ਬੇਰੁਜਗਾਰ ਡਰਾਇੰਗ ਮਾਸਟਰ ਸੰਘਰਸ਼ ਕਮੇਟੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਜੀ ਨਾਲ ਮੀਟਿੰਗ ਹੋਈ
ਬੇਰੁਜਗਾਰ ਡਰਾਇੰਗ ਮਾਸਟਰ ਸੰਘਰਸ਼ ਕਮੇਟੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਜੀ ਨਾਲ ਮੀਟਿੰਗ ਹੋਈ
ਬੇਰੁਜਗਾਰ ਡਰਾਇੰਗ ਮਾਸਟਰ ਸੰਘਰਸ਼ ਕਮੇਟੀ ਪੰਜਾਬ ਇਕਾਈ ਹੁਸ਼ਿਆਰਪੁਰ ਦੀ ਜ਼ਿਲਾ ਪ੍ਧਾਨ ਪਿਆ ਰਾਜਪੂਤ ਨੇ ਦੱਸਿਆ ਕਿ ਅੱਜ ਮਿਤੀ 26-05-2022 ਨੂੰ ਉਨਾਂ ਦੀ ਯੂਨੀਅਨ ਬੇਰੁਜ਼ਗਾਰ ਡਰਾਇੰਗ ਮਾਸਟਰ ਸੰਘਰਸ਼ ਕਮੇਟੀ ਦੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਜੀ ਨਾਲ ਸਿਵਲ ਸਕੱਤਰੇਤ ਚੰਡੀਗੜ ਵਿਖੇ ਮੀਟਿੰਗ ਹੋਈ ।
ਅੱਜ ਦੀ ਮੀਟਿੰਗ ਵਿੱਚ ਆਰਟ ਐਂਡ ਕਰਾਫਟ ਟੀਚਰਜ਼ ਦੀਆਂ ਪੋਸਟਾਂ ਦੇ ਯੋਗਤਾ ਸਬੰਧੀ ਬਦਲੇ ਸਰਵਿਸ ਰੂਲਜ 2018 ਕਰਕੇ ਹਜ਼ਾਰਾਂ ਡਿਪਲੋਮਾ ਹੋਲਡਰ ਆਰਟ ਕਰਾਫਟ ਟੀਚਰ ਇਹਨਾ ਪੋਸਟਾਂ ਲਈ ਅਪਲਾਈ ਕਰਨ ਤੋਂ ਅਯੋਗ ਹੋ ਗਏ ਹਨ ਬਾਰੇ ਸਿੱਖਿਆ ਮੰਤਰੀ ਜੀ ਨੂੰ ਜਾਣੂ ਕਰਵਾਇਆ ਗਿਆ ਅਤੇ ਉਹਨਾਂ ਨੂੰ ਦੱਸਿਆ ਕਿ ਇਨ੍ਹਾਂ ਪੋਸਟਾਂ ਦੇ ਹੁਣ ਤੱਕ ਸਿਰਫ ਅਤੇ ਸਿਰਫ ਡਿਪਲੋਮਾ ਹੋਲਡਰ ਹੀ ਭਰਤੀ ਹੁੰਦੇ ਆ ਰਹੇ ਹਨ ਓਹਨਾ ਦੇ ਧਿਆਨ ਵਿੱਚ ਇਹ ਵੀ ਲਿਆਂਦਾ ਗਿਆ ਕਿ ਅੱਜ ਵੀ ਪੰਜਾਬ ਦੇ 3 ਸਰਕਾਰੀ ਆਰਟ ਐਂਡ ਕਰਾਫਟ ਟੀਚਰਜ਼ ਟ੍ਰੇਨਿੰਗ ਇੰਸਟੀਚਿਊਟ ਅਤੇ ਬਹੁਤ ਸਾਰੇ ਪ੍ਰਾਈਵੇਟ ਇੰਸਟੀਚਿਊਟ ਡਿਪਲੋਮਾ ਦਸਵੀਂ (10th) ਦੇ ਅਧਾਰ ਤੇ ਕਰਵਾ ਰਹੇ ਹਨ ਇਹਨਾਂ ਇੰਸੀਚਿਊਟਸ ਨੂੰ ਅਜੇ ਤੱਕ ਵੀ ਬਦਲੇ ਹੋਏ ਰੂਲਾਂ ਬਾਰੇ ਸੂਚਿਤ ਨਹੀਂ ਕੀਤਾ ਗਿਆ ਹੈ । ਜਿਸ ਕਰਕੇ ਹਜਾਰਾਂ ਟ੍ਰੇਨਿੰਗ ਕਰ ਰਹੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ ਵਿਚ ਹੈ , ਸਰਕਾਰ ਵੱਲੋਂ ਕੱਢੀਆ ਗਈਆਂ 250 ਆਰਟ ਕਰਾਫਟ ਟੀਚਰਜ਼ ਦੀਆਂ ਪੋਸਟਾਂ ਲਈ ਯੋਗਤਾ ਬੀ ਏ ਫਾਈਨ ਆਰਟ ਵਿਸ਼ੇ ਸਮੇਤ +ਬੀ ਐੱਡ ਫਾਈਨ ਆਰਟ ਟੀਚਿੰਗ ਵਿਸੇ ਸਮੇਤ ਜਾਂ ਬੀ ਏ + ਬੀ ਐੱਡ +ਆਰਟ ਅਤੇ ਕਰਾਫਟ ਦਾ ਡਿਪਲੋਮਾ ਅਤੇ PSTET 2 ਪਾਸ ਕਰਨ ਦੀ ਸ਼ਰਤ ਰੱਖ ਦਿੱਤੀ ਗਈ ਹੈ ਜੋ ਕਿ ਹਜ਼ਾਰਾਂ ਡਿਪਲੋਮਾ ਹੋਲਡਰਜ ਨਾਲ ਸਰਾਸਰ ਧੱਕਾ ਹੈ , ਇਸ ਤਰ੍ਹਾਂ ਡਿਪਲੋਮਾ ਹੋਲਡਰ ਸਦਾ ਲਈ ਬੇਰੁਜ਼ਗਾਰ ਰਹਿ ਜਾਣਗੇ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਭਵਿੱਖ ਤਬਾਹ ਹੋ ਜਾਵੇਗਾ ਸਿੱਖਿਆ ਮੰਤਰੀ ਜੀ ਨੂੰ ਇਹ ਵੀ ਦੱਸਿਆ ਗਿਆ ਕਿ NCTE ਵੱਲੋਂ ਆਰਟ ਕਰਾਫਟ ਟੀਚਰਾਂ ਤੇ PSTET ਲਾਗੂ ਨਾ ਹੋਣ ਦੇ ਰੂਲਾਂ ਵਿੱਚ ਕੋਈ ਬਦਲਾਵ ਨਹੀ ਕੀਤਾ ਗਿਆ ਅਤੇ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ, ਹਿਮਾਚਲ ਵਿਖੇ ਅੱਜ ਵੀ ਆਰਟ ਐਂਡ ਕਰਾਫਟ ਅਧਿਆਪਕ ਦੀ ਭਰਤੀ 2 ਸਾਲਾ ਡਿਪਲੋਮਾ ਆਧਾਰ ਤੇ ਹੋ ਰਹੀ ਹੈ ।
ਸਿੱਖਿਆ ਮੰਤਰੀ ਮੀਤ ਹੇਅਰ ਜੀ ਵਲੋਂ ਸਾਰੀ ਗੱਲਬਾਤ ਨੂੰ ਬੜੇ ਹੀ ਧਿਆਨ ਨਾਲ ਸੁਣਿਆ ਗਿਆ ਅਤੇ ਜਲਦ ਇਸ ਮਸਲੇ ਤੇ ਆਪਣੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਇਸ ਮਸਲੇ ਦਾ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ । ਉਹਨਾਂ ਨੇ ਉਮਰ ਹੱਦ ਅਤੇ ਪੋਸਟਾਂ ਵਿਚ ਵਾਧੇ ਦਾ ਵੀ ਭਰੋਸਾ ਦਿੱਤਾ।
ਸੋ ਅੱਜ ਦੀ ਇਸ ਮੀਟਿੰਗ ਦੇ ਮੱਦੇ ਨਜ਼ਰ ਮਿਤੀ 29-05-2022 ਦਾ ਧਰਨਾ ਇੱਕ ਹਫ਼ਤੇ ਲਈ ਮੁਲਤਵੀ ਕੀਤਾ ਜਾਂਦਾ ਹੈ ।
ਅੱਜ ਦੀ ਇਸ ਮੀਟਿੰਗ ਵਿੱਚ ਡਰਾਇੰਗ ਮਾਸਟਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸੰਦੀਪ ਸਿੰਘ , ਸੁਖਵਿੰਦਰ ਸਿੰਘ , ਜਗਜੀਤ ਸਿੰਘ, ਬਲਵਿੰਦਰ ਰਾਮ ਅਤੇ ਗੋਰਮਿੰਟ ਸੀ ਐਂਡ ਵੀ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਜਿੰਦਰ ਸਿੰਘ ਹਰੀਕਾ ਅਤੇ ਜਨਰਲ ਸਕੱਤਰ ਹਰਜੀਤ ਸਿੰਘ ਜੁਨੇਜਾ ਸ਼ਾਮਿਲ ਸਨ ।