ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਨੇ ਚੋਣ ਕਮਿਸ਼ਨ ਦਾ ਪੁਤਲਾ ਗਾਂਧੀ ਚੌਂਕ ਬਟਾਲਾ ਵਿਖੇ ਫੂਕਿਆ

ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਨੇ ਚੋਣ ਕਮਿਸ਼ਨ ਦਾ ਪੁਤਲਾ ਗਾਂਧੀ ਚੌਂਕ ਬਟਾਲਾ ਵਿਖੇ ਫੂਕਿਆ

ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਨੇ ਚੋਣ ਕਮਿਸ਼ਨ  ਦਾ ਪੁਤਲਾ ਗਾਂਧੀ ਚੌਂਕ ਬਟਾਲਾ ਵਿਖੇ ਫੂਕਿਆ

ਸ਼ਿਵ ਸੈਨਾ ਬਾਲ ਠਾਕਰੇ ਦੇ ਸਟੇਟ ਪ੍ਰਧਾਨ ਦੀ ਅਗੁਵਾਹੀ ਵਿੱਚ ਚੋਣ ਕਮਿਸ਼ਨ ਦੇ ਵਿਰੁੱਧ ਰੋਸ ਪ੍ਰਦਰਸ਼ਨ ਕਰਦੇ ਹੋਏ ਬਟਾਲਾ ਦੇ ਗਾਂਧੀ ਚੌਂਕ ਵਿਖੇ ਚੋਣ ਕਮਿਸ਼ਨ ਦਾ ਪੁਤਲਾ ਜਲਾਇਆ ਗਿਆ 

ਇਸ ਮੌਕੇ ਸ਼ਿਵ ਸੈਨਾ ਬਾਲ ਠਾਕਰੇ ਦੇ ਸਟੇਟ ਪ੍ਰਧਾਨ ਯੋਗੇਸ਼ ਸ਼ਰਮਾ ,,ਯੂਥ ਪ੍ਰਧਾਨ ਹਨੀ ਮਹਾਜਨ ਅਤੇ ਸਟੇਟ ਸਕੱਤਰ ਰਮੇਸ਼ ਨਈਅਰ ਦਾ ਕਹਿਣਾ ਸੀ ਕਿ ਮੋਦੀ  ਸਰਕਾਰ ਹਿਟਲਰ ਵਾਲਾ ਰਵਈਆ ਅਪਣਾ ਰਹੀ ਹੈ ਜਿਸਦਾ ਤਾਜ਼ਾ ਮਾਮਲਾ ਮਹਾਰਾਸ਼ਟਰ ਵਿੱਚ ਦੇਖਣ ਨੂੰ ਮਿਲਿਆ ਜਿਥੇ ਸ਼ਿਵ ਸੈਨਾ ਬਾਲ ਠਾਕਰੇ ਪਾਰਟੀ ਦੇ ਚੋਣ ਨਿਸ਼ਾਨ ਤੀਰ ਕਮਾਨ ਨੂੰ ਮੋਦੀ ਸਰਕਾਰ ਨੇ ਚੋਣ ਕਮਿਸ਼ਨ ਦੇ ਜਰੀਏ ਸ਼ਿੰਦੇ ਦੀ ਪਾਰਟੀ ਨੇ ਦੇ ਦਿੱਤਾ ਅਤੇ ਚੋਣ ਕਮਿਸ਼ਨ ਨੇ ਸਰਕਾਰ ਦੇ ਦਬਾਵ ਵਿੱਚ ਆਕੇ ਇਹ ਕੰਮ ਕਰ ਰਿਹਾ ਹੈ ਉਹਨਾਂ ਕਿਹਾ ਕਿ ਇਹ ਆਪਣੇ ਆਪ ਨੂੰ ਚਾਣਕਿਆ ਕਹਿੰਦੇ ਹਨ ਪਰ ਇਹਨਾਂ ਦੇ ਚਾਣਕਿਆ ਕਈ ਰਾਜਾ ਦੀਆਂ ਚੋਣਾਂ ਵਿਚ ਫੈਲ ਹੋ ਚੁੱਕੇ ਹਨ ਅਤੇ ਹੁਣ ਵੀ ਮਹਾਰਾਸ਼ਟਰ ਦੀਆਂ ਨਗਰ ਨਿਗਮਾਂ ਦੀਆਂ ਚੋਣਾਂ ਵਿਚ ਉਤਰਨ ਤੋਂ ਭਾਜਪਾ ਡਰ ਰਹੀ ਹੈ ਅਤੇ ਆਪਣੇ ਦਬਾਵ ਨਾਲ ਚੋਣ ਕਮਿਸ਼ਨ ਕੋਲੋ ਇਹੋ ਜਿਹੇ ਕੰਮ ਕਰਵਾ ਰਹੀ ਹੈ ਓਹਨਾਂ ਕਿਹਾ ਕਿ ਭਾਜਪਾ ਪਹਿਲਾ ਵੀ ਕਈਆਂ ਨੂੰ ਈ ਡੀ ਅਤੇ ਸੀ ਬੀ ਆਈ ਦਾ ਡਰ ਦਿਖਾ ਕੇ ਡਰਾ ਚੁੱਕੀ ਹੈ ਅਤੇ ਅੱਗੇ ਵੀ ਡਰਾ ਰਹੀ ਹੈ ਲੇਕਿਨ ਸ਼ਿਵ ਸੈਨਾ ਬਾਲ ਠਾਕਰੇ ਅਤੇ ਉਸਦੇ ਸ਼ਿਵ ਸੈਨਿਕ ਨਾ ਤਾਂ ਪਹਿਲਾਂ ਡਰੇ ਸੀ ਅਤੇ ਨਾ ਹੀ ਅੱਗੇ ਡਰਨਗੇ ਉਹਨਾਂ ਕਿਹਾ ਇਹਨਾਂ ਦਾ ਵਿਰੋਧ ਚਲ ਰਿਹਾ ਹੈ ਅਤੇ ਅੱਗੇ ਵੀ ਚਲਦਾ ਰਹੇਗਾ ਇਸ ਪੁਤਲਾ ਫੂਕ ਮੁਜਾਹਰੇ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਜਮ ਕੇ ਨਾਹਰੇਬਾਜ਼ੀ ਕੀਤੀ ਗਈ ਤੇ ਕੇਂਦਰ ਸਰਕਾਰ ਨੂੰ ਲੋਕਤੰਤਰ ਦੀ ਹਤਿਆਰੀ ਸਰਕਾਰ ਦੱਸਿਆ। ਸ਼ਿਵ ਸੈਨਾ ਬਾਲਾ ਸਾਹਿਬ ਦੇ ਆਗੂਆਂ ਕਿਹਾ ਕਿ ਬੀਜੇਪੀ ਜਿੰਨੀ ਮਰਜ਼ੀ ਕੋਸ਼ਿਸ਼ ਸ਼ਿਵ ਸੈਨਾ ਨੂੰ ਖਤਮ ਕਰਨ ਦੀ ਕਰੇ ਪਰ ਸ਼ਿਵ ਸੈਨਾ ਹੋਰ ਮਜਬੂਤ ਹੋਵੇਗੀ ਤੇ ਬੀਜੇਪੀ ਦੀ ਇਹ ਮਨਮਾਨੀ ਨਹੀਂ ਚਲਣ ਦਿਤੀ ਜਾਵੇਗੀ। ਇਸ ਮੁਜ਼ਾਹਰੇ ਵਿੱਚ ਭਾਰੀ ਗਿਣਤੀ ਵਿਚ ਸ਼ਿਵ ਸੈਨਿਕਾਂ ਨੇ ਹਿਸਾ ਲਿਆ।    all 2 ਨਿਊਜ਼ ਲਈ ਬਟਾਲਾ ਤੋਂ ਅਨੀਤਾ ਬੇਦੀ ਦੀ ਖਾਸ ਰਿਪੋਰਟ।