ਹਰਸ ਚੰਦਰ ਸ਼ਰਮਾ ਨੇ ਉਪ ਮੰਡਲ ਅਫ਼ਸਰ ਉਧਨਵਾਲ ਸਬ ਡਵੀਜ਼ਨ ਦਾ ਚਾਰਜ ਸੰਭਾਲਿਆ
ਹਰਸ ਚੰਦਰ ਸ਼ਰਮਾ ਨੇ ਉਪ ਮੰਡਲ ਅਫ਼ਸਰ ਉਧਨਵਾਲ ਸਬ ਡਵੀਜ਼ਨ ਦਾ ਚਾਰਜ ਸੰਭਾਲਿਆ

ਡੇਰਾ ਬਾਬਾ ਨਾਨਕ (ਰਮੇਸ਼ ਸ਼ਰਮਾ ) ਸਬ ਡਵੀਜਨ ਡੇਰਾ ਬਾਬਾ ਨਾਨਕ ਵਿਖੇ ਤਾਇਨਾਤ ਹਰਸ਼ ਚੰਦਰ ਸ਼ਰਮਾ ਜੇਈ 1 ਜਿੰਨਾ ਦੀ ਬੀਤੇ ਦਿਨੀ ਉਪ ਮੰਡਲ ਅਫਸਰ ਵਜੋ ਤਰੱਕੀ ਹੋ ਗਈ ਸੀ ,ਉਨ੍ਹਾਂ ਨੇ ਅੱਜ ਬਤੋਰ ਉਪ ਮੰਡਲ ਅਫਸਰ ਵਜੋ ਸਬ ਸਵੀਜਨ ਉਧਨਵਾਲ ਦਾ ਚਾਰਜ ਸੰਭਾਲ ਲਿਆ ਹੈ ।ਇਸ ਮੌਕੇ ਚਾਰਜ ਸੰਭਾਲਣ ਉਪਰੰਤ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਐਸ ਡੀ ੳ ਹਰਸ਼ ਚੰਦਰ ਸ਼ਰਮਾ ਨੇ ਖੁਸ਼ੀ ਜਾਹਿਰ ਕਰਦਿਆ ਕਿਹਾ ਕਿ ਮੈਨੂੰ ਬਤੋਰ ਪਾਵਰਕਾਮ ਐਸ ਡੀ ਓ ਉਧਨਵਾਲ ਦੇ ਲੋਕਾ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ , ਹੁਣ ਲੋਕਾ ਨੂੰ ਪਾਵਰਕਾਮ ਨਾਲ ਸਬੰਧਤ ਜੇਕਰ ਆਪਣੇ ਕੰਮਾ ਵਿੱਚ ਕੋਈ ਪ੍ਰੇਸ਼ਾਨੀ ਆਉਦੀ ਹੈ ਤਾ ਉਹ ਮੇਰੇ ਨਾਲ ਸਿੱਧਾ ਸਪੰਰਕ ਕਰ ਸਕਦੇ ਹਨ ,ਉਹਨਾ ਨੂੰ ਕੋਈ ਪ੍ਰੇਸ਼ਾਨੀ ਨਹੀ ਆਉਣ ਦਿੱਤੀ ਜਾਵੇਗੀ ।ਇਸ ਮੌਕੇ ਉਹਨਾ ਨਾਲ ਉਪ ਮੰਡਲ ਅਫ਼ਸਰ ਡੇਰਾ ਬਾਬਾ ਨਾਨਕ ਇੰਜ: ਗੁਰਨਾਮ ਸਿੰਘ ਬਾਜਵਾ ,ਜੇਈ ਚੰਦਰਮੋਹਨ ਮਹਾਜਨ ,ਜੇਈ ਬਲਦੇਵ ਰਾਜ ,ਜੇਈ ਬਲਵਿੰਦਰ ਸਿੰਘ ,ਪਰਵੀਨ ਕੁਮਾਰ ,ਮਲਕੀਤ ਸਿੰਘ ਉਧਨਵਾਲ ਅਤੇ ਸਬ ਡਵੀਜ਼ਨ ਉਧਨਵਾਲ ਦਾ ਸਮੁੱਚਾ ਸਟਾਫ ਵੀ ਹਾਜ਼ਰ ਸੀ।