ਬਟਾਲਾ ਦੇ ਬੱਸ ਸਟੈਂਡ ਵਿੱਚ ਬਾਥਰੂਮ ਦਾ ਕੰਮ ਸ਼ੁਰੂ
ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਚੁਕਿਆ ਬੀੜਾ
ਆਕਾਸ਼ ਕੁਮਾਰ ਆਪ ਆਗੂ ਵਾਰਡ ਨੰ 6 ਤੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਹੁਤ ਸਾਰੇ ਲੰਮੇ ਸਮੇਂ ਤੋ ਪਹਿਲਾਂ ਬਟਾਲਾ ਬੱਸ ਸਟੈਂਡ ਵਿੱਚ ਬਾਥਰੂਮ ਦੀ ਮੰਗ ਕੀਤੀ ਸੀ ਪਰ ਉਹ ਮੰਗ ਪੂਰੀ ਨਹੀਂ ਸੀ ਹੋਈ ਆਕਾਸ਼ ਕੁਮਾਰ ਜੀ ਨੇ ਦੱਸਿਆ ਕਿ ਉਸ ਸਮੇਂ ਅਕਾਲੀ ਦਲ ਦੀ ਪਾਰਟੀ ਸੀ ਪਰ ਉਹਨਾਂ ਨੇ ਵੀ ਬਾਥਰੂਮ ਬਣਾਉਣਾ ਜ਼ਰੂਰੀ ਨਹੀਂ ਸਮਝਿਆ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਸਰਕਾਰ ਦਾ ਕੰਮ ਹੁੰਦਾ ਹੈ ਲੋਕਾਂ ਦੀ ਸਮੱਸਿਆਵਾਂ ਦਾ ਹੱਲ ਕਰਨਾ ਉਹਨਾਂ ਨੇ ਵੀ ਇਹ ਕੋਈ ਜ਼ਰੂਰੀ ਨਹੀ ਸਮਝਿਆ। ਫਿਰ ਜਦੋਂ ਕਾਂਗਰਸ ਸਰਕਾਰ ਆਪਣੀ ਹੋਂਦ ਵਿੱਚ ਆਈ ਤਾਂ ਫਿਰ ਦੁਬਾਰਾ ਬਾਥਰੂਮ ਬਣਾਉਣਾ ਦੀ ਮੰਗ ਕੀਤੀ ਪਰ ਸਰਕਾਰ ਦੇ ਕੰਨ ਵਿਚ ਜੂੰ ਤੱਕ ਨਹੀਂ ਸਰਕੀ । ਫਿਰ ਬਾਦ ਵਿੱਚ ਆਮ ਆਦਮੀ ਦੀ ਪਾਰਟੀ ਆਣ ਦੇ ਨਾਲ ਲੋਕਾਂ ਦੀਆਂ ਸਮੱਸਿਆਵਾਂ ਦਾ ਜਦੋਂ ਹੱਲ ਹੋਣ ਲੱਗਾ ਤਾਂ ਆਕਾਸ਼ ਕੁਮਾਰ ਅਤੇ ਉਹਨਾਂ ਦੀ ਸਾਰੀ ਟੀਮ ਨੇ ਕੱਠੇ ਹੋ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਅੱਗੇ ਬਾਥਰੂਮ ਦੀ ਮੰਗ ਰੱਖੀ ਤਾਂ ਬਟਾਲਾ ਦੇ ਵਿਧਾਇਕ ਐਮ,ਐਲ ਏ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਨੇ ਬੜੇ ਧਿਆਨ ਨਾਲ ਗੱਲ ਸੁਣੀ ਤੇ ਕਿਹਾ ਕਿ ਇਸ ਸਮੱਸਿਆ ਦਾ ਜਲਦੀ ਹੀ ਹੱਲ ਕੀਤਾ ਜਾਵੇਗਾ । ਅਤੇ ਕੁਝ ਹੀ ਦਿਨਾਂ ਬਾਅਦ ਬਟਾਲਾ ਦੇ ਬੱਸ ਸਟੈਂਡ ਵਿੱਚ ਬਾਥਰੂਮ ਦਾ ਕੰਮ ਸ਼ੁਰੂ ਕਰ ਦਿੱਤਾ ਅਤੇ ਤੇ ਕੁਝ ਹੀ ਦਿਨਾਂ ਬਾਅਦ ਬਾਥਰੂਮ ਤਿਆਰ ਕਰ ਦਿੱਤਾ ਗਿਆ ਅਤੇ ਆਪਣੇ ਵਾਅਦੇ ਉੱਤੇ ਖਰੇ ਉੱਤਰੇ ਅਤੇ ਐਮ ਐਲ ਏ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਨੇ ਕਿਹਾ ਕਿ ਲੋਕਾਂ ਦੀਆਂ ਜੋ ਵੀ ਸਮੱਸਿਆਵਾਂ ਹਨ ਉਨ੍ਹਾਂ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇਗਾ ਅਤੇ ਹੋਰ ਵੀ ਗੱਲਬਾਤ ਕਰਦਿਆਂ ਐਮ,ਐਲ ,ਏ ,ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਨੇ ਕਿਹਾ ਕਿ ਇਹ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ। ਅਤੇ ਆਕਾਸ਼ ਕੁਮਾਰ ਆਪ ਆਗੂ ਨੇ ਤੇ ਉਹਨਾਂ ਦੀ ਸਾਰੀ ਟੀਮ ਨੇ CM ਭਗਵੰਤ ਮਾਨ ਜੀ ਦਾ ਅਤੇ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਐਮ ਐਲ ਏ ਬਟਾਲਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਨਾਲ ਆਮ ਲੋਕਾਂ ਨੂੰ ਬਹੁਤ ਜਾਂਦਾ ਫਾਇਦਾ ਹੋਵੇਗਾ। ਇਸ ਮੌਕੇ ਗੁਲਮਰਗ ਟਰਾਂਸਪੋਰਟ ਕੰਪਨੀ ਮੈਨੇਜਰ, ਹਰਿੰਦਰ ਸਿੰਘ (ਗੋਰਾ) ਬੱਸ ਅੱਡਾ ਇੰਚਾਰਜ ਰੋਹਤਕ ਬੱਸ, ਸੰਤੋਖ ਸਿੰਘ ਮਹਧੀਪੁਰ ਇੰਚਾਰਜ਼ ਨਿਊ ਦੀਪ ਬੱਸ, ਲਾਲੀ ਇੰਚਾਰਜ ਸਾਹਨੀ ਬੱਸ, ਕੁਲਵੰਤ ਸਿੰਘ ਇੰਨਚਾਰਜ ਏਬੀਟੀਸੀ ਬੱਸ, ਸੁਖਚੈਨ ਸਿੰਘ ਇੰਚਾਰਜ ਸੰਧੂ ਬੱਸ, ਧਰਮਵੀਰ ਸਿੰਘ SBZ ਕੰਡਕਟਰ ਆਦਿ ਮੌਜੂਦ ਸਨ।