ਸਾਨੂੰ ਸਾਰੇ ਤਿਉਹਾਰ ਮਿਲਜੁਲ ਕੇ ਮਨਾਉਣੇ ਚਾਹੀਦੇ ਹਨ - ਚੇਅਰਮੈਨ ਸ਼ਰਮਾਂ

ਚੇਅਰਮੈਨ ਸ਼ਰਮਾਂ ਦਾ ਮੰਦਰ ਬੱਲ ਬਾਵਾ ਕਮੇਟੀ ਨੇ ਕੀਤਾ ਸਨਮਾਨ

ਸਾਨੂੰ ਸਾਰੇ ਤਿਉਹਾਰ ਮਿਲਜੁਲ ਕੇ ਮਨਾਉਣੇ ਚਾਹੀਦੇ ਹਨ - ਚੇਅਰਮੈਨ ਸ਼ਰਮਾਂ

ਫ਼ਤਿਹਗੜ੍ਹ ਚੂੜੀਆਂ/ ਰਾਜੀਵ ਸੋਨੀ /  ਵਿਸਾਖੀ ਦੇ ਪਵਿੱਤਰ ਤਿਉਹਾਰ ਦੇ ਮੌਕੇ ਤੇ ਚੇਅਰਮੈਨ ਰਾਜੀਵ ਸ਼ਰਮਾਂ ਨਜਦੀਕੀ ਮੰਦਰ ਬੱਲ ਬਾਵਾ ਵਿਖੇ ਆਪਣੇ ਸਾਥੀਆਂ ਸਮੇਤ ਨਤਮਸਤਕ ਹੋਣ ਪਹੁੰਚੇ। ਇਸ ਮੌਕੇ ਤੇ ਮੰਦਰ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਚੇਅਰਮੈਨ ਰਾਜੀਵ ਸ਼ਰਮਾਂ ਦਾ ਭਰਵਾਂ ਸਵਾਗਤ ਕਰਦੇ ਹੋਏ ਸਿਰੋਪਾ ਅਤੇ ਬਾਬਾ ਜੀ ਦੀ ਤਸਵੀਰ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਸ਼ਰਮਾਂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਸਾਡੇ ਸਾਰੇ ਇਲਾਕੇ ਤੋਂ ਇਲਾਵਾ ਦੂਰੋਂ ਦੂਰੋਂ ਲੋਕ ਚੱਲ ਕਿ ਇਸ ਪਵਿੱਤਰ ਸਥਾਨ ਤੇ ਨਤਮਸਤਕ ਹੋਣ ਆਉਂਦੇ ਹਨ, ਅਤੇ ਮੈਂ ਬੜਾ ਖੁਸ਼ਕਿਸਮਤ ਹਨ ਕਿ ਮੈਨੂੰ ਵੀ ਚੇਅਰਮੈਨ ਬਣਨ ਤੋਂ ਬਾਅਦ ਇਸ ਸਥਾਨ ਤੇ ਨਤਮਸਤਕ ਹੋਣ ਦਾ ਮੌਕਾ ਮਿਲਿਆ ਹੈ। ਸ਼ਰਮਾਂ ਨੇ ਕਿਹਾ ਕਿ ਸਾਨੂੰ ਸਭ ਨੂੰ ਦੇਸ਼ ਦੇ ਸਾਰੇ ਤਿਉਹਾਰ ਆਪਸੀ ਪ੍ਰੇਮ ਪਿਆਰ ਨਾਲ ਮਿਲ ਜੁਲ ਕੇ ਮਨਾਉਣੇ ਚਾਹੀਦੇ ਹਨ। ਇਸ ਮੌਕੇ ਸ਼ਰਮਾਂ ਦੇ ਨਾਲ ਲਖਵਿੰਦਰ ਸਿੰਘ ਬੱਲ, ਰਾਜੀਵ ਸ਼ਰਮਾਂ ਰਾਜੂ, ਤੇਜਵਿੰਦਰ ਸਿੰਘ ਰੰਧਾਵਾ, ਸਚਿਨ ਪਾਂਧੀ, ਰਾਘਵ ਸੋਨੀ, ਟਿੰਕੂ ਬੱਲ, ਕਿਸ਼ਨ ਕੁਮਾਰ ਗਾਮਾ, ਰਸ਼ਪਾਲ ਸਿੰਘ ਕਾਹਲੋ, ਕੁਲਵੰਤ ਸਿੰਘ ਵਿਰਦੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਪ ਵਰਕਰ ਅਤੇ ਆਗੂ ਮੌਜੂਦ ਸਨ।