ਜ਼ੋਨਲ ਪੱਧਰ ਦਾ ਨਿਰੰਕਾਰੀ ਇੰਗਲਿਸ਼ ਮੀਡੀਅਮ ਸਮਾਗਮ ਕਰਵਾਇਆ ਗਿਆ
ਜ਼ੋਨਲ ਪੱਧਰ ਦਾ ਨਿਰੰਕਾਰੀ ਇੰਗਲਿਸ਼ ਮੀਡੀਅਮ ਸਮਾਗਮ ਕਰਵਾਇਆ ਗਿਆ ਸੰਤ ਨਿਰੰਕਾਰੀ ਸਤਿਸੰਗ ਭਵਨ, ਅੰਮ੍ਰਿਤਸਰ ਖਾਨਕੋਟ ਭਵਨ
ਅੱਜ ਸੰਤ ਨਿਰੰਕਾਰੀ ਸਤਿਸੰਗ ਭਵਨ, ਅੰਮ੍ਰਿਤਸਰ ਖਾਨਕੋਟ ਭਵਨ ਵਿਖੇ ਜ਼ੋਨਲ ਪੱਧਰ ਦਾ ਸੰਤ ਨਿਰੰਕਾਰੀ ਇੰਗਲਿਸ਼ ਮੀਡੀਅਮ ਸਮਾਗਮ ਇੱਕ ਵਾਰੀ ਮੋਹਿਤ ਗੁਪਤਾ ਜੀ ਦੀ ਹਜ਼ੂਰੀ ਵਿੱਚ ਆਯੋਜਿਤ ਹੋਇਆ। ਜਿਸ ਵਿੱਚ ਸੰਤ ਨਿਰੰਕਾਰੀ ਮੰਡਲ ਦੀਆਂ ਕੁੱਲ 40 ਬ੍ਰਾਂਚਾਂਤੋਂ ਇੰਗਲਿਸ਼ ਮੀਡੀਅਮ ਸੰਤ ਸਮਾਗਮ ਵਿੱਚ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ।
ਇਸ ਅਵਸਰ 'ਤੇ ਬੱਚਿਆਂ ਨੇ ਸੰਪੂਰਣ ਅਵਤਾਰ ਬਾਣੀ, ਸੰਪੂਰਣ ਹਰਦੇਵ ਬਾਣੀ ਦੇ ਸ਼ਬਦਾਂ, ਅੰਤਾਕਸ਼ਰੀ, ਗੀਤ, ਗਰੁੱਪ ਗੀਤ ਅਤੇ ਸਪੀਚ ਆਦਿ ਗਤੀਵਿਧੀਆਂ ਨਾਲ ਸਤਿਗੁਰੂ ਦਾ ਸੰਦੇਸ਼ ਬੜੇ ਹੀ ਸੁਚੱਜੇ ਢੰਗ ਨਾਲ ਦਿੱਤਾ। ਡਾਕਟਰ ਮੋਹਿਤ ਗੁਪਤਾ ਜੀ ਚੰਡੀਗੜ੍ਹ ਨੇ ਆਪਣੇ ਪ੍ਰਵਚਨਾਂ ਵਿੱਚ ਫ਼ੁਰਮਾਇਆ ਕਿ ਅਸੀਂ ਇਸ ਮਨੁੱਖਾ ਜੀਵਨ ਵਿੱਚ ਰਹਿੰਦਿਆਂ ਸਤਿਗੁਰੂ ਕੋਲੋਂ ਨਿਰੰਕਾਰ ਪ੍ਰਮਾਤਮਾ ਦੇ ਦਰਸ਼ਨ ਕਰ ਸਕਦੇ ਹਾਂ। ਜਦੋਂ ਪ੍ਰਮਾਤਮਾ ਘਟ-ਘਟ ਵਿੱਚ ਨਜ਼ਰ ਆਉਣ ਲਗਦਾ ਹੈ ਤਾਂ ਸਾਨੂੰ ਬੱਚਿਆਂ ਨੂੰ ਵੀ ਨਿਰੰਕਾਰ ਦਾ ਹੀ ਰੂਪ ਸਮਝਣਾ ਚਾਹੀਦਾ ਹੈ ਹਰ ਤਰ੍ਹਾਂ ਦੇ ਭੇਦਭਾਵ ਹਿਰਦਿਆਂ ਚੋਂ ਖ਼ਤਮ ਹੋ ਜਾਂਦੇ ਹਨ ਤੇ ਪਰ ਉਪਕਾਰ ਦੀ ਭਾਵਨਾ ਦਾ ਜਨਮ ਹੁੰਦਾ ਹੈ। ਅੱਜ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਹਰ ਇਨਸਾਨ ਨੂੰ ਪ੍ਰਮਾਤਮਾ ਨਾਲ ਜੋੜ ਕੇ ਇਨਸਾਨੀਅਤ ਦਾ ਸਬਕ ਪੜ੍ਹਾ ਰਹੇ ਹਨ।
ਇਸ ਮੌਕੇ 'ਤੇ ਸੰਤ ਨਿਰੰਕਾਰੀ ਮੰਡਲ, ਅੰਮ੍ਰਿਤਸਰ 13 ਏ ਦੇ ਜ਼ੋਨਲ ਇੰਚਾਰਜ ਸ੍ਰੀ ਰਾਕੇਸ਼ ਸੇਠੀ ਜੀ ਨੇ ਦੱਸਿਆ ਕਿ ਸਤਿਗੁਰੂ ਮਾਤਾ ਜੀ ਦੀ ਸਿੱਖਿਆ ਹੈ ਬੱਚੇ ਵੀ ਨਿਰੰਕਾਰ ਦਾ ਹੀ ਰੂਪ ਹਨ ਇਸੇ ਵਿਸ਼ਾਲ ਸੋਚ ਦਾ ਨਤੀਜਾ ਹੈ ਕਿ ਅੱਜ ਹਰ ਨਿਰੰਕਾਰੀ ਪਰਿਵਾਰ ਵਿੱਚ ਬੱਚਿਆਂ ਨੂੰ ਸਤਿਕਾਰ ਦਿੱਤਾ ਜਾਂਦਾ ਹੈ ਤੇ ਨਿਰੰਕਾਰੀ ਘਰ ਸਵਰਗ ਦਾ ਨਕਸ਼ਾ ਬਣ ਗਏ ਹਨ। ਸਤਿਗੁਰੂ ਦੀ ਸਿੱਖਿਆ ਨੂੰ ਅਪਨਾ। ਇਸ ਅਵਸਰ 'ਤੇ ਬ੍ਰਾਂਚ ਸੰਯੋਜਕ ਅੰਮ੍ਰਿਤਸਰ ਮਹਾਤਮਾ ਸੂਰਜ ਪ੍ਰਕਾਸ਼ ਜੀ ਨੇ ਵੱਖ-ਵੱਖ ਬ੍ਰਾਂਚਾਂ ਤੋਂ ਆਈ ਸਮੂਹ ਸੰਗਤ ਦਾ ਸਵਾਗਤ ਅਤੇ ਧੰਨਵਾਦ ਕੀਤਾ।