ਨਵਨਿਯੁਕਤ ਐਸ ਐਸ ਪੀ ਬਟਾਲਾ ਨੇ ਕੀਤੀ ਪ੍ਰੈਸ ਕਰਮੀਆਂ ਨਾਲ ਮੀਟਿੰਗ

ਬਟਾਲਾ ਵਿੱਚ ਨਸ਼ੇ ਅਤੇ ਕਰਾਈਮ ਤੇ ਲਾਗਮ ਕਸਣਾ ਹੋਵੇਗਾ ਪਹਿਲਾ ਕੰਮ

ਨਵਨਿਯੁਕਤ ਐਸ ਐਸ ਪੀ ਬਟਾਲਾ ਨੇ ਕੀਤੀ ਪ੍ਰੈਸ ਕਰਮੀਆਂ ਨਾਲ ਮੀਟਿੰਗ

ਬਟਾਲਾ ਪੁਲਿਸ ਜਿਲਾ ਦੇ ਨਵਨਿਯੁਕਤ ਐਸ ਐਸ ਪੀ, ਆਈ ਪੀ ਐਸ ਅਸ਼ਵਨੀ ਗੋਟੀਆਲ ਦੇ ਵਲੋਂ ਬਟਾਲਾ ਪੁਲਿਸ ਲਾਇਨ ਵਿਖੇ ਬਟਾਲਾ ਪ੍ਰੈਸ ਕਰਮੀਆਂ ਨਾਲ ਇਕ ਪ੍ਰੈਸ ਮੀਟਿੰਗ ਕੀਤੀ ਗਈ , ਇਸ ਮੀਟਿੰਗ ਤੋਂ ਪਹਿਲਾਂ ਬਟਾਲਾ ਪੁਲਿਸ ਪ੍ਰਸ਼ਾਸਨ ਵਲੋਂ ਐਸ ਐਸ ਪੀ ਬਟਾਲਾ ਨੂੰ ਪਰੈਡ ਦੇ ਜਰੀਏ ਸਲਾਮੀ ਦਿੱਤੀ ਗਈ , ਪ੍ਰੈਸ ਮੀਟਿੰਗ ਦੌਰਾਨ ਐਸ ਐਸ ਪੀ ਬਟਾਲਾ ਨੇ ਬਟਾਲਾ ਨੂੰ ਨਸ਼ਾ ਅਤੇ ਕਰਾਈਮ ਮੁਕਤ ਕਰਨ ਲਈ ਪ੍ਰੈਸ ਦਾ ਸਾਥ ਮੰਗਿਆ ਅਤੇ ਪੁਲਿਸ ਵਲੋਂ ਵੀ ਪ੍ਰੈਸ ਦਾ ਸਾਥ ਦੇਣ ਦੀ ਗੱਲ ਕਹੀ ਗਈ। ਉਹਨਾਂ ਕਿਹਾ ਕਿ ਬਟਾਲਾ ਇਕ ਸਰਹੱਦੀ ਕਸਬਾ ਹੈ ਅਤੇ ਇਸਦੇ ਅਧੀਨ ਪੈਂਦੇ ਤਮਾਮ ਕਸਬੇ ਅਤੇ ਪਿੰਡਾਂ ਵਿਚੋਂ ਕਰਾਈਮ ਅਤੇ ਨਸ਼ੇ ਉੱਤੇ ਲਾਗਮ ਕਸਣਾ ਓਹਨਾਂ ਦਾ ਪਹਿਲਾ ਕੰਮ ਰਹੇਗਾ। ਜਿਸ ਲਈ ਉਹ ਬੀ ਐਸ ਐਫ ਦੇ ਕੋਲੋ ਵੀ ਸਾਥ ਲੈਣਗੇ ਅਤੇ ਨਾਲ ਹੀ ਬਟਾਲਾ ਪ੍ਰੈਸ ਦਾ ਵੀ ਓਹਨਾਂ ਨੂੰ ਸਾਥ ਚਾਹੀਦਾ ਹੈ ਨਾਲ ਹੀ ਓਹਨਾ ਕਿਹਾ ਕਿ ਅਗਰ ਕੋਈ ਵੀ ਸੂਚਨਾ ਹੋਵੇ ਤਾਂ ਸੂਚਨਾਂ ਦੇਣ ਵਾਲਾ ਸਿੱਧਾ ਉਹਨਾਂ ਨਾਲ ਰਾਫਤਾ ਕਾਇਮ ਕਰ ਸਕਦਾ ਹੈ ਓਹਨਾਂ ਕਿਹਾ ਕਿ ਸੁਚਨਾ ਦੇਣ ਵਾਲੇ ਦਾ ਨਾਮ ਪਤਾ ਗੁਪਤ ਰਖਿਆ ਜਾਵੇਗਾ ਨਾਲ ਹੀ ਉਹਨਾਂ ਅਪੀਲ ਕੀਤੀ ਕਿ ਆਮ ਜਨਤਾ ਵੀ ਇਸ ਕੰਮ ਵਿੱਚ ਬਟਾਲਾ ਪੁਲਿਸ ਦਾ ਜਰੂਰ ਸਾਥ ਦੇਵੇ ਤਾਂ ਜੋ ਬਟਾਲੇ ਦੇ ਇਲਾਕੇ ਨੂੰ  ਨਸ਼ਾ ਅਤੇ ਕਰਾਈਮ ਮੁਕਤ ਕੀਤਾ ਜਾ ਸਕੇ। 
ਆਓ ਦੇਖਦੇ ਹਾਂ all 2 ਨਿਊਜ਼ ਲਈ ਬਟਾਲਾ ਤੋਂ ਅਨੀਤਾ ਬੇਦੀ ਦੀ ਖਾਸ ਰਿਪੋਰਟ।