ਪਿੰਡ ਖਨੌਰੀ ਖ਼ੁਰਦ ਵਿੱਖੇ ਸ੍ਰਿਸਤੀਕਰਤਾ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਨ ਮੌਕੇਂ ਮੂਰਤੀ ਸਥਾਪਨਾ
ਲਵ ਕੁਸ਼ ਦੀ ਝਾਕੀ ਨਾਲ਼ ਪਿੰਡ ਵਿੱਚ ਸ਼ੋਭਾ ਯਾਤਰਾ ਕੱਢੀ - ਕੋਮਲ ਮਲਿਕ
ਭਗਵਾਨ ਵਾਲਮੀਕੀ ਯੂਥ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਕੋਮਲ ਮਲਿਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਮਿਤੀ 16 ਅਕਤੂਬਰ 2024 ਨੂੰ ਭਗਵਾਨ ਵਾਲਮੀਕੀ ਜੀ ਦੀ ਮੂਰਤੀ ਪਿੰਡ ਖਨੌਰੀ ਖੁਰਦ ਵਾਲਮੀਕੀ ਮੰਦਰ ਵਿੱਚ ਸਥਾਪਿਤ ਕੀਤੀ ਗਈ। ਇਸਦੇ ਇਸ ਦੇ ਨਾਲ ਹੀ ਅਗਲੇ ਦਿਨ ਲੰਗਰ ਦਾ ਪ੍ਰੋਗਰਾਮ ਕੀਤਾ ਗਿਆ ਜਿਸ ਵਿੱਚ ਕਰੀਬ 450 ਤੋਂ 500 ਦੇ ਕਰੀਬ ਰੱਬ ਰੂਪੀ ਸੰਗਤ ਨੇ ਲੰਗਰ ਛਕਿਆ ਅਤੇ ਪਰਮਾਤਮਾ ਵਾਲਮੀਕੀ ਜੀ ਦੇ ਮੂਰਤੀ ਸਵਰੂਪ ਦੇ ਦਰਸ਼ਨ ਕੀਤੇ। ਇਹ ਮੂਰਤੀ ਪਿੰਡ ਸਾਹਨੇਵਾਲ ਲੁਧਿਆਣਾ ਤੋਂ ਪ੍ਰਧਾਨ ਕੋਮਲ ਮਲਿਕ ਜੀ ਦੀ ਇੱਕ ਬੇਨਤੀ ਤੇ ਹੀ ਵੀਰ ਸੋਨੀ ਜੀ ਨੇ ਆਪਣੀ ਨੇਕ ਕਮਾਈ ਵਿੱਚੋਂ ਆਪਣੇ ਬੇਟੇ ਦੀ ਜਨਮ ਦਿਨ ਦੀ ਖੁਸ਼ੀ ਤੇ ਪਿੰਡ ਖਨੌਰੀ ਖੁਰਦ ਵਾਲਮੀਕਿ ਮੰਦਿਰ ਨੂੰ ਮੂਰਤੀ ਸਵਰੂਪ ਭੇੱਟ ਕੀਤਾ। ਪਿੰਡ ਖਨੋਰੀ ਖੁਰਦ ਦੇ ਵਾਲਮੀਕੀ ਭਾਈਚਾਰੇ ਨੇ ਸੋਨੀ ਜੀ ਦਾ ਬਹੁਤ ਧੰਨਵਾਦ ਕੀਤਾ। ਸਾਰੇ ਪਿੰਡ ਵਿੱਚ ਮੂਰਤੀ ਨੂੰ ਸਜ਼ਾ ਕੇ ਪਿੰਡ ਦੇ ਆਲੇ ਦੁਆਲੇ ਫੇਰਾ ਪਵਾਇਆ ਗਿਆ ਇਸਦੇ ਨਾਲ਼ ਹੀ ਲਵ ਕੁਸ਼ ਦੀ ਝਾਕੀ ਵੀ ਕੱਢੀ ਗਈ। ਇਸ ਝਾਕੀ ਵਿੱਚ ਕਰੀਬ 10 ਸਾਲ ਤੋਂ ਵੀ ਘੱਟ ਬੱਚਿਆਂ ਨੂੰ ਲਵ ਅਤੇ ਕੁਸ਼ ਦੇ ਰੂਪ ਵਿੱਚ ਸਜਾਇਆ ਗਿਆ। ਜਿਨਾਂ ਨੂੰ ਦੇਖਦੇ ਹੋਏ ਵਾਲਮੀਕੀ ਕੌਮ ਦੇ ਬੱਚਿਆਂ ਵਿਚ ਉਤਸ਼ਾਹ ਪੈਦਾ ਹੋਇਆ। ਸਾਰੇ ਹੀ ਪਿੰਡ ਨੇ ਪਰਮਾਤਮਾ ਵਾਲਮੀਕ ਜੀ ਦੀ ਮੂਰਤੀ ਦਾ ਦਿਲੋਂ ਸਤਿਕਾਰ ਕੀਤਾ ਅਤੇ ਮੱਥਾ ਟੇਕਿਆ। ਸਮੂਹ ਵਾਲਮੀਕੀ ਭਾਈਚਾਰੇ ਨੇ ਪਰਮਾਤਮਾ ਵਾਲਮੀਕ ਜੀ ਦਾ ਪ੍ਰਗਟ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਅਤੇ ਮੂਰਤੀ ਦੀ ਸਥਾਪਨਾ ਕੀਤੀ। ਇਸ ਮੌਕੇ ਵਾਲਮੀਕੀ ਭਾਈਚਾਰੇ ਵਿੱਚ ਬਹੁਤ ਜਿਆਦਾ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ। ਸਮੂਹ ਵਾਲਮੀਕੀ ਭਾਈਚਾਰੇ ਨੇ ਪਰਮਾਤਮਾ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਤੇ ਇੱਕ ਹੋਣ ਦਾ ਪ੍ਰਣ ਲੇਆ। ਅਤੇ ਇਸ ਦੇ ਨਾਲ ਹੀ ਪਿੰਡ ਦੀ ਭਲਾਈ ਲਈ ਬੀ ਅਰਦਾਸ ਕੀਤੀ ਕਿ ਪਿੰਡ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਭਿਆਨਕ ਬਿਮਾਰੀ ਨਾ ਆਵੇ ਅਤੇ ਪਿੰਡ ਵਿੱਚ ਭਾਈਚਾਰਕ ਸਾਂਝ ਬਣੀ ਰਹੇ। ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਕੋਮਲਪ੍ਰੀਤ ਸਿੰਘ ਮਲਿਕ ਨੇ ਦੱਸਿਆ ਕਿ ਪਰਮਾਤਮਾ ਵਾਲਮੀਕੀ ਜੀ ਸ੍ਰਿਸ਼ਟੀ ਨੂੰ ਰਚਣ ਵਾਲੇ ਹਨ ਜੋ ਵੀ ਕੋਈ ਇਹਨਾਂ ਦਾ ਪਾਠ ਕਰਦਾ ਹੈ ਅਤੇ ਇਹਨਾਂ ਨੂੰ ਦਿਲੋਂ ਮੰਨਦਾ ਹੈ ਉਹਨਾਂ ਦੀ ਹਰਇਕ ਜਾਇਜ ਮੰਗ ਪੂਰੀ ਹੋਵੇਗੀ।
ਇਸ ਮੌਕੇ ਮੋਹਨਦੀਪ ਸਿੰਘ ਬਿਕਰਮਜੀਤ ਸਿੰਘ ਅਜੇ ਕੁਮਾਰ ਗੋਗੀ ਮਲਿਕ ਸੰਦੀਪ ਮਲਿਕ ਸੋਨੀ ਮਲਿਕ ਰਿਸ਼ੀ ਪਾਲ ਜੀ ਗੁਰਬਖਸ਼ੀਸ਼ ਜੀ ਸੁਰਿੰਦਰ ਸਾਬਕਾ ਲੇਬਰ ਪ੍ਰਧਾਨ, ਗੱਗੀ ਮਲਿਕ ਰਿਕੀ ਮਲਿਕ ਗੁਰਜੀਤ ਮਲਿਕ, ਸਤਨਾਮ ਮਲਿਕ, ਗੁਰਜੋਤ ਮਲਿਕ ਇੰਦਰਵੀਰ ਮਲਿਕ ਅੰਕਿਤ ਮਲਿਕ ਲੱਖ ਵਿੰਦਰ ਮਲਿਕ, ਸਾਬਕਾ ਲੀਲਾ ਸਰਪੰਚ, ਸੁਰਿੰਦਰ ਜੀ ਪਰਗਟ ਜੀ ਜੱਗੀ ਜੀ ਬਲਵੰਤ ਜੀ ਕੋਗੀ ਜੀ ਲਵਰੀਤ ਜੀ ਦੀਪੂ ਜੀ ਸੂਬਾ ਪ੍ਰੇਮੀ ਜੀ ਮਨਦੀਪ ਮੁਨੀਮ ਜੀ ਰਾਜਵੀਰ ਜੀ ਨੱਥੂ ਜੀ ਬੀਰੀ ਜੀ ਰਾਜਕੁਮਾਰ ਜੀ ਸੰਜੇ ਗਿੱਲ ਮੈਂਬਰ ਸਾਹਿਬ ਜੀ ਡਾਕਟਰ ਸ਼ੀਸ਼ਪਾਲ ਨੰਬਰਦਾਰ ਸਾਹਿਬ ਜੀ ਸੁਮਿਤ ਕੁਮਾਰ ਜੀ ਬਾਬਾ ਰਾਮ ਜੀ ਰਵੀ ਕੁਮਾਰ ਜੀ ਗੁਰਜੰਟ ਜੀ ਸੋਨੂ ਜੀ ਰਾਮ ਸਰੂਪ ਬੱਲੂਆ ਜੀ ਸਾਬਕਾ ਪ੍ਰਧਾਨ ਲੇਬਰ ਯੂਨੀਅਨ ਡੀਪੂ ਖਨੌਰੀ ਮੰਡੀ, ਭਾਨ ਜੀ ਐਫ਼ ਸੀ ਆਈ, ਗੁਰਬਖਸ਼ ਜੀ ਚਾਂਦੀ ਰਾਮ ਜੀ ਵੀਰਪਾਲ ਜੀ ਬਚਨ ਪ੍ਰੀਤ ਜੀ ਬੰਟੀ ਜੀ ਜੰਟਾ ਹੌਲਦਾਰ ਜੀ ਜਸ਼ਨ ਕੁਮਾਰ ਕਾਕਾ ਸਿੰਘ ਜਗਜੋਤ ਸਿੰਘ ਗੁਰਜੀਤ ਸਿੰਘ ਸੁਰੇਸ ਸਿੰਘ ਗੁਰਪ੍ਰੀਤ ਸਿੰਘ ਕਾਕਾ ਅਨਮੋਲ ਸਿੰਘ ਇਸ ਤੋਂ ਇਲਾਵਾ ਬਾਲਾਂ ਦੇਵੀ ਹਰਬੰਸ ਪਰਮਜੀਤ ਕੌਰ ਵਿੱਦਿਆ ਦੇਵੀ ਕਲਾਂ ਦੇਵੀ ਸਰਵਤੀ ਦੇਵੀ ਗੁਰਮੇਲ ਕੌਰ ਕੰਤਾ ਦੇਵੀ ਜਸਵੀਰ ਕੌਰ ਪਰਮਜੀਤ ਕੌਰ ਪੰਮੀ ਅੰਗਰੇਜ਼ੋ ਦੇਵੀ ਸੰਤਰੋ ਦੇਵੀ ਕਮਲਾ ਦੇਵੀ ਪਰਮਵੀਰ ਕੌਰ ਮਸੀਹ, ਕਮਲੇਸ਼ ਦੇਵੀ ਗੰਗਾ ਦੇਵੀ ਅਮਨਦੀਪ ਕੌਰ ਆਦਿ ਕਮੇਟੀ ਮੈਂਬਰ ਅਤੇ ਸਮੂਹ ਵਾਲਮੀਕਿ ਭਾਈਚਾਰਾ ਮੋਜੂਦ ਸੀ।