ਮਾਮਲਾ ਫਤਿਹਗੜ ਚੂੜੀਆਂ ਗੋਲੀ ਕਾਂਡ ਦਾ AC ਦੇ ਪੈਸੇ ਦੇ ਲੈਣ ਦੇਣ ਨੂੰ ਲੈਕੇ ਹੋਇਆ ਸੀ ਝਗੜਾ

ਚੱਲੀਆ ਸੀ ਗੋਲੀਆਂ, 8 ਲੋਕਾਂ ਖਿਲਾਫ ਕੇਸ ਦਰਜ

ਮਾਮਲਾ ਫਤਿਹਗੜ ਚੂੜੀਆਂ ਗੋਲੀ ਕਾਂਡ ਦਾ 
AC ਦੇ ਪੈਸੇ ਦੇ ਲੈਣ ਦੇਣ ਨੂੰ ਲੈਕੇ ਹੋਇਆ ਸੀ ਝਗੜਾ
ਚੱਲੀਆ ਸੀ ਗੋਲੀਆਂ, 8 ਲੋਕਾਂ ਖਿਲਾਫ ਕੇਸ ਦਰਜ

ਬੀਤੇ ਕੱਲ੍ਹ ਫਤਿਹਗੜ ਚੂੜੀਆਂ ਦੇ ਬੱਸ ਅੱਡੇ ਸਾਹਮਣੇ ਕੁਝ ਨੌਜਵਾਨਾਂ ਵੱਲੋਂ ਇੱਕ 21 ਸਾਲਾ ਨੌਜਵਾਨ ਗਰਬੀਰ ਸਿੰਘ ਵਾਸੀ ਪਿੰਡੀ ਨੂੰ ਗੋਲੀਆਂ ਮਾਰ ਕੇ ਗੰਭੀਰ ਰੂਪ ਵਿਚ ਜਖਮੀ ਕਰ ਦਿੱਤਾ ਸੀ ਜਿੰਨਾਂ ਵਿਰੁਧ ਥਾਣਾ ਫਤਿਹਗੜ ਚੂੜੀਆਂ ਵਿਖੇ ਵੱਖ ਵੱਖ ਧਾਰਵਾਂ ਅਧੀਨ ਮਾਮਲਾ ਦਰਜ ਕਰਕੇ ਗਿ੍ਰਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਥਾਣਾ ਫਤਿਹਗੜ ਚੂੜੀਆਂ ਦੇ ਐਸ ਐਚ ਓ ਗੁਰਬਿੰਦਰ ਸਿੰਘ ਢਿਲੋਂ ਨੇ ਜਾਣਾਕਰੀ ਦਿੰਦੇ ਹੋਏ ਦੱਸਿਆ ਕਿ ਗੁਰਬੀਰ ਸਿੰਘ ਅਤੇ ਹਮਲਾਵਰਾਂ ਦੀ AC ਨੂੰ ਲੈਕੇ ਪੈਸਿਆ ਦਾ ਲੈਣ ਦੇਣ ਸੀ ਜਿਸ ਨੂੰ ਲੈ ਕੇ ਉਨਾਂ ਦਾ ਆਪਸ ਵਿਚ ਤਕਰਾਰ ਚੱਲ ਰਿਹਾ ਸੀ ਅਤੇ ਉਸ ਤਕਰਾਰ ਨੂੰ ਲੈ ਕੇ ਗੁਰਬੀਰ ਸਿੰਘ ਨਾਲ ਉਨਾਂ ਦੀ ਫਤਿਹਗੜ ਚੂੜੀਆਂ ਸਲੂਨ ਦੇ ਬਾਹਰ ਝੱੜਪ ਹੋ ਗਈ ਅਤੇ ਝੱੜਪ ਦੌਰਾਣ ਗੁਰਬੀਰ ਸਿੰਘ ਉਪਰ ਗੋਲੀਆਂ ਚਲਾ ਕੇ ਉਸ ਨੂੰ ਗੰਭੀਰ ਰੂਪ ਵਿਚ ਜਖਮੀ ਕਰ ਦਿੱਤਾ। ਐਸ ਐਚ ਓ ਗੁਰਮਿੰਦਰ ਸਿੰਘ ਨੇ ਦੱਸਿਆ ਕਿ ਹਲਾਵਰਾਂ ਪਹਿਚਾਣ ਚ ਆ ਗਏ ਹਨ ਅਤੇ 4 ਅਣਪਛਾਤੇ ਨੌਜਵਾਨਾਂ ਵਿਰੁਧ ਮੁਕਦਮਾ ਦਰਜ ਕਰਕੇ ਮੁਲਜਮਾਂ ਦੀ ਗਿ੍ਰਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਰਿਪੋਰਟਰ...ਜਸਵਿੰਦਰ ਬੇਦੀ ਬਟਾਲਾ , ਕਰਮਜੀਤ ਜਮਬਾ