ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠ ਸਾਹਿਬ ਅਤੇ ਕੀਰਤਨ ਦਰਬਾਰ ਕਰਵਾਇਆ ਗਿਆ

ਸਿੱਖ ਵੈਲਫੇਅਰ ਸੇਵਾ ਸੁਸਾਇਟੀ ਪਿੰਡ ਗੋਰਾਇਆ ਦੀ ਪ੍ਰਬੰਧਕ ਕਮੇਟੀ

ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠ ਸਾਹਿਬ ਅਤੇ ਕੀਰਤਨ ਦਰਬਾਰ ਕਰਵਾਇਆ ਗਿਆ
mart daar

ਸਿੱਖ ਵੈਲਫੇਅਰ ਸੇਵਾ ਸੁਸਾਇਟੀ ਪਿੰਡ ਗੋਰਾਇਆ ਦੀ ਪ੍ਰਬੰਧਕ ਕਮੇਟੀ  ਦੀ ਦੇਖ-ਰੇਖ ਹੇਠ ਸਰਬੱਤ ਦੇ ਭਲੇ ਲਈ ਗੁਰਬਾਣੀ ਦੇ ਪ੍ਰਵਾਹ ਸ੍ਰੀ ਅਖੰਡ ਪਾਠ ਸਾਹਿਬ ਜੀ 28 ਅਪ੍ਰੈਲ ਨੂੰ ਆਰੰਭ ਕੀਤੇ ਗਏ ਅਤੇ 30 ਅਪ੍ਰੈਲ ਨੂੰ ਭੋਗ ਪਾਏ ਗਏ।  ਉਪਰੰਤ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਕੀਰਤਨ ਦਰਬਾਰ ਕਰਵਾਇਆ ਗਿਆ।  ਜਿਸ ਵਿੱਚ  ਪੰਥ ਦੇ ਪ੍ਰਸਿੱਧ ਰਾਗੀ  ਜੱਥੇ ਭਾਈ ਹਰਭਜਨ ਸਿੰਘ ਜੀ ਸੋਤਲਾ ਅਤੇ ਉਨ੍ਹਾਂ ਦੇ ਸਾਥੀ , ਅਤੇ ਗੁਰੂ ਘਰ ਦੇ ਕੀਰਤਨੀਏ ਭਾਈ ਸੰਦੀਪ ਸਿੰਘ ਜੀ ਕੂੰਟਾ ਵਾਲਿਆਂ  ਦੇ ਰਾਗੀ ਜਥੇ ਨੇ ਰਸਭਿੰਨੇ ਕੀਰਤਨ ਰਾਹੀਂ ਆਈਆਂ ਹੋਈਆਂ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ। 
 

        ਇਸ ਮੌਕੇ ਪ੍ਰਬੰਧਕ ਕਮੇਟੀ ਪ੍ਰਧਾਨ ਸਰਬਜੀਤ ਸਿੰਘ ਨੇ ਦੱਸਿਆ ਕਿ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਅਰੰਭਤਾ ਵਾਲੇ ਦਿਨ ਤੋਂ ਹੀ ਰੋਜ਼ਾਨਾ ਰਾਤਰੀ ਦੇ ਕੀਰਤਨ ਦੀਵਾਨ ਸਜਾਏ ਗਏ ਅਤੇ ਗੁਰੂ ਕਾ ਲੰਗਰ ਵੀ ਅਤੁਟ  ਵਰਤਾਇਆ ਗਿਆ । ਉਨ੍ਹਾਂ ਦੱਸਿਆ ਕਿ ਇਹ ਸ੍ਰੀ ਅਖੰਡ ਪਾਠ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਰੋਜ਼ਾਨਾ ਸੇਵਾ ਕਰਦੀਆਂ ਬੀਬੀਆਂ ਦੇ ਉਪਰਾਲੇ ਨਾਲ ਪੂਰੇ ਨਗਰ ਦੇ ਸਹਿਯੋਗ ਨਾਲ ਕਰਵਾਇਆ ਗਿਆ।

 ਇਸ ਮੌਕੇ ਖਜਾਨਚੀ ਸਰਬਜੀਤ ਸਿੰਘ ,ਸੈਕਟਰੀ ਮਾਸਟਰ ਹਰਦੀਪ ਸਿੰਘ ,ਅਵਤਾਰ ਸਿੰਘ, ਹਰਮਨ ਸਿੰਘ ਅਮਰਜੀਤ ਸਿੰਘ  ਪੰਚ,ਮਹੀਪ ਕਮਾਰ, ਰਵਿੰਦਰ ਜੋਗੀ, ਮਨਜੀਤ ਰਾਜੂ, ਸਤਬੀਰ ਸਿੰਘ, ਅਮਨਦੀਪ ਸਿੰਘ, ਸੋਨੂੰ ਗੋਰਾਇਆ ,ਲਵਪ੍ਰੀਤ ਸਿੰਘ , ਪਵਨ ਸਿੰਘ ,ਮਨਜਿੰਦਰ ਸਿੰਘ ,ਰਣਵੀਰ ਸਿੰਘ ,ਹੈਪੀ ਗੋਰਾਇਆਂ, ਸਿੰਮਾ ਗੋਰਾਇਆਂ ਅਤੇ ਹੋਰ ਸਮੂਹ ਨਗਰ ਦੀਆਂ  ਸੰਗਤਾਂ ਹਾਜ਼ਰ ਸਨ।