ਡੇਰਾ ਬਾਬਾ ਨਾਨਕ ਦੇ ਪਿੰਡ ਹਰੂਵਾਲ ਵਿਖੇ 2024 ਦੀਆਂ ਚੋਣਾਂ ਨੂੰ ਲੈ ਕੇ  ਆਮ ਆਦਮੀ ਪਾਰਟੀ ਦੀ ਹੰਗਾਮੀ ਮੀਟਿੰਗ

ਡੇਰਾ ਬਾਬਾ ਨਾਨਕ ਦੇ ਪਿੰਡ ਹਰੂਵਾਲ ਵਿਖੇ 2024 ਦੀਆਂ ਚੋਣਾਂ ਨੂੰ ਲੈ ਕੇ  ਆਮ ਆਦਮੀ ਪਾਰਟੀ ਦੀ ਹੰਗਾਮੀ ਮੀਟਿੰਗ

 

ਰਿਪੋਟ (ਜਤਿੰਦਰ ਕੁਮਾਰ ਕਿਸਨ ਗੋਪਾਲ) ਕਸਬਾ ਡੇਰਾ ਬਾਬਾ ਨਾਨਕ ਦੇ ਪਿੰਡ ਹਰੂਵਾਲ ਵਿਖੇ 2024 ਦੀਆਂ ਚੋਣਾਂ ਨੂੰ ਮੁੱਖ ਰੱਖਦੇ ਹੋਏ ਪੇ੍ਮ ਸਿੰਘ ਹਰੂਵਾਲ ਦੀ ਅਗਵਾਈ ਵਿੱਚ ਵਿਸ਼ੇਸ਼ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿੱਚ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਨੇ ਵਿਸ਼ੇਸ਼ ਤੋਰ ਤੇ ਪਹੁੰਚ ਕੇ ਸਿਰਕਤ ਕੀਤੀ ਅਤੇ  ਗੁਰਦੀਪ ਸਿੰਘ ਰੰਧਾਵਾ ਨੇ ਆਮ ਆਦਮੀ ਪਾਰਟੀ ਦੀਆਂ ਗਰੰਟੀਆ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਰੰਧਾਵਾ ਨੇ ਕਿਹਾ ਕਿ  ਮੈ  ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ  ਸੀ੍  ਲਾਲ ਦਿਆਲ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਜਿਲ੍ਹਾ ਗੁਰਦਾਸਪੁਰ ਵਿੱਚ ਛੁੱਟੀ ਘੋਸ਼ਿਤ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਡੇਰਾ ਬਾਬਾ ਨਾਨਕ ਦੀਆਂ ਕਮੇਟੀ ਦੀਆਂ ਚੋਣਾਂ ਚ ਆਮ ਆਦਮੀ ਪਾਰਟੀ ਜਿੱਤ ਹਾਸਲ ਕਰੇਗੀ ਓਥੇ ਹੀ ਪੰਜਾਬ ਅਤੇ ਗੁਰਦਾਸਪੁਰ ਵਿੱਚ ਲੋਕ ਸਭਾ ਦੀਆਂ ਚੋਣਾਂ ਵਿਚ ਵੀ ਭਾਰੀ ਬਹੁਮੱਤ ਹਾਸਿਲ ਕਰੇਗੀ। ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਲਈ ਬਣੀ ਹੈ ਤੇ ਆਮ ਲੋਕ ਹੀ ਇਸ ਨੂੰ ਸਦਾ ਅੱਗੇ ਲੈ ਕੇ ਚੱਲਣ ਗੇ।  ਇਸ ਮੋਕੇ ਪੇ੍ਮ ਸਿੰਘ ਹਰੂਵਾਲ ਸਾਬਕਾ ਸਰਪੰਚ , ਰਾਜੇਸ਼ ਮਹਾਜਨ, ਰੱਜਤ ਮਰਵਾਹਾ, ਸਤਪਾਲ ਸ਼ੋਂਕੀ, ਲੋਵੇ ਪ੍ਰੀਤ,  ਪਰਵੇਜ਼ ਮਸੀਹ, ਕਰਮਜੀਤ ਸਿੰਘ ਸੋਨਾ ਹਰੂਵਾਲ ਜਸਨਦੀਪ ਸਿੰਘ, ਜਸਵੰਤ ਸਿੰਘ, ਪਰਮਜੋਤ ਸਿੰਘ, ਰਣਧੀਰ ਸਿੰਘ, ਸਤਿੰਦਰ ਸਿੰਘ, ਬਲਦੇਵ ਸਿੰਘ ਫੋਜੀ, ਜਰਮਨ ਸਿੰਘ , ਤਰਸੇਮ ਸਿੰਘ ਆਦਿ ਵੱਡੀ ਗਿਣਤੀ ਵਿੱਚ ਹਾਜਰ ਸਨ।