Crypto Currency 'ਤੇ ਲਗਾਇਆ ਟੀਡੀਐੱਸ
ਸਰਕਾਰ ਨੇ ਇਸ ਲਈ ਕ੍ਰਿਪਟੋਕਰੰਸੀ 'ਤੇ ਲਗਾਇਆ ਟੀਡੀਐੱਸ, ਹਰ ਸਾਲ ਹੋਵੇਗੀ ਮੋਟੀ ਕਮਾਈ
ਸਰਕਾਰ ਨੇ ਕ੍ਰਿਪਟੋਕਰੰਸੀ ਦੇ ਮੁਨਾਫ਼ੇ 'ਤੇ 30 ਫੀਸਦੀ ਟੈਕਸ ਦੇ ਨਾਲ ਆਪਣੇ ਲੈਣ-ਦੇਣ 'ਤੇ ਇਕ ਫੀਸਦੀ ਟੀਡੀਐਸ ਲਗਾਉਣ ਦਾ ਫੈਸਲਾ ਕੀਤਾ ਹੈ। ਵਧਦੀ ਮਹਿੰਗਾਈ ਦਰਮਿਆਨ ਵਿੱਤੀ ਘਾਟੇ ਦੀ ਸਮੱਸਿਆ ਨਾਲ ਜੂਝ ਰਹੀ ਸਰਕਾਰ ਪੈਸਾ ਜੁਟਾਉਣਾ ਚਾਹੁੰਦੀ ਹੈ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ 2022 'ਚ ਇਸ ਦਾ ਐਲਾਨ ਕੀਤਾ ਹੈ। ਇਨ੍ਹਾਂ ਆਭਾਸੀ ਸੰਪਤੀਆਂ ਦੀ ਖਰੀਦ ਅਤੇ ਵਿਕਰੀ 'ਤੇ ਇਕ ਫੀਸਦੀ ਟੀਡੀਐਸ ਕੱਟ ਕੇ ਸਰਕਾਰ ਹਰ ਸਾਲ ਵੱਡੀ ਕਮਾਈ ਕਰ ਸਕਦੀ ਹੈ, ਇਸ ਕਦਮ ਨਾਲ ਹਰ ਸਾਲ ਸਰਕਾਰ ਦੇ ਝੋਲੇ 'ਚ 1000 ਕਰੋੜ ਰੁਪਏ ਆ ਜਾਣਗੇ। ਇੰਡਸਟਰੀ ਦਾ ਮੰਨਣਾ ਹੈ ਕਿ ਇਸ ਕਦਮ ਨਾਲ ਸਰਕਾਰ ਨੂੰ ਵੱਡੀ ਕਮਾਈ ਹੋਵੇਗੀ। ਕ੍ਰਿਪਟੋਕਰੰਸੀ ਐਕਸਚੇਂਜ ਦਾ ਸਾਲਾਨਾ ਟਰਨਓਵਰ 30,000 ਤੋਂ ਇਕ ਲੱਖ ਕਰੋੜ ਰੁਪਏ ਹੈ। 1 ਲੱਖ ਕਰੋੜ ਰੁਪਏ ਦੀ ਮਾਤਰਾ 'ਤੇ ਇਕ ਫੀਸਦੀ ਟੀਡੀਐਸ ਤੋਂ ਹਰ ਸਾਲ 1,000 ਕਰੋੜ ਰੁਪਏ ਸਰਕਾਰ ਨੂੰ ਆਉਣਗੇ।
ਇੰਡਸਟਰੀ ਦਾ ਮੰਨਣਾ ਹੈ ਕਿ ਕ੍ਰਿਪਟੋਕਰੰਸੀ ਦੇ ਮੁਨਾਫੇ 'ਤੇ 30 ਫੀਸਦੀ ਟੈਕਸ ਅਤੇ ਇਕ ਫੀਸਦੀ ਟੀਡੀਐਸ ਸਰਕਾਰ ਦੇ ਖਜ਼ਾਨੇ 'ਚ ਕਾਫੀ ਪੈਸਾ ਲਿਆ ਸਕਦਾ ਹੈ। ਨਵਾਂ ਨਿਯਮ 1 ਅਪ੍ਰੈਲ 2022 ਤੋਂ ਲਾਗੂ ਹੋਵੇਗਾ। ਅਜਿਹੇ 'ਚ ਕ੍ਰਿਪਟੋਕਰੰਸੀ ਅਗਲੇ ਵਿੱਤੀ ਸਾਲ ਦੌਰਾਨ ਸਰਕਾਰ ਦੀ ਕਮਾਈ 'ਚ ਵੱਡੀ ਭੂਮਿਕਾ ਨਿਭਾ ਸਕਦੀ ਹੈ। ਵਰਤਮਾਨ ਵਿੱਚ ਦੇਸ਼ ਵਿੱਚ ਕ੍ਰਿਪਟੋਕਰੰਸੀ ਵਿੱਚ ਨਿਵੇਸ਼ 1.5 ਲੱਖ ਕਰੋੜ ਰੁਪਏ ਤੋਂ ਵੱਧ ਹੋਣ ਦਾ ਅਨੁਮਾਨ ਹੈ।