ਜੋਨਲ ਐਥਲੈਟਿਕਸ ਖੇਡਾਂ ਵਿੱਚ ਸਰਕਾਰੀ ਮਿਡਲ ਸਮਾਰਟ ਸਕੂਲ ਉਹੜਪੁਰ ਦੀਆਂ ਕੁੜੀਆਂ ਨੇ ਕਰਾਈ ਬੱਲੇ-ਬੱਲੇ

ਜੋਨਲ ਐਥਲੈਟਿਕਸ ਖੇਡਾਂ ਵਿੱਚ ਸਰਕਾਰੀ ਮਿਡਲ ਸਮਾਰਟ ਸਕੂਲ ਉਹੜਪੁਰ ਦੀਆਂ ਕੁੜੀਆਂ ਨੇ ਕਰਾਈ ਬੱਲੇ-ਬੱਲੇ

ਜੋਨਲ ਐਥਲੈਟਿਕਸ ਖੇਡਾਂ ਵਿੱਚ ਸਰਕਾਰੀ ਮਿਡਲ ਸਮਾਰਟ ਸਕੂਲ ਉਹੜਪੁਰ ਦੀਆਂ ਕੁੜੀਆਂ ਨੇ ਕਰਾਈ ਬੱਲੇ-ਬੱਲੇ
ਪੰਜਾਬ ਸਕੂਲ ਸਿੱਖਿਆ ਵਿਭਾਗ ਚੰਡੀਗੜ੍ਹ ਪੰਜਾਬ ਵਲੋਂ ਆਈਆਂ ਹਿਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫਸਰ (ਸ) ਹੁਸ਼ਿਆਰਪੁਰ ਸਰਦਾਰ ਹਰਭਗਵੰਤ ਸਿੰਘ, ਉੱਪ ਜ਼ਿਲ੍ਹਾ ਸਿੱਖਿਆ ਅਫਸਰ  ਸ਼੍ਰੀ ਧੀਰਜ ਵਸ਼ਿਸ਼ਟ, ਸਕੂਲ ਸਿੱਖਿਆ ਸੁਧਾਰ ਟੀਮ ਦੇ ਇੰਚਾਰਜ ਸ਼੍ਰੀ ਸ਼ਲਿੰਦਰ ਠਾਕੁਰ ਦੀ ਯੋਗ ਅਗਵਾਈ ਹੇਠ "ਜੋਨਲ ਐਥਲੈਟਿਕਸ ਮੀਟ" ਗਿਆਨੀ ਕਰਤਾਰ ਸਿੰਘ ਮੈਮੋਰੀਅਲ ਸਰਕਾਰੀ ਕਾਲਜ ਟਾਂਡਾ ਵਿੱਖੇ ਮਿਤੀ 9 ਅਕਤੂਬਰ 2023 ਤੋਂ 11 ਅਕਤੂਬਰ 2023 ਤੱਕ ਕਰਵਾਈ ਗਈ ਜਿਸ ਵਿੱਚ ਜੋਨ ਟਾਂਡਾ-2 ਦੇ ਵੱਖ ਵੱਖ ਸਕੂਲਾਂ ਦੀਆਂ ਟੀਮਾਂ ਨੇ ਭਾਗ ਲੈ ਕੇ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।
ਸਰਕਾਰੀ ਮਿਡਲ ਸਮਾਰਟ ਸਕੂਲ ਉਹੜਪੁਰ ਦੀ ਹੋਣਹਾਰ  ਖਿਡਾਰਨ ਮਮਤਾ (ਜਮਾਤ ਅੱਠਵੀਂ ) ਨੇ ਉੱਚੀ ਛਾਲ ਅੰਡਰ 17 ਵਰਗ ਵਿੱਚ ਪਹਿਲਾ ਅਤੇ ਛੇਵੀਂ ਜਮਾਤ ਦੀ ਕ੍ਰਾਂਤੀ ਕੁਮਾਰੀ ਨੇ ਅੰਡਰ 14 ਵਰਗ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ ,ਭਾਵੇਂ ਕਿ ਸਕੂਲ  ਵਿੱਚ ਪਿਛਲੇ ਕਈ ਸਾਲਾਂ ਤੋਂ ਪੀ.ਟੀ.ਆਈ.  ਦੀ ਅਸਾਮੀ ਖਾਲੀ ਹੈ ਪਰ ਇਹ ਸਮੂਹ ਸਕੂਲ ਸਟਾਫ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ ਕਿ ਸਕੂਲ ਨੇ ਪੜਾਈ, ਵਿਦਿਅਕ ਮੁਕਾਬਲੇ,ਸਭਿਆਚਾਰਕ ਗਤੀਵਿਧੀਆਂ ਤੋਂ ਇਲਾਵਾ ਖੇਡਾਂ ਵਿੱਚ ਵੀ ਹਮੇਸ਼ਾ ਆਪਣੀ ਵਿਲੱਖਣ ਪਹਿਚਾਣ ਬਣਾਈ ਹੈ।
ਇਸ ਮੌਕੇ ਤੇ ਸਕੂਲ ਮੁੱਖੀ ਸਰਦਾਰ ਹਰਮਿੰਦਰ ਸਿੰਘ ਨੇ ਹੋਣਹਾਰ ਖਿਡਾਰਨਾਂ ਨੂੰ ਸਨਮਾਨਿਤ ਕੀਤਾ ਤੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਸ਼ੁਭ ਕਾਮਨਾਵਾਂ ਦਿੱਤੀਆਂ।ਉਹਨਾਂ ਨਾਲ ਸ਼੍ਰੀ ਸਤੀਸ਼ ਕੁਮਾਰ ਹਿੰਦੀ ਮਾਸਟਰ, ਸਰਦਾਰ ਕੁਲਵਿੰਦਰ ਸਿੰਘ ਸਾਇੰਸ ਮਾਸਟਰ, ਸ਼੍ਰੀ ਮਤੀ ਜੋਤੀ ਸੈਣੀ ਸ.ਸ.ਮਿਸਟ੍ਰੈਸ, ਸਰਦਾਰ ਨਵਦੀਪ ਸਿੰਘ ਕੰਪਿਊਟਰ ਫੈਕਲਟੀ ਤੇ ਐਸ.ਐਮ.ਸੀ. ਮੈਂਬਰ ਹਾਜ਼ਰ ਸਨ।