ਆਟੋ ਚਾਲਕਾਂ ( Auto Driver Punjab ) ਲਈ ਖਾਸ ਨਿਯਮ ( Rules ) ਜਾਰੀ ਜਾਣੋ ADGP ਪੰਜਾਬ ਦੀਆਂ ਹਦਾਇਤਾਂ ਟਰੈਫਿਕ ਸੈਲ ਪਠਾਨਕੋਟ ਦਾ ਸੈਮੀਨਾਰ

ਆਟੋ ਚਾਲਕਾਂ ਲਈ ਖਾਸ ਨਿਯਮ ਜਾਰੀ ਜਾਣੋ ADGP ਪੰਜਾਬ ਦੀਆਂ ਹਦਾਇਤਾਂ ਟਰੈਫਿਕ ਸੈਲ ਪਠਾਨਕੋਟ ਦਾ ਸੈਮੀਨਾਰ

mart daar

ADGP ਪੰਜਾਬ ਦੀਆਂ ਹਦਾਇਤਾਂ ਤੇ SSP ਪਠਾਨਕੋਟ ਦੇ ਦਿਸ਼ਾ ਨਿਰਦੇਸ਼ਾਂ ਤੇ ਪਠਾਨਕੋਟ ਦੇ ਟਰੈਫਿਕ ਇੰਚਾਰਜ ਬ੍ਰਹਮਦਤ ਵਲੋਂ ਆਟੋ ਚਾਲਕਾਂ ਲਈ ਖਾਸ ਨਿਰਦੇਸ਼ ਜਾਰੀ ਕਰਦੇ ਹੋਏ ਪਠਾਨਕੋਟ ਦੇ ਬੱਸ ਸਟੈਂਡ ਅੰਦਰ ਟਰੈਫਿਕ ਸੈਲ ਪਠਾਨਕੋਟ ਦਾ ਜਾਗਰੂਕਤਾ ਕੈੰਪ ਲਗਾਇਆ ਗਿਆ।  ਜਿਕਰਯੋਗ ਹੈ ਕਿ ਪਿਛਲੇ ਦਿਨੀਂ ਅੰਮ੍ਰਿਤਸਰ ਵਿੱਚ ਫਰਜ਼ੀ ਆਟੋ ਚਾਲਕ ਵਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ ਖਾਸ ਕਰਕੇ ਬਹੁਤ ਸਾਰੇ ਈ ਰਿਕਸ਼ਾ ਚਾਲਕ ਨਿਯਮਾਂ ਦੀ ਪਾਲਣਾ ਨਹੀਂ ਸਨ ਕਰਦੇ ਤੇ ਨਾਂ ਹੀ ਉਨ੍ਹਾਂ ਦੀ ਪਹਿਚਾਣ ਹੁੰਦੀ ਸੀ। ਹੁਣ ਹਰ ਆਟੋ ਚਾਲਕ ਨੂੰ ਵਰਦੀ ਪਾਉਣੀ ਜਰੂਰੀ ਤੇ ਨੇਮ ਪਲੇਟ ਤੇ ਨਾਮ ਤੇ ਡ੍ਰਾਈਵਿੰਗ ਲਾਇਸੈਂਸ ਨੰਬਰ ਲਿਖਾਉਣਾ ਜਰੂਰੀ ਹੋਵੇਗਾ। ਤੁਸੀਂ ਵੀ ਦੇਖੋ ਪਠਾਨਕੋਟ ਦੇ ਟਰੈਫਿਕ ਇੰਚਾਰਜ ਬ੍ਰਹਮਦਤ ਨੇ ਆਟੋ ਚਾਲਕਾਂ ਨੂੰ ਕੀ ਨਿਰਦੇਸ਼ ਜਾਰੀ ਕੀਤੇ।