ਸੈਟਰਲ ਬੋਰਡ ਸਕੂਲ ਆਫ ਐਜੁਕੇਸ਼ਨ ਵੱਲੋ ਜਵਾਹਰ ਨਵੋਦਿਆ ਵਿਦਿਆਲਿਆ ਸਿਲੈਕਸ਼ਨ ਟੈਸਟ 2022

ਸੈਂਟਰਲ ਬੋਰਡ ਸਕੂਲ ਆਫ ਐਜੂਕੇਸ਼ਨ ਵੱਲੋਂ ਪੰਜਾਬ ਦੇ ਪ੍ਰਾਈਵੇਟ ਤੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚੇ ਜਿਨ੍ਹਾਂ ਨੇ ਪਿਛਲੇ ਸਾਲ ਪੰਜਵੀਂ ਪਾਸ ਕੀਤੀ ਹੈ

ਸੈਟਰਲ ਬੋਰਡ ਸਕੂਲ ਆਫ ਐਜੁਕੇਸ਼ਨ ਵੱਲੋ ਜਵਾਹਰ ਨਵੋਦਿਆ ਵਿਦਿਆਲਿਆ  ਸਿਲੈਕਸ਼ਨ ਟੈਸਟ 2022

ਡੇਰਾ ਬਾਬਾ ਨਾਨਕ  30 ਅਪ੍ਰੈਲ  (ਰਮੇਸ਼ ਸ਼ਰਮਾ ) ਸੈਂਟਰਲ ਬੋਰਡ  ਸਕੂਲ  ਆਫ ਐਜੂਕੇਸ਼ਨ  ਵੱਲੋਂ ਪੰਜਾਬ ਦੇ ਪ੍ਰਾਈਵੇਟ ਤੇ ਸਰਕਾਰੀ ਸਕੂਲਾਂ  ਵਿੱਚ ਪੜ੍ਹਦੇ ਬੱਚੇ ਜਿਨ੍ਹਾਂ ਨੇ ਪਿਛਲੇ ਸਾਲ ਪੰਜਵੀਂ ਪਾਸ ਕੀਤੀ ਹੈ , ਉਨ੍ਹਾਂ ਬੱਚਿਆਂ ਦੇ ਦਾਖਲੇ ਸੰਬੰਧੀ ਅੱਜ ਜਵਾਹਰ ਨਵੋਦਿਆ ਵਿਦਿਆਲਿਆ  ਸਿਲੈਕਸ਼ਨ ਟੈਸਟ 2022 ਲਿਆਂ ਗਿਆਂ ।ਇਸ ਸਬੰਧੀ ਸਥਾਨਕ ਕਸਬੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੇ ਵਿੱਚ ਵੀ ਸਿੱਖਿਆ ਵਿਭਾਗ ਵੱਲੋ ਪ੍ਰੀਖਿਆ ਕੇਂਦਰ ਬਣਾਇਆ ਗਿਆ ।ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਫਲੈਗ ਸਕੁਐਡ ਇੰਚਾਰਜ ਪ੍ਰਿੰਸੀਪਲ ਵਰਿੰਦਰ ਸਿੰਘ ਕਾਹਲੋਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੈਂਟਰਲ ਬੋਰਡ ਸਕੂਲ ਆਫ ਐਜੂਕੇਸ਼ਨ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਵਿਚ ਬੱਚਿਆਂ ਦੇ ਪ੍ਰੀਖਿਆ ਸਬੰਧੀ  ਵੱਖ ਵੱਖ ਸੈਂਟਰ ਬਣਾਏ ਗਏ ਹਨ ।  ਉਨ੍ਹਾਂ ਦੱਸਿਆ ਕਿ ਡੇਰਾ ਬਾਬਾ ਨਾਨਕ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੇ ਵਿੱਚ 231 ਵਿਦਿਆਰਥੀਆਂ ਦੇ ਰੋਲ ਨੰਬਰ ਆਏ ਹਨ ,ਜਿਨ੍ਹਾਂ ਵਿੱਚੋਂ 130 ਵਿਦਿਆਰਥੀ ਹਾਜ਼ਰ ਹੋਏ ਹਨ ਤੇ 121 ਗ਼ੈਰ ਹਾਜ਼ਰ ਹੋਏ ਹਨ  ਇਸ ਤਰ੍ਹਾਂ ਹੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ  ਲੜਕੀਆਂ  ਫਤਹਿਗਡ਼੍ਹ ਚੂਡ਼ੀਆਂ ਵਿਚ ਕੁੱਲ 229 ਵਿਦਿਆਰਥੀਆਂ ਵਿੱਚੋਂ 160 ਵਿਦਿਆਰਥੀ ਹਾਜ਼ਰ ਸਨ ਤੇ 69 ਵਿਦਿਆਰਧੀ ਗੈਰ ਹਾਜਰ ਪਾਏ ਗਏ ਹਨ । ਉਨ੍ਹਾਂ ਦੱਸਿਆ ਕਿ ਦੋਨਾਂ ਪ੍ਰੀਖਿਆ ਕੇਂਦਰਾਂ ਵਿੱਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੋਵਿਡ ਨੂੰ ਧਿਆਨ ਚ ਰੱਖਦਿਆਂ  ਬਿਨਾਂ ਦਖਲ ਅੰਦਾਜ਼ੀ ਦੇ  ਸ਼ਾਂਤ ਮਾਹੌਲ ਵਿੱਚ  ਪ੍ਰੀਖਿਆ ਬੜੇ ਅਮਨ ਅਮਾਨ ਤੇ ਸ਼ਾਤੀ ਨਾਲ ਚੱਲ ਰਹੀ ਸੀ ,ਅਤੇ ਸਕੂਲ ਪ੍ਰਬੰਧਕਾਂ ਵੱਲੋਂ  ਪ੍ਰੀਖਿਆ ਕੇਂਦਰ ਵਿੱਚ ਸਾਰੇ ਪ੍ਰਬੰਧ ਸੁਚੱਜੇ ਢੰਗ ਨਾਲ ਕੀਤੇ ਗਏ ਸਨ । ਇਸ ਮੌਕੇ ਪ੍ਰਿੰਸੀਪਲ ਬਿਕਰਮਜੀਤ ਸਿੰਘ ਚਾਹਲ ,ਸੁਪਰਡੈਂਟ ਜੋਗਿੰਦਰ ਸਿੰਘ ਬੇਦੀ , ਸੈਂਟਰ ਲੈਵਲ ਅਜ਼ਰਵਰ ਚੈਨ ਸਿੰਘ (ਸੋਲਨ ) , ਲੈਕਚਰਾਰ ਵਿਕਾਸ ਨੈਬ , ਲੈਕਚਰਾਰ ਮਨਦੀਪ ਕੌਰ , ਮੈਡਮ ਨੀਤੂ ਬੇਦੀ , ਲੈਕਚਰਾਰ ਦਵਿੰਦਰ ਕੁਮਾਰ ਢਿਲੋ , ਲੈਕਚਰਾਰ ਰਾਜੀਵ ਕੁਮਾਰ ਗੈਦ , ਲੈਕਚਰਾਰ ਰਾਮ ਜੀ  , ਪੀ ਟੀ ਆਈ ਰਾਮ ਸਰੂਪ  , ਲੈਕਚਰਾਰ ਨੰਦ ਲਾਲ , ਲੈਕਚਰਾਰ ਰਮੇਸ਼ ਚੰਦਰ  , ਮੈਡਮ ਅਮਨਦੀਪ ਕੌਰ , ਮੈਡਮ ਕੁਲਜੀਤ ਕੌਰ , ਮੈਡਮ ਆਸ਼ਾ , ਮੈਡਮ ਰਜਵੰਤ ਕੌਰ , ਮੈਡਮ ਰਮਨਦੀਪ ਕੌਰ , ਮੈਡਮ ਮਨਿੰਦਰਜੀਤ ਕੌਰ , ਮੈਡਮ ਸ਼ਮਿੰਦਰਜੀਤ  ਕੌਰ , ਐੱਸਐੱਲਏ ਕਰਨਦੀਪ ਸਿੰਘ , ਲਾਇਬ੍ਰੇਰੀਅਨਜ਼ ਵਿਪਨ ਸ਼ਰਮਾ ਆਦਿ ਹਾਜ਼ਰ ਸਨ ।