ਆਪ ਦੇ ਜੁਝਾਰੂ ਵਰਕਰ 2024 ਦੀਆਂ ਲੋਕ ਸਭਾ ਚੋਣਾਂ ਲਈ ਕਮਰ ਕੱਸ ਲੈਣ

ਚੇਅਰਮੈਨ ਸ਼ਰਮਾਂ - ਪੁਰਾਣੇ ਆਗੂਆਂ ਨੂੰ ਮਾਣ ਸਨਮਾਨ ਦਿੱਤਾ ਜਾਵੇਗਾ

ਆਪ ਦੇ ਜੁਝਾਰੂ ਵਰਕਰ 2024 ਦੀਆਂ ਲੋਕ ਸਭਾ ਚੋਣਾਂ ਲਈ ਕਮਰ ਕੱਸ ਲੈਣ

ਫਤਿਹਗੜ੍ਹ ਚੂੜੀਆਂ / ਸੋਨੀ/ ਗੁਰਦਾਸਪੁਰ ਤੋਂ ਲੋਕ ਸਭਾ ਦੇ ਇੰਚਾਰਜ਼ ਸ਼੍ਰੀ ਰਾਜੀਵ ਸ਼ਰਮਾ ਜਿਹਨਾਂ ਨੂੰ ਹਾਈਕਮਾਂਡ ਵੱਲੋਂ ਨਗਰ ਸੁਧਾਰ ਟਰੱਸਟ ਦਾ ਚੇਅਰਮੈਨ ਥਾਪਿਆ ਗਿਆ ਹੈ, ਉਹਨਾਂ ਨੂੰ ਚੇਅਰਮੈਨ ਦੇ ਬਣਨ ਤੋਂ ਬਾਅਦ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ।  ਇਸ ਸਭ ਦੇ ਚਲਦਿਆਂ ਰਾਜੀਵ ਸ਼ਰਮਾ ਵੱਲੋਂ ਜਿੱਥੇ ਆਮ ਲੋਕਾਂ ਅਤੇ ਪਾਰਟੀ ਵਰਕਰਾ ਅਤੇ ਸੀਨੀਅਰ ਆਗੂਆਂ ਦੀਆਂ ਵਧਾਈਆਂ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਜਾ ਰਿਹਾ ਹੈ, ਉਥੇ ਹੀ ਪਾਰਟੀ ਵਰਕਰਾਂ ਅਤੇ ਆਗਆਂ ਨੂੰ 2024 ਦੀਆਂ ਲੋਕ ਸਭਾ ਚੋਣਾਂ ਲਈ ਕਮਰ ਕੱਸਣ ਲਈ ਵੀ ਪ੍ਰੇਰਿਆ ਜਾ ਰਿਹਾ ਹੈ। ਸ਼ਰਮਾ ਨੇ ਦੱਸਿਆ ਕਿ ਹੁਣ ਸਾਡਾ ਇੱਕੋ ਮਿਸ਼ਨ ਹੈ ਕਿ 2024 ਵਿਚ ਦੇਸ਼ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਾ ਅਤੇ ਪਾਰਟੀ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਿਠਾਉਣਾ। ਸ਼ਰਮਾਂ ਨੇ ਕਿਹਾ ਕਿ ਇਸ ਸੁਪਨੇ ਨੂੰ ਸਾਕਾਰ ਕਰਨ ਲਈ ਸਾਨੂੰ ਪਾਰਟੀ ਦੇ ਸਾਰੇ ਨਵੇਂ ਪੁਰਾਣੇ ਵਰਕਰਾਂ ਨੂੰ ਨਾਲ ਲੈਕੇ ਚੱਲਣਾ ਪਵੇਗਾ, ਅਤੇ ਖਾਸ ਕਰਕੇ ਉਹ ਵਰਕਰ ਜਿਹੜੇ ਕਿਸੇ ਨਾ ਕਿਸੇ ਕਾਰਨ ਘਰਾਂ ਵਿੱਚ ਬੈਠੇ ਹਨ, ਉਨ੍ਹਾਂ ਨੂੰ ਮਾਣ ਸਨਮਾਨ ਦੇ ਕੇ ਸਰਗਰਮ ਕਰਕੇ ਪਾਰਟੀ ਦੇ ਲਈ ਦੇ ਹੱਕ ਵਿੱਚ ਤੋਰਨਾ। ਸ਼ਰਮਾ ਕਿਹਾ ਕਿ ਅਜਿਹਾ ਕਰਨ ਨਾਲ ਅਸੀਂ  ਗੁਰਦਾਸਪੁਰ ਦੀ ਲੋਕ ਸਭਾ ਸੀਟ ਪੂਰੀ ਸ਼ਾਨੋ ਸ਼ੌਕਤ ਨਾਲ ਜਿੱਤਾਂਗੇ।