ਹਰਦੀਪ ਸਿੰਘ ਨਿੱਝਰ ਕਤਲ ਮਾਮਲੇ 'ਚ ਕੈਨੇਡੀਅਨ ਪੁਲਿਸ ਨੇ ਤਿੰਨ ਭਾਰਤੀ ਨਾਗਰਿਕ ਕੀਤੇ ਗ੍ਰਿਫਤਾਰ

ਦੋਸ਼ੀਆਂ ਦੀਆਂ ਜਾਰੀ ਕੀਤੀਆਂ ਤਸਵੀਰਾਂ

ਹਰਦੀਪ ਸਿੰਘ ਨਿੱਝਰ ਕਤਲ ਮਾਮਲੇ 'ਚ ਕੈਨੇਡੀਅਨ ਪੁਲਿਸ ਨੇ ਤਿੰਨ ਭਾਰਤੀ ਨਾਗਰਿਕ ਕੀਤੇ ਗ੍ਰਿਫਤਾਰ
Hardeep Singh Nijhar murder case, canada,

ਕੇਨੈਡਾ ਪੁਲਿਸ ਨੇ ਸਿੱਖ ਆਗੂ ਹਰਦੀਪ ਨਿੱਝਰ ਦੇ ਕਤਲ ਕੇਸ ਚ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗੁਰੂ ਨਾਨਕ ਸਿੱਖ ਗੁਰੂਦੁਆਰੇ ਬਾਹਰ ਨਿੱਝਰ ਦਾ ਇੱਕ ਸਾਲ ਪਹਿਲਾਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਾਣਕਾਰੀ ਮੁਤਾਬਕ ਦਾਅਵਾ ਕੀਤਾ ਜਾ ਰਿਹਾ ਹੈ ਕਿ ਸ਼ੱਕੀ ਵਿਦਿਆਰਥੀ ਆਰਜ਼ੀ ਵੀਜ਼ੇ 'ਤੇ ਕੈਨੇਡਾ 'ਚ ਦਾਖਲ ਹੋਏ ਸਨ ਅਤੇ ਪੁਲਿਸ ਦਾ ਮੰਨਣਾ ਹੈ ਕਿ ਇਸ ਮਾਮਲੇ 'ਚ ਹੋਰ ਵੀ ਸ਼ਾਮਲ ਹੋ ਸਕਦੇ ਹਨ।

ਆਰਸੀਐਮਪੀ ਦੇ ਸਹਾਇਕ ਕਮਿਸ਼ਨਰ ਡੇਵਿਡ ਟੇਬੋਲ ਨੇ ਦੱਸਿਆ ਕਿ ਇਹ ਜਾਂਚ ਨਿਸ਼ਚਤ ਤੌਰ 'ਤੇ ਅੱਜ ਗ੍ਰਿਫਤਾਰ ਕੀਤੇ ਗਏ ਲੋਕਾਂ ਤੱਕ ਸੀਮਿਤ ਨਹੀਂ ਰਹੇਗੀ ਬਲਕਿ ਅਗੇ ਹੋਰ ਵੀ ਨਿਰਪੱਖਤਾ ਨਾਲ ਜਾਂਚ ਕੀਤੀ ਜਾਵੇਗੀ ਅਤੇ ਅੰਤ ਤੱਕ ਪਹੁੰਚਿਆ ਜਾਵੇਗਾ। ਕੈਨੇਡੀਅਨ ਅਧਿਕਾਰੀ, ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਸਾਜ਼ਿਸ਼  ਰਚਣ ਦਾ ਕਾਰਨ ਕੀ ਸੀ। ਇੱਕ  ਜਾਂਚ ਟੀਮ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਨਿੱਝਰ ਦੀ ਹੱਤਿਆ ਨਵੀਂ ਦਿੱਲੀ ਸਥਿਤ ਇੱਕ ਭਾਰਤੀ ਖੁਫੀਆ ਕਾਰਵਾਈ ਦਾ ਹਿੱਸਾ ਸੀ ਕਿ ਨਹੀਂ। 
ਇਹ ਵੀ ਸ਼ੱਕ ਜਤਾਇਆ ਜਾ ਰਿਹਾ ਕਿ ਉਹ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਥਿਤ ਸਾਥੀ ਹਨ, ਜੋ ਇਸ ਸਮੇਂ ਭਾਰਤ ਵਿੱਚ ਕੈਦ ਹੈ। ਬਿਸ਼ਨੋਈ 'ਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਰਚਣ ਦਾ ਦੋਸ਼ ਹੈ।