ਹਨੂੰਮਾਨ ਚੋਂਕ ਤੋਂ ਬਾਈਕ ਚੋਰੀ ਕਰਕੇ ਭੱਜ ਰਿਹਾ ਸੀ, ਲੋਕਾਂ ਨੇ ਕੀਤਾ ਪਿੱਛਾ ਟਿੱਪਰ ਨਾਲ ਜਾ ਟਕਰਾਇਆ

ਹਨੂੰਮਾਨ ਚੋਂਕ ਤੋਂ ਬਾਈਕ ਚੋਰੀ ਕਰਕੇ ਭੱਜ ਰਿਹਾ ਸੀ, ਲੋਕਾਂ ਨੇ ਕੀਤਾ ਪਿੱਛਾ ਟਿੱਪਰ ਨਾਲ ਜਾ ਟਕਰਾਇਆ

ਕ੍ਰਿਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ - ਹੇਠਾਂ ਦਿਤੇ ਨਿਸ਼ਾਨ ਨੂੰ ਕਲਿਕ ਕਰੋ ਜੀ, ਸਬਸਕ੍ਰਾਈਬ ਕਰਨ ਤੋਂ ਬਾਦ ਬੈੱਲ ਨਿਸ਼ਾਨ ਦਬਾ ਕੇ ਆਲ ਚੁਣੋ ਜੀ

ਗੁਰਦਾਸਪੂਰ ਦੇ ਹਨੂੰਮਾਨ ਚੋਕ ਤੇ ਸਥਿਤ ਰੈਸਟੋਰੈਂਟ ਦੇ ਬਾਹਰੋ ਮੋਟਰਸਾਇਕਲ ਚੋਰੀ ਕਰ ਫਰਾਰ ਹੋਏ ਨੌਜਵਾਨ ਦਾ ਲੋਕਾਂ ਵਲੋਂ ਪਿੱਛਾ ਕਰਣ ਕਾਰਨ ਉਹ ਨੌਜਵਾਨ ਬਬਰੀ ਚੋਕ ਵਿਚ ਇਕ ਟਰੱਕ ਨਾਲ ਜਾ ਟਕਰਾਇਆ। ਜਿਸ ਨਾਲ ਉਹ ਨੌਜਵਾਨ ਜਖ਼ਮੀ ਹੋ ਗਿਆ, ਤੇ ਲੋਕਾਂ ਏ ਇਕੱਠੇ ਹੋਣ ਕਰਕੇ  ਨੈਸ਼ਨਲ ਹਾਈਵੇ ਤੇ ਜੈਮ ਲੱਗ ਗਿਆ । ਪੁਲਿਸ ਨੇ ਉਕਤ ਨੌਜਵਾਨ ਨੂੰ ਸਿਵਲ ਹਸਪਤਾਲ ਪਹੁੰਚਾਇਆ ਤੇ SHO ਨੇ ਮੌਕੇ ਤੇ ਪਹੁੰਚ ਕਿ ਜਾਮ ਖੁਲਵਾਇਆ । ਜਾਣਕਾਰੀ ਦਿੰਦੇ ਹੋਏ ਪਰਦੀਪ ਕੁਮਾਰ ਨਾਮਕ ਵਿਅਕਤੀ ਨੇ ਦਸਿਆ ਕਿ ਉਹ ਹਨੂੰਮਾਨ ਚੋਕ ਦੇ ਨੇੜੇ ਇਕ ਰੈਸਟੋਰੈਂਟ ਵਿਚ ਕੰਮ ਕਰਦਾ ਹੈ। ਉਸ ਨੇ ਆਪਣਾ ਪਲਟੀਨਾ ਮੋਟਰਸਾਇਕਲ ਰੈਸਟੋਰੈਂਟ ਦੇ ਬਾਹਰ ਲਗਾਇਆ ਹੋਇਆ ਸੀ। ਜਿਸ ਦੌਰਾਨ ਇਕ ਨੌਜਵਾਨ ਰੈਸਟੋਰੈਂਟ ਦੇ ਬਾਹਰੋ ਮੋਟਰਸਾਇਕਲ ਚੋਰੀ ਕਰ ਫਰਾਰ ਹੋ ਗਿਆ।  ਪਰਦੀਪ ਅਤੇ ਹੋਰ ਨੌਜਵਾਨਾਂ ਨੇ ਉਸ ਨੌਜਵਾਨ ਦਾ ਪਿੱਛਾ ਕੀਤਾ। ਜਿਸ ਕਰਕੇ ਨੌਜਵਾਨ ਘਬਰਾ ਗਿਆ ਅਤੇ ਬਬਰੀ ਚੋਕ ਵਿਚ ਇਕ ਟਰੱਕ ਨਾਲ ਟਕਰਾ ਗਿਆ।  ਆਓ ਦੇਖਦੇ ਹਾਂ ਇਕ ਰਿਪੋਰਟ ।