ਲਵ ਕੁਸ਼ ਸੈਨਾ ਦੀ ਇਕ ਵਿਸ਼ੇਸ਼ ਮੀਟਿੰਗ ਅਚਲੀ ਗੇਟ ਭਗਵਾਨ ਵਾਲਮੀਕਿ ਮੰਦਿਰ ਬਟਾਲਾ ਵਿਖੇ ਹੋਈ
ਲਵ ਕੁਸ਼ ਸੈਨਾ ਦੀ ਇਕ ਵਿਸ਼ੇਸ਼ ਮੀਟਿੰਗ ਅਚਲੀ ਗੇਟ ਭਗਵਾਨ ਵਾਲਮੀਕਿ ਮੰਦਿਰ ਬਟਾਲਾ ਵਿਖੇ ਹੋਈ

ਲਵ ਕੁਸ਼ ਸੈਨਾ ਦੀ ਇਕ ਵਿਸ਼ੇਸ਼ ਮੀਟਿੰਗ ਅਚਲੀ ਗੇਟ ਭਗਵਾਨ ਵਾਲਮੀਕਿ ਮੰਦਿਰ ਬਟਾਲਾ ਵਿਚ ਲਵ ਕੁਸ਼ ਸੈਨਾ ਪੰਜਾਬ ਪ੍ਰਧਾਨ ਬਾਓ ਸੰਜੀਤ ਦੈਤਯਾ ਜੀ ਵਲੋ ਬੁਲਾਈ ਗਈ। ਜਿਸ ਵਿਚ ਪੰਜਾਬ ਪ੍ਰਧਾਨ ਬਾਓ ਸੰਜੀਤ ਦੈਤਯਾ ਜੀ ਨੇ ਦਸਿਆ ਕਿ ਸਾਡੇ ਇਲਾਕੇ ਦੇ ਹਲਕਾ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਵਲੋ ਬਟਾਲਾ ਸ਼ਹਿਰ ਦੇ ਸਫਾਈ ਕਰਮਚਾਰੀਆਂ ਨਾਲ ਹੜਤਾਲ ਵਿਚ ਆ ਕੇ ਵਾਅਦਾ ਕੀਤਾ ਸੀ ਕਿ ਜਦੋਂ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਤਾ ਉਹਨਾਂ ਦੀ ਮੰਗ ਪੂਰੀ ਕੀਤੀ ਜਾਵੇਗੀ। ਜੌ ਅੱਜ ਸਫ਼ਾਈ ਕਰਮਚਾਰੀਆਂ ਦੀ ਮੰਗ ਪੂਰੀ ਕੀਤੀ ਜਾ ਰਹੀ ਹੈ ਕਿਸੇ ਵੀ ਸਫਾਈ ਸੇਵਕ ਨਾਲ ਬੇਇਨਸਾਫ਼ੀ ਨਹੀਂ ਕੀਤੀ ਜਾਵੇਗੀ, ਸਫਾਈ ਸੇਵਕਾਂ ਨੂੰ ਮੈਰਿਟ ਅਤੇ ਬਿਨਾ ਸ਼ਿਫਾਰਿਸ਼ ਰਖਿਆ ਜਾਵੇਗਾ,
ਪੰਜਾਬ ਪ੍ਰਧਾਨ ਬਾਓ ਸੰਜੀਤ ਦੈਤਯਾ ਜੀ ਨੇ ਸਫਾਈ ਕਰਮਚਾਰੀਆਂ ਦੀ ਮੰਗ ਪੂਰੀ ਕਰਨ ਤੇ ਹਲਕਾ ਬਟਾਲਾ ਵਿਧਾਇਕ ਅਮਨ ਸ਼ੇਰ ਸਿੰਘ ਕਲਸੀ ਦਾ ਧਨਵਾਦ ਕੀਤਾ ਅਤੇ ਨਾਲ ਹੀ ਕਿਹਾ ਕਿ ਜਦੋਂ ਵੀ ਕੋਈ MLA, MP, ਮੰਤਰੀ, ਪ੍ਰਧਾਨ ਮੰਤਰੀ ਬਣਦਾ ਹੈ ਤਾਂ ਭਾਰਤੀਯ ਸੰਵਿਧਾਨ ਦੀ ਸੌਂਹ ਚੁੱਕਦਾ ਹੈ ਜੇਕਰ ਕੋਈ ਭਾਰਤੀਯ ਸੰਵਿਧਾਨ ਦਾ ਅਪਮਾਨ ਕਰਦਾ ਹੈ ਤਾਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਅੱਗੇ ਬੇਨਤੀ ਕਰਦੇ ਹਾਂ ਕਿ ਉਸਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਪੰਜਾਬ ਸੈਕਟਰੀ ਪਵਨ ਭੱਟੀ, ਜਥੇਦਾਰ ਨਰਿੰਦਰ ਸਿੰਘ, ਪ੍ਰਧਾਨ ਅਜਮੇਰ ਸਿੰਘ, ਪ੍ਰਧਾਨ ਦਵਿੰਦਰ ਸਿੰਘ ਫੌਜੀ,ਪ੍ਰਧਾਨ ਜਾਗੀਰ ਸਿੰਘ, ਪ੍ਰਧਾਨ ਹੀਰਾ ਲਾਲ, ਪ੍ਰਧਾਨ ਸ਼ਮਸ਼ੇਰ ਸਿੰਘ, ਪ੍ਰਧਾਨ ਕੈਪਟਨ ਸਤਨਾਮ ਸਿੰਘ,ਅਰਵਿੰਦ,ਰਮਨ, ਰੋਹਿਤ, ਲੱਕੀ ਸਿੰਘ, ਗਗਨ ਸਿੰਘ ਅਤੇ ਪ੍ਰਧਾਨ ਅਮਨ ਜਾਗੋਵਾਲ ਆਦਿ ਹਾਜ਼ਰ ਸਨ।