ਜਗਨ ਨਾਥ ‘’ਉਦੋਕੇ ਨਿਮਾਣਾ’’ ਬਟਾਲਾ ਵਲੋਂ

ਜੋ ਰੱਬ ਦਾ ਰੂਪ ਕਹਾਉਂਦੀ-ਉਹ ਮਾਂ ਹੁੰਦੀ ਏ

ਜਗਨ ਨਾਥ ‘’ਉਦੋਕੇ ਨਿਮਾਣਾ’’ ਬਟਾਲਾ ਵਲੋਂ

“ਮਾਂ”
———
           
ਜੋ ਆਪਣਾ ਦੁੱਧ ਪਿਆਉਂਦੀ-ਉਹ ਮਾਂ ਹੁੰਦੀ ਏ,
ਜੋ ਗੋਦੀ ਵਿੱਚ ਖਡਾਉਂਦੀ -  ਉਹ ਮਾਂ ਹੁੰਦੀ ਏ,
ਜੋ ਚੂਰੀਆਂ ਕੁੱਟ ਖਵਾਉਂਦੀ- ਉਹ ਮਾਂ ਹੁੰਦੀ ਏ,
ਜੋ ਲੋਰੀਆਂ ਦੇ ਸਵਾਉਂਦੀ -  ਉਹ ਮਾਂ ਹੁੰਦੀ ਏ,
ਜੋ ਰੋਜ ਹੀ ਲਾਡ ਲਡਾਉਂਦੀ-ਉਹ ਮਾਂ ਹੁੰਦੀ ਏ,
ਜੋ ਸੁਭਾ ਸਕੂਲ ਘਲਾਉਂਦੀ- ਉਹ ਮਾਂ ਹੁੰਦੀ ਏ,
ਜੋ  ਸੋਹਣੇ  ਕੱਪੜੇ ਪਾਉਂਦੀ-  ਉਹ ਮਾਂ ਹੁੰਦੀ ਏ,
ਜੋ ਦੁੱਖ’ਚ ਸਾਥ ਨਿਭਾਉਂਦੀ-ਉਹ ਮਾਂ ਹੁੰਦੀ ਏ,
ਜੋ ਜਿਊਣ ਦਾ ਢੰਗ ਸਿਖਾਉਂਦੀ-ਉਹ ਮਾਂ ਹੁੰਦੀ ਏ,
ਜੋ ਸਾਹ ਨਾਲ ਸਾਹ ਨਿਭਾਉਂਦੀ- ਉਹ ਮਾਂ ਹੁੰਦੀ ਏ,
ਜੋ ਘਣਛਾਂਵਾਂ ਬੂਟਾ ਕਹਾਉਂਦੀ-ਉਹ ਮਾਂ ਹੁੰਦੀ ਏ,
ਕਹੇ ‘’ਨਿਮਾਣਾ ਉਦੋਕੇ”
ਜੋ ਰੱਬ ਦਾ ਰੂਪ ਕਹਾਉਂਦੀ-ਉਹ ਮਾਂ ਹੁੰਦੀ ਏ ।
     
     ਲੇਖਕ:-ਜਗਨ ਨਾਥ ‘’ਉਦੋਕੇ ਨਿਮਾਣਾ’’
               ਸੀ-7, ਚੰਦਰ ਨਗਰ, ਬਟਾਲਾ
               ਫੋਨ ਨੰ:- 9501389922