ਡੇਰਾ ਬਾਬਾ ਨਾਨਕ ਸਥਿਤ ਪੁਰਾਤਨ ਇਤਿਹਾਸਕ ਖੂਹ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆ ਕੇ ਪਿਆਸ ਬੁਝਾਈ ਸੀ।
ਦਰਸ਼ਨ ਸਥਲ ਦੇ ਕਰੋ ਖੁਲ੍ਹੇ ਦਰਸ਼ਨ

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਕਸਬਾ ਡੇਰਾ ਬਾਬਾ ਨਾਨਕ ਵਿਖੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਇੱਕ ਇਤਿਹਾਸਕ ਖੂਹ ਸੀ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆ ਕੇ ਆਪਣੀ ਪਿਆਸ ਬੁਝਾਈ ਸੀ ਤੇ ਇਸ ਧਰਤੀ ਨੂੰ ਭਾਗ ਲਗਾਏ ਸੀ। ਹੁਣ ਇਸ ਖੂਹ ਨੂੰ ਪੁਰਾਤਨ ਦਿੱਖ ਦੇ ਕੇ ਦੁਬਾਰਾ ਸ਼ੁਸ਼ੋਬਿਤ ਕੀਤਾ ਹੈ। ਇਸ ਦੀ ਸੇਵਾ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਵਲੋਂ ਕੀਤੀ ਗਈ। ਇਸ ਦੇ ਉਦਘਾਟਨ ਸਮੇਂ ਦੇ ਅਲੌਕਿਕ ਦਰਸ਼ਨਾਂ ਦੇ ਸਾਖਸ਼ੀ ਬਣਦੇ ਹਾਂ। ਇਸ ਮੌਕੇ ਮੈਨੇਜਰ ਬਲਜੀਤ ਸਿੰਘ ਤਲਵੰਡੀ ਰਾਮਾ ਨੇ ਵੀ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਚੱਲ ਰਹੀ ਕਾਰ ਸੇਵਾ ਵਿਚ ਵੱਧ ਚਡ਼੍ਹ ਕੇ ਸੇਵਾ ਪਾਉਣ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ।ਇਸ ਮੌਕੇ ਬਾਬਾ ਹਰਚਰਨ ਸਿੰਘ , ਬਾਬਾ ਕੁਲਦੀਪ ਸਿੰਘ ,ਬਾਬਾ ਵਿਸ਼ਾਲ ਸਿੰਘ ,ਬਾਪੂ ਜਗੀਰ ਸਿੰਘ ,ਗੁਰਪ੍ਰੀਤ ਸਿੰਘ ਖਾਸਾਂਵਾਲੀ ,ਸੁਖਵੰਤ ਸਿੰਘ ਦੇਹੜ ,ਸਤਿੰਦਰ ਸਿੰਘ ਹੈਪੀ ਸਰਪੰਚ ਦੇਹੜ, ਇੰਦਰਜੀਤ ਸਿੰਘ ਮਾਰਕੀਟ ਕਮੇਟੀ ,ਬਾਬਾ ਜੋਗਿੰਦਰ ਸਿੰਘ ,ਰਸ਼ਪਾਲ ਸਿੰਘ ਧਰਮਕੋਟ ਰੰਧਾਵਾ , ਪਲਵਿੰਦਰ ਸਿੰਘ ਜੌਡ਼ੀਆਂ ਖੁਰਦ ,ਡਾ ਰਛਪਾਲ ਸਿੰਘ ਕੋਟਲੀ ,ਬਲਜੀਤ ਸਿੰਘ ਦੋਲੋਵਾਲ ,ਰਸ਼ਪਾਲ ਸਿੰਘ ਜੌਹਲ ,ਰਤਨ ਸਿੰਘ ਹਰੂਵਾਲ ,ਪ੍ਰਿੰਸੀਪਲ ਹਰਜੀਤ ਸਿੰਘ ਬੇਦੀ ,ਕੌਂਸਲਰ ਕੁਲਵਿੰਦਰ ਸਿੰਘ ਬੇਦੀ ,ਜੰਗ ਬਹਾਦਰ ਸਿੰਘ ,ਕਰਨੈਲ ਸਿੰਘ ਦਾਊਂਦੀਆਂ , ਹਰਜੋਤ ਸਿੰਘ ਬੇਦੀ , ਅਮਰਜੀਤ ਸਿੰਘ ਸੈਕਟਰੀ , ਗੋਪੀ ਸੈਕਟਰੀ ,ਦਿਲਬਾਗ ਸਿੰਘ ਰਾਏਚੱਕ ,ਅਮਰਜੀਤ ਸਿੰਘ ਬੰਬ ,ਭਾਈ ਜਸਵਿੰਦਰ ਸਿੰਘ ,ਭਾਈ ਹਰਜਿੰਦਰ ਸਿੰਘ ਧਾਰੋਵਾਲੀ,ਪਰਗਟ ਸਿੰਘ ਮੋਲੋਵਾਲੀ ,ਹਰਜਿੰਦਰ ਸਿੰਘ ਲਾਲੇਨੰਗਲ ,ਇਕਬਾਲ ਸਿੰਘ ਰਾਏ ਚੱਕ ,ਬਚਨ ਸਿੰਘ ,ਨਿਰਮਲ ਸਿੰਘ ਥਾਣੇਦਾਰ ਤੋਂ ਇਲਾਵਾ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ । ਦੇਖਦੇ ਹਾਂ ਕ੍ਰਿਸ਼ਨ ਗੋਪਾਲ ਨਾਲ ਜਤਿੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ।