ਹਲਕਾ ਤਰਨ ਤਾਰਨ ਦੇ ਪਿੰਡ ਜਗਤਪੁਰ ਵਿੱਚ ਲੋਕ ਇਨਸਾਫ਼ ਪਾਰਟੀ ਨੂੰ ਮਿਲਿਆ ਭਾਰੀ ਬਲ- ਗੁਰਮੀਤ ਸਿੰਘ ਲੱਕੀ

ਹਲਕਾ ਤਰਨ ਤਾਰਨ ਦੇ ਪਿੰਡ ਜਗਤਪੁਰ ਵਿੱਚ ਲੋਕ ਇਨਸਾਫ਼ ਪਾਰਟੀ ਨੂੰ ਮਿਲਿਆ ਭਾਰੀ ਬਲ- ਗੁਰਮੀਤ ਸਿੰਘ ਲੱਕੀ

ਤਰਨ ਤਾਰਨ-  ( ਪੰਜਾਬ ਸਿੰਘ ਧਾਮੀ ) ਲੋਕ ਇਨਸਾਫ਼ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਤ ਹੋ ਕੇ ਹਲਕਾ ਤਰਨ ਤਾਰਨ ਦੇ ਕੈਂਡੀਡੇਟ ਅਮਰੀਕ ਸਿੰਘ ਵਰਪਾਲ ਦੀ ਸਪੋਟ ਕਰਦਿਆਂ ਮਾਸਟਰ ਹਰਚਰਨ ਸਿੰਘ ਜਗਤਪੁਰਾ ਨੇ ਅੱਜ ਆਪਣੇ ਗ੍ਰਿਹ ਵਿਖੇ ਲੋਕ ਇਨਸਾਫ਼ ਪਾਰਟੀ ਦੇ ਹੱਕ ਵਿੱਚ ਭਾਰੀ ਇਕੱਠ ਕੀਤਾ। ਅਮਰੀਕ ਸਿੰਘ ਵਰਪਾਲ ਨੇ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਹੁਣ ਜਾਗਰਤ ਹੋ ਗਏ ਨੇ ਤੇ ਉਹ ਅਕਾਲੀ ਦਲ ਜਾਂ ਕਾਂਗਰਸ ਦੇ ਝਾਸਿਆਂ ਵਿੱਚ ਨਹੀਂ ਆਉਣਗੇ। ਉਹਨਾਂ ਕਿਹਾ ਕਿ ਲੋਕ ਇਨਸਾਫ਼ ਪਾਰਟੀ ਦੇ ਕਨਵੀਨਰ ਸਿਮਰਜੀਤ ਸਿੰਘ ਬੈਂਸ ਵੱਲੋਂ ਕੀਤੇ ਜਾ ਰਹੇ ਕੰਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲੋਕ ਆਪ ਮੁਹਾਰੇ ਹੀ ਉਹਨਾਂ ਦੀ ਪਾਰਟੀ ਵੱਲੋਂ ਖੜੇ ਕੀਤੇ ਹੋਏ ਉਮੀਦਵਾਰਾਂ ਨੂੰ ਸਮਰਥਨ ਦੇ ਰਹੇ ਹਨ। ਜਿਸ ਤੋਂ ਜ਼ਾਹਰ ਹੁੰਦਾ ਹੈ ਕਿ ਲੋਕ ਹੁਣ ਇਨਸਾਫ਼ ਚਾਉਂਦੇ ਹਨ। ਅਮਰੀਕ ਸਿੰਘ ਵਰਪਾਲ ਨੇ ਕਿਹਾ ਪੰਜਾਬ ਵਾਸੀਆਂ ਦੀ ਜਰੂਰਤ ਰੋਜ਼ਗਾਰ, ਸਸਤੀ ਤੇ ਵਧੀਆਂ ਪੜਾਈ, ਵਧੀਆ ਅਤੇ ਸਸਤੇ ਹਸਪਤਾਲ ਅਤੇ ਕਰਪਸ਼ਨ ਰਹਿਤ ਪੰਜਾਬ ਹੈ ਜੋ ਸਿਰਫ ਸ੍ਰ ਬੈਂਸ ਹੀ ਦੇ ਸਕਦੇ ਹਨ। ਇਸ ਮੌਕੇ ਅਮਰੀਕ ਸਿੰਘ ਵਰਪਾਲ ਨਾਲ ਆਏ ਗਰਮੀਤ ਸਿੰਘ ਲੱਕੀ ਝਬਾਲ ਨੇ ਕਿਹਾ ਕਿ ਲੋਕ ਇਨਸਾਫ਼ ਪਾਰਟੀ ਹੀ ਪੰਜਾਬ ਦੇ ਲੋਕਾਂ ਨੂੰ ਇੰਨਸਾਫ ਦਿਵਾ ਸਕਦੀ ਹੈ ਕਿਉਂਕਿ ਦੂਜੀਆਂ ਪਾਰਟੀਆਂ ਨੇ ਤਾਂ ਹੁਣ ਤਕ ਪੰਜਾਬ ਨੂੰ ਲੁਟਿਆ ਹੀ ਹੈ। ਜਗਜੋਤ ਸਿੰਘ ਖ਼ਾਲਸਾ ਧਾਰਮਿਕ ਵਿੰਗ ਦੇ ਪੰਜਾਬ ਪ੍ਰਧਾਨ ਨੇ ਕਿਹਾ ਕਿ ਜੇ ਪੰਜਾਬ ਦੀ ਕਿਸਾਨੀ, ਜੁਆਨੀ ਨੂੰ ਬਚਾਉਂਣ ਲਈ ਇਨਾਂ ਰਵਾਇਤੀ ਪਾਰਟੀਆਂ ਦਾ ਸਫਾਇਆ ਹੋ ਸਕਦਾ ਹੈ ਤਾਂ ਉਹ ਹੁਣ ਤੁਹਾਡੇ ਹੱਥ ਵਿੱਚ ਹੈ।

ਵੀਡੀਓ ਦੇਖਣ ਲਈ ਫੋਟੋ 'ਤੇ ਕਲਿੱਕ ਕਰੋ