ਐਕਸ਼ਨ ਕਮੇਟੀ ਪੰਜਾਬ ਦੀ ਹੋਈ ਅਹਿਮ ਮੀਟਿੰਗ -ਕੋਮਲ ਮਲਿਕ

ਮਾਨਵ ਸੇਵਾ ਵੈਲਫੇਅਰ ਯੂਥ ਕਲੱਬ ਖਨੌਰੀ ਖ਼ੁਰਦ ਪ੍ਰਧਾਨ ਕੋਮਲ ਪ੍ਰੀਤ ਮਲਿਕ ਦੀ ਰਹਿਨੁਮਾਈ ਹੇਠ

ਐਕਸ਼ਨ ਕਮੇਟੀ ਪੰਜਾਬ ਦੀ ਹੋਈ ਅਹਿਮ ਮੀਟਿੰਗ -ਕੋਮਲ ਮਲਿਕ
Action Committee Punjab
bedi shop

ਮਾਨਵ ਸੇਵਾ ਵੈਲਫੇਅਰ ਯੂਥ ਕਲੱਬ ਖਨੌਰੀ ਖ਼ੁਰਦ ਦੇ ਪ੍ਰਧਾਨ ਕੋਮਲ ਪ੍ਰੀਤ ਸਿੰਘ ਮਲਿਕ ਨੇ ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਮਿਤੀ 18/02/2024 ਦਿਨ ਐਤਵਾਰ ਨੂੰ ਐਕਸ਼ਨ ਕਮੇਟੀ ਪੰਜਾਬ ਦੀ ਮੀਟਿੰਗ ਧੂਰੀ ਜ਼ਿਲਾ ਸੰਗਰੂਰ ਵਿਖੇ ਵਿੱਕੀ ਪਰੋਚਾ ਧੂਰੀ ਦੇ ਗ੍ਰਹਿ ਵਿਖੇ ਹੋਈ। ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਸੰਤ ਸਮਾਜ ਅਤੇ ਸਮੂਹ ਹਮਖਿਆਲੀ ਜਥੇਬੰਦੀਆਂ ਵੱਲੋਂ ਹਿੱਸਾ ਲਿਆ ਗਿਆ। ਸਰਬ ਸੰਮਤੀ ਨਾਲ ਇਹ ਮਤਾ ਪਾਸ ਕੀਤਾ ਗਿਆ ਕਿ ਇਸ ਵੇਲੇ ਸਮਾਜ ਵਿੱਚ ਕੁਝ ਪ੍ਰਭਾਵਸ਼ਾਲੀ ਸਮੂਹਾਂ ਵੱਲੋਂ ਗਰੀਬ ਮਜ਼ਦੂਰ ਵਰਗਾਂ ਉੱਤੇ ਲਗਾਤਾਰ ਅੱਤਿਆਚਾਰ ਵਿੱਚ ਵੱਡੇ  ਪੱਧਰ ਤੇ ਵਾਧਾ ਹੋਇਆ ਹੈ, ਜਿਸ ਕਰਕੇ ਉਕਤ ਵਰਗ ਆਪਣੇ ਆਪ ਨੂੰ ਅਤੀ ਪੀੜਿਤ ਮਹਿਸੂਸ ਕਰ ਰਿਹਾ ਹੈ, ਅਜਿਹੀ ਸਥਿਤੀ ਦਾ ਸਮੂਹਿਕ ਤੌਰ ਤੇ ਮੁਕਾਬਲਾ ਕਰਨ ਲਈ ਇਸ ਜਥੇਬੰਦੀ ਦਾ ਗਠਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ ਸਮੇਂ ਤੇ ਵੱਖ ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਅਜਿਹੀ ਮਾੜੀ ਸਥਿਤੀ ਉੱਤੇ ਕਾਬੂ ਨਾ ਪਾਇਆ ਗਿਆ ਤਾਂ ਵੱਡੇ ਪੱਧਰ ਤੇ ਸਮੂਹਿਕ ਤੌਰ ਤੇ ਸੰਘਰਸ਼ ਵਿੱਡਿਆ ਜਾਵੇਗਾ। ਇਸ ਮੌਕੇ ਐਕਸ਼ਨ ਕਮੇਟੀ ਪੰਜਾਬ ਦਾ ਗਠਨ ਕੀਤਾ ਗਿਆ ਜਿਸ ਵਿੱਚ ਬਜ਼ੁਰਗ ਅਤੇ ਸੰਤ ਸਮਾਜ ਦੇ ਨੁਮਾਇੰਦਿਆਂ ਨੂੰ ਸਰਪ੍ਰਸਤ ਨਿਯੁਕਤ ਕੀਤਾ ਗਿਆ ਜਿਨਾਂ ਵਿੱਚ ਬਾਬਾ ਨਛੱਤਰ ਦਾਸ ਜੀ ਸ਼ੇਰਗਿਲ ਅੰਮ੍ਰਿਤਸਰ,ਪ੍ਰੋਫੈਸਰ ਹਰਨੇਕ ਸਿੰਘ ਪਟਿਆਲਾ, ਕੈਪਟਨ ਅਮ੍ਰਿਤ ਸਿੰਘ ਮਾਨਸਾ, ਸੇਵਕ ਵਿਜੇ ਸੈਰੀ ਮੋਗਾ,ਸ਼ਾਮ ਲਾਲ ਭੰਗੀ ਫਿਰੋਜ਼ਪੁਰ,ਹਰਭਜਨ ਰਾਮ ਸਾਬਕਾ ਡੀ ਈ ਓ ਜਿਲਾ ਲੁਧਿਆਣਾ, ਡਾਕਟਰ ਦਿਲਜੀਤ ਸਿੰਘ ਚੌਹਾਨ ਬਠਿੰਡਾ, ਪਾਲਾ ਸਿੰਘ ਮੁਕਤਸਰ, ਹਰਵਿੰਦਰ ਵਾਲੀਆ ਫਤਿਹਗੜ ਸਾਹਿਬ, ਲੈਫਟੀਨੈਂਟ ਦਰਸ਼ਨ ਸਿੰਘ ਧੂਰੀ ਆਦਿ ਨੂੰ ਜ਼ਿੰਮੇਵਾਰੀ ਸੌਂਪੀ ਗਈ।ਇਸ ਤੋਂ ਇਲਾਵਾ ਨੌਜਵਾਨ ਮੈਂਬਰਾਂ ਨੂੰ ਨਿਯੁਕਤ ਕੀਤਾ ਗਿਆ ਜਿਨਾਂ ਵਿੱਚ ਵਿੱਕੀ ਪਰੋਚਾ ਧੂਰੀ,  ਜਗਮੋਹਨ ਚੌਹਾਨ ਪਟਿਆਲਾ, ਬਨੀ ਖੈਰਾ ਨਾਭਾ, ਬਾਬਾ ਜੈਮਲ ਸਿੰਘ ਸੈਰੀ ਅਮ੍ਰਿਤਸਰ, ਸਰਪੰਚ ਦਰਸਨ ਸਿੰਘ ਮੈਣ ਪਟਿਆਲਾ,ਮਨਦੀਪ ਵਾਲੀਆ ਫਤਿਹਗੜ ਸਾਹਿਬ, ਦਿਲਬਾਗ ਸਿੰਘ ਹੁਸੈਨਪੁਰਾ ਫਤਿਹਗੜ ਸਾਹਿਬ, ਡਾਕਟਰ ਪਵਿੱਤਰ ਸਿੰਘ ਮੁਕਤਸਰ, ਸੂਬਾ ਸਿੰਘ ਮੁਕਤਸਰ,ਬਿੰਦਰਪਾਲ ਸਿੰਘ ਬਠਿੰਡਾ, ਸੁਨੀਲ ਬਿਡਲਨ ਪਟਿਆਲਾ, ਗੱਮੀ ਕਲਿਆਣ ਭਵਾਨੀਗੜ,ਮਾਸਟਰ ਜਰਨੈਲ ਸਿੰਘ ਸਹੋਤਾ ਫਤਿਹਗੜ ਸਾਹਿਬ, ਮਾਸਟਰ ਲਛਮਣ ਸਿੰਘ ਸਹੋਤਾ ਬਰਨਾਲਾ, ਇੰਜੀਨੀਅਰ ਗੁਰਬਖਸ਼ ਸਿੰਘ ਸੇ਼ਰਗਿੱਲ ਅਮ੍ਰਿਤਸਰ, ਹਰਬੰਸ ਸਾਗਰ ਮੋਗਾ, ਸੰਦੀਪ ਕੁਮਾਰ ਮਾਲੇਰਕੋਟਲਾ ਅਤੇ ਕੋਮਲ ਪ੍ਰੀਤ ਸਿੰਘ ਮਲਿਕ ਖਨੌਰੀ ਆਦਿ ਵਿਅਕਤੀਆਂ ਨੂੰ ਬਤੌਰ ਮੈਂਬਰ ਸ਼ਾਮਿਲ ਕੀਤਾ ਗਿਆ।ਇਹ ਵੀ ਫੈਸਲਾ ਕੀਤਾ ਗਿਆ ਹੈ ਛੇਤੀ ਹੀ ਜ਼ਿਲ੍ਹਾ ਪੱਧਰ ਅਤੇ ਪਿੰਡ ਪੱਧਰ ਤੇ ਇਕਾਈਆਂ ਦਾ ਗਠਨ ਕੀਤਾ ਜਾਵੇਗਾ। ਇਸ ਮੌਕੇ ਤੇ ਪੰਜਾਬ ਦੇ ਪ੍ਰਮੁੱਖ ਵਿਅਕਤੀਆਂ,ਨੌਜਵਾਨ ਅਤੇ ਇਸਤਰੀ ਵਰਗ ਵੱਲੋਂ ਵੱਧ ਚੜ ਕੇ ਹਿੱਸਾ ਲਿਆ ਗਿਆ ਅਤੇ ਜੈ ਭੀਮ ਜੈ ਭਾਰਤ, ਜੈ ਸਵਿਧਾਨ, ਜੈ ਮੂਲ ਨਿਵਾਸੀ ਅਤੇ ਜਿੱਤ ਲੜਦੇ ਲੋਕਾਂ ਦੀ ਆਦਿ  ਨਾਅਰੇ ਲਗਾਏ ਗਏ। ਇਸ ਮੌਕੇਂ ਕੋਮਲ ਮਲਿਕ ਨੇ ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆਂ ਅੱਗੇ ਦੱਸਿਆ ਕਿ ਇਹ ਕਮੇਟੀ ਸਾਰੇ ਪੰਜਾਬ ਵਿੱਚ ਸਾਰੇ ਹੀ ਵਰਗ ਦੇ ਲੋਕਾਂ ਲਈ ਕੰਮ ਕਰੇਗੀ ਅਤੇ ਪੰਜਾਬ ਵਿੱਚ ਸਾਰੇ ਜਿਲ੍ਹਿਆਂ ਵਿੱਚ ਜਲਦੀ ਤੋਂ ਜਲਦੀ ਮੀਟਿੰਗ ਕਰਕੇ ਕਮੇਟੀ ਦੇ ਸਮਾਜਿਕ ਕੰਮਾਂ ਨੂੰ ਮੂਲ ਰੂਪ ਰੇਖਾ ਦੇਵੇਗੀ।