ਕੈਨੇਡਾ ਤੋਂ ਵਿਦਿਆਰਥੀਆਂ ਲਈ ਬੁਰੀ ਖਬਰ 31ਦਸੰਬਰ ਤੋਂ ਬਾਅਦ ਨਹੀਂ ਵਧੇਗਾ ਵਰਕ ਪਰਮਿਟ

ਕੈਨੇਡਾ ਤੋਂ ਵਿਦਿਆਰਥੀਆਂ ਲਈ ਬੁਰੀ ਖਬਰ 31ਦਸੰਬਰ ਤੋਂ ਬਾਅਦ ਨਹੀਂ ਵਧੇਗਾ ਵਰਕ ਪਰਮਿਟ ਲੱਖਾਂ ਪੰਜਾਬੀ ਵਿਦਿਆਰਥੀਆਂ ਦਾ PR ਸੁਪਨਾ ਟੁਟਿਆ

Mart Daar

ਕੈਨੇਡਾ ਤੋਂ ਵਿਦਿਆਰਥੀਆਂ ਲਈ ਇਕ ਬਹੁਤ ਹੀ ਬੁਰੀ ਖਬਰ ਸਾਹਮਣੇ ਆ ਰਹੀ ਹੈ। ਕੈਨੇਡਾ ਸਰਕਾਰ ਵਰਕ ਪਰਮਿਟ ਨੂੰ ਲੈ ਨਵਾਂ ਨਿਯਮ ਲਾਗੂ ਕਰਨ ਜਾ ਰਹੀ ਹੈ। ਜਾਣਕਾਰ ਅਨੁਸਾਰ ਜਿਹੜੇ ਵਿਦਿਆਰਥੀ ਕੈਨੇਡ ਵਿਚ ਵਰਕ ਪਰਮਿਟ ਉਤੇ ਰਹਿ ਰਹੇ ਹਨ. ਉਨ੍ਹਾਂ ਦਾ ਜਨਵਰੀ 2024 ‘ਚ ਵਰਕ ਪਰਮਿਟ ਨਹੀਂ ਵਧੇਗਾ। ਉਨ੍ਹਾਂ ਦਾ ਵਰਕ ਪਰਮਿਟ 31 ਦਸੰਬਰ 2023 ਨੂੰ ਖਤਮ ਹੋ ਜਾਵੇਗਾ। ਇਸ ਨਾਲ ਕੁਲ 23 ਲੱਖ ਭਾਰਤੀਆਂ ਨੂੰ ਨੁਕਸਾਨ ਹੋਵੇਗਾ। ਇਹ ਸਾਰਾ ਫੈਸਲਾ ਵਿਤੀ ਔਕੜਾਂ ਨੂੰ ਲੈ ਕੇ ਕੀਤਾ ਗਿਆ ਦੱਸਿਆ ਜਾ ਰਿਹਾ। 

ਇਨ੍ਹਾਂ ਵਿਚੋਂ 5 ਲੱਖ ਵਿਦਿਆਰਥੀ ਪੰਜਾਬੀ ਹਨ, ਜਿਨ੍ਹਾਂ ਨੇ ਵਰਕ ਪਰਮਿਟ ਨੂੰ ਰਿਨਿਊ ਕਰਨ ਲਈ ਆਪਣੀਆਂ ਅਰਜ਼ੀਆਂ ਦਿੱਤੀਆਂ ਹਨ। ਉਨ੍ਹਾਂ ਦਾ ਭਵਿਸ਼ ਦਾਅ ਤੇ ਨਜ਼ਰ ਆ ਰਿਹਾ। ਜਿਆਦਾ ਤਰ ਵਿਦਿਆਰਥੀ ਆਪਣੇ 2 ਸਾਲ ਦੇ ਵਰਕ ਪਰਮਿਟ ਵਿੱਚ PR ਨਹੀਂ ਪਾ ਸਕਦੇ ਤੇ ਉਨ੍ਹਾਂ ਨੂੰ ਆਪਣਾ ਵਰਕ ਪਰਮਿਟ ਵਧਾਉਣ ਲਈ ਦੁਬਾਰਾ ਅਰਜ਼ੀਆਂ ਦੇਣੀਆਂ ਪੈਂਦੀਆਂ ਸਨ । ਤੇ 18 ਮਹੀਨੇ ਦਾ ਵਰਕ ਪਰਮਿਟ ਹੋਰ ਉਹ ਵਧਾ ਸਕਦੇ ਸੀ। ਪਰ ਜਾਣਕਾਰੀ ਅਨੁਸਾਰ ਹੁਣ ਨਵੇਂ ਆਉਣ ਵਾਲੇ ਨਿਯਮ ਮੁਤਾਬਿਕ ਜਨਵਰੀ 2024 ‘ਚ ਵਰਕ ਪਰਮਿਟ ਅੱਗੇ ਨਹੀਂ ਵਧੇਗਾ ਤੇ ਲੱਖਾਂ ਵਿਦਿਆਰਥੀਆਂ ਦਾ PR ਪਾਉਣ ਦਾ ਸੁਪਨਾ ਅਧੂਰਾ ਹੀ ਰਹਿ ਸਕਦਾ ਤੇ ਉਨ੍ਹਾਂ ਨੂੰ ਵਾਪਿਸ ਪਰਤਣਾ ਪੈ ਸਕਦਾ।