ਦੇ ਅੰਦਰ ਪਾਰਟੀ ਬਦਲ ਗਏ | ਜਿਕਰਯੁਗ ਹੈ ਕਿ ਐਮਐਲਏ ਹਰਗੋਬਿੰਦਪੁਰ ਬਲਵਿੰਦਰ ਸਿੰਘ ਲਾਡੀ ਕਰੀਬ ਇਕ ਮਹੀਨੇ ਪਹਿਲਾ ਫਤਿਹ ਜੰਗ ਬਾਜਵਾ ਦੇ ਨਾਲ ਦਿਲੀ ਵਿਖੇ ਰਸਮੀ ਤੌਰ ਤੇ ਭਾਜਪਾ ਚ ਸ਼ਾਮਿਲ ਹੋਏ ਸਨ ਅਤੇ ਮੁੜ ਇਕ ਹਫਤੇ ਬਾਅਦ ਹੀ ਉਹ ਮੁਖ ਮੰਤਰੀ ਚਰਨਜੀਤ ਚੰਨੀ ਦੀ ਅਗਵਾਈ ਵਿਚ ਭਾਜਪਾ ਨੂੰ ਛੱਡ ਕਾਂਗਰਸ ਚ ਵਾਪਿਸ ਚਲੇ ਗਏ ਅਤੇ ਅੱਜ ਦੋਬਾਰਾ ਬਟਾਲਾ ਵਿਖੇ ਭਾਜਪਾ ਨੇਤਾ ਤਰੁਣ ਚੁੱਘ ਅਤੇ ਫਤਿਹਜੰਗ ਸਿੰਘ ਬਾਜਵਾ ਦੀ ਅਗਵਾਈ ਚ ਭਾਜਪਾ ਚ ਸ਼ਾਮਿਲ ਹੋ ਗਏ | ਉਥੇ ਹੀ ਤਰੁਣ ਚੁੱਘ ਨੇ ਕਿਹਾ ਕਿ ਭਾਵੇ ਬਲਵਿੰਦਰ ਲਾਡੀ ਪਹਿਲਾ ਭਾਜਪਾ ਛੱਡ ਗਏ ਸਨ ਲੇਕਿਨ ਅੱਜ ਜਦ ਉਹ ਸ਼ਾਮਿਲ ਹੋਏ ਹਨ ਤਾ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਨ ਅਤੇ ਬਲਵਿੰਦਰ ਲਾਡੀ ਦੇ ਭਾਜਪਾ ਚ ਸ਼ਾਮਿਲ ਹੋਣ ਨਾਲ ਭਾਜਪਾ ਨੂੰ ਦੋ ਹਲਕੇ ਹਰਗੋਬਿੰਦਪੁਰ ਅਤੇ ਬਟਾਲਾ ਚ ਮਜਬੂਤੀ ਮਿਲੀ ਹੈ | ਉਥੇ ਹੀ ਬਲਵਿੰਦਰ ਲਾਡੀ ਨੇ ਕਿਹਾ ਕਿ ਫਤਿਹਜੰਗ ਬਾਜਵਾ ਉਹਨਾਂ ਦੇ ਭਰਾ ਹਨ ਅਤੇ ਪਹਿਲਾ ਵੀ ਉਹਨਾਂ ਨਾਲ ਭਾਜਪਾ ਚ ਸ਼ਾਮਿਲ ਹੋਏ ਸਨ ਅਤੇ ਉਦੋਂ ਕਾਂਗਰਸ ਪਾਰਟੀ ਦੇ ਨੇਤਾ ਹਰੀਸ਼ ਚੌਧਰੀ , ਚਰਨਜੀਤ ਚੰਨੀ ਅਤੇ ਹੋਰਨਾਂ ਨੇ ਦਬਾਵ ਬਣਾ ਅਤੇ ਹਰਗੋਬਿੰਦਪੁਰ ਤੋਂ ਦੋਬਾਰਾ ਟਿਕਟ ਦੇਣ ਦਾ ਵਾਅਦਾ ਕਰ ਕਾਂਗਰਸ ਚ ਸ਼ਾਮਿਲ ਕੀਤਾ ਸੀ, ਲੇਕਿਨ ਕਾਂਗਰਸ ਪਾਰਟੀ ਨੇ ਧੋਖਾ ਦਿਤਾ ਅਤੇ ਟਿਕੇਟ ਉਹਨਾਂ ਨੂੰ ਨਾ ਦੇਕੇ ਇਕ ਕਮਜ਼ੋਰ ਉਮੀਦਵਾਰ ਮੈਦਾਨ ਚ ਉਤਾਰਿਆ ਹੈ ਲਾਡੀ ਨੇ ਕਿਹਾ ਕਿ ਉਹਨਾਂ ਹਲਕੇ ਚ ਬਹੁਤ ਕੰਮ ਕੀਤਾ ਅਤੇ ਕਾਂਗਰਸ ਨੂੰ ਮਜਬੂਤ ਕੀਤਾ | ਲੇਕਿਨ ਪਾਰਟੀ ਨੇ ਉਹਨਾਂ ਨਾਲ ਸਹੀ ਨਹੀਂ ਕੀਤਾ ਜਿਸ ਦੇ ਚਲਦੇ ਉਹਨਾਂ ਭਾਜਪਾ ਚ ਦੋਬਾਰਾ ਸ਼ਾਮਿਲ ਹੋਣ ਦਾ ਫੈਸਲਾ ਲਿਆ ਹੈ |