ਕਾਸੋ ਓਪਰੇਸ਼ਨ ਤਹਿਤ ਆਈ ਜੀ ਪੀ ਅਤੇ ਐਸ ਐਸ ਪੀ ਵਲੋਂ ਸ਼ੱਕੀ ਥਾਵਾਂ ਅਤੇ ਘਰਾਂ ਅੰਦਰ ਕੀਤੀ ਛਾਪੇਮਾਰੀ

ਇਕ ਘਰ ਵਿੱਚੋ ਨਸ਼ਾ ਕਰਦੇ ਨੌਜਵਾਨ ਨਸ਼ੇ ਦੇ ਸਮਾਨ ਸਮੇਤ ਕਾਬੂ

ਕਾਸੋ ਓਪਰੇਸ਼ਨ ਤਹਿਤ ਆਈ ਜੀ ਪੀ ਅਤੇ ਐਸ ਐਸ ਪੀ ਵਲੋਂ ਸ਼ੱਕੀ ਥਾਵਾਂ ਅਤੇ ਘਰਾਂ ਅੰਦਰ ਕੀਤੀ ਛਾਪੇਮਾਰੀ

ਟਾਲਾ ਵਿਖੇ ਆਈ ਜੀ ਪੀ ਬਲਜੋਤ ਸਿੰਘ ਰਾਠੋੜ ਅਤੇ ਐਸ ਐਸ ਪੀ ਬਟਾਲਾ ਅਸ਼ਵਨੀ ਗੋਟੀਆਲ ਦੇ ਵਲੋਂ ਪੁਲਿਸ ਪਾਰਟੀਆਂ ਸਮੇਤ ਸ਼ੱਕੀ ਥਾਵਾ ਅਤੇ ਘਰਾਂ ਅੰਦਰ ਕੋਰਡੀਨੇਸ਼ਨ ਓਪਰੇਸ਼ਨ ਤਹਿਤ ਛਾਪੇਮਾਰੀ ਕੀਤੀ ਗਈ ਇਸ ਦੌਰਾਨ ਜਿਹਨਾਂ ਲੋਕਾਂ ਉੱਤੇ ਨਸ਼ੇ ਅਤੇ ਕਰਾਈਮ ਦੇ ਕੇਸ ਦਰਜ ਹਨ ਅਤੇ ਜਮਾਨਤ ਤੇ ਬਾਹਰ ਹਨ ਜਿਆਦਾਤਰ ਉਹਨਾਂ ਦੇ ਟਿਕਾਣਿਆਂ ਉਤੇ ਛਾਪੇਮਾਰੀ ਕੀਤੀ ਗਈ , ਇਸ ਮੌਕੇ ਇਕ ਘਰ ਦੇ ਅੰਦਰੋਂ ਪੁਲਿਸ ਨੇ ਕੁਝ ਨੌਜਵਾਨ ਨਸ਼ਾ ਕਰਦੇ ਹੋਏ ਕਾਬੂ ਕੀਤੇ ,  ਜਿਹਨਾਂ ਕੋਲੋ ਨਸ਼ੇ ਦਾ ਸਾਮਾਨ ਵੀ ਬਰਾਮਦ ਕੀਤਾ ਗਿਆ ਮੌਕੇ ਤੇ ਹੀ ਐਸ ਐਸ ਪੀ ਬਟਾਲਾ ਨੇ ਕਾਨੂੰਨੀ ਕਾਰਵਾਈ ਕਰਨ ਦੇ ਹੁਕਮ ਦਿੱਤੇ। ਓਥੇ ਹੀ ਐਸ ਐਸ ਪੀ ਬਟਾਲਾ ਨੇ ਕਿਹਾ ਕਿ ਇਹੋ ਜਿਹੀਆਂ ਛਾਪੇਮਾਰੀਆਂ ਲਗਤਾਰ ਜਾਰੀ ਰੱਖੀਆਂ ਜਾਣਗੀਆਂ। ਓਹਨਾ ਕਿਹਾ ਕਿ ਨਸ਼ਾ ਦਾ ਕਾਰੋਬਾਰ ਕਰਨ ਵਾਲੇ ਪ੍ਰੋਫੈਸ਼ਨਲ ਤੌਰ ਤੇ ਜਿਆਦਾ ਤੇਜ਼ ਹਨ ਅਤੇ ਓਹਨਾਂ ਦਾ ਨੈਟਵਰਕ ਵੀ ਕਾਫੀ ਤੇਜ਼ ਹੈ ਜਿਸਨੂੰ ਤੋੜਨ ਦੀ ਜਰੂਰਤ ਹੈ ਅਤੇ ਇਸ ਉਤੇ ਬਟਾਲਾ ਪੁਲਿਸ ਤੇਜ਼ੀ ਨਾਲ ਕੰਮ ਕਰੇਗੀ ਅਤੇ ਇਹਨਾਂ ਦਾ ਇਹ ਨੈਟਵਰਕ ਤੋੜਨ ਦੀ ਪੂਰੀ ਪੁਰੀ ਕੋਸ਼ਿਸ਼ ਕਰੇਗੀ। 
ਆਓ ਦੇਖਦੇ ਹਾਂ all 2 ਨਿਊਜ਼ ਲਈ ਬਟਾਲਾ ਤੋਂ ਅਨੀਤਾ ਬੇਦੀ ਦੀ ਖਾਸ ਰਿਪੋਰਟ।