ਨਾਟੋ ਦੀ ਮੀਟਿੰਗ ਦੌਰਾਨ ਸਬ ਤੋਂ ਅਗੇ ਬੋਰਿਸ ਜੌਹਨਸਨ
ਯੂਕਰੇਨ ਦੀ ਹੋਵੇਗੀ ਮੱਦਦ - ਬੋਰਿਸ ਜੌਹਨਸਨ ਯੂਕਰੇਨ ਦੀ ਫੌਜ ਨੂੰ 6,000 ਮਿਜ਼ਾਈਲਾਂ ਅਤੇ 33 ਮਿਲੀਅਨ ਡਾਲਰ
ਨਾਟੋ ਦੀ ਮੀਟਿੰਗ ਦੌਰਾਨ ਸਬ ਤੋਂ ਅਗੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਰਹੇ ਹਨ |
ਰੂਸ ਅਤੇ ਯੂਕਰੇਨ ਵਿਚਕਾਰ ਯੁੱਧ ਜਾਰੀ ਹੈ। ਰੂਸੀ ਹਮਲੇ ਕਾਰਨ ਯੂਕਰੇਨ ਦੀ ਸਥਿਤੀ ਖਰਾਬ ਹੁੰਦੀ ਜਾ ਰਹੀ ਹੈ। ਇਸ ਦੌਰਾਨ ਬ੍ਰਿਟੇਨ ਨੇ ਯੂਕਰੇਨ ਨੂੰ ਹਥਿਆਰਾਂ ਅਤੇ ਵਿੱਤੀ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ। ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਬੁੱਧਵਾਰ ਦੇਰ ਰਾਤ ਕਿਹਾ ਕਿ ਬ੍ਰਿਟੇਨ, ਰੂਸੀ ਫੌਜਾਂ ਨਾਲ ਲੜਨ ਵਿੱਚ ਮਦਦ ਕਰਨ ਲਈ ਯੂਕਰੇਨ ਦੀ ਫੌਜ ਨੂੰ 6,000 ਮਿਜ਼ਾਈਲਾਂ ਅਤੇ 33 ਮਿਲੀਅਨ ਡਾਲਰ ਦੀ ਵਿੱਤੀ ਸਹਾਇਤਾ ਪ੍ਰਦਾਨ ਕਰੇਗਾ।
ਮਿਲਟਰੀ ਸਹਾਇਤਾ ਵਿੱਚ ਟੈਂਕ ਵਿਰੋਧੀ ਅਤੇ ਉੱਚ ਵਿਸਫੋਟਕ ਹਥਿਆਰ ਸ਼ਾਮਲ ਕੀਤੇ ਗਏ ਹਨ। ਨਾਟੋ ਅਤੇ ਜੀ-7 ਨੇਤਾਵਾਂ ਨਾਲ ਬੈਠਕ 'ਚ ਇਸ ਗੱਲ 'ਤੇ ਵੀ ਸਹਿਮਤੀ ਬਣੀ ਕਿ ਯੂਕਰੇਨ ਦੀ ਤਾਕਤ ਵਧਾਉਣੀ ਚਾਹੀਦੀ ਹੈ। ਯੂਕਰੇਨ 'ਤੇ ਹਮਲੇ ਨੂੰ ਲੈ ਕੇ ਪੱਛਮੀ ਦੇਸ਼ਾਂ ਵੱਲੋਂ ਰੂਸ 'ਤੇ ਹੁਣ ਤੱਕ ਕਈ ਪਾਬੰਦੀਆਂ ਲਾਈਆਂ ਜਾ ਚੁੱਕੀਆਂ ਹਨ। ਹੁਣ ਤੱਕ ਇਹਨਾਂ ਪਾਬੰਧੀਆਂ ਦਾ ਅਸਰ ਵੀ ਦਿਖਣਾ ਸ਼ੁਰੂ ਹੋ ਗਿਆ ਹੈ | ਇਹ ਵੀ ਜ਼ਿਕਰ ਯੋਗ ਹੈ ਕੇ ਰੂਸ ਵਿੱਚ ਕੱਚੇ ਮਾਲ ਦੇ ਅਭਾਵ ਚ ਬਹੁਤ ਸਾਰੀਆਂ ਫੈਕਟਰੀਆਂ ਦਾ ਕੰਮ ਰੁਕਣ ਦੀ ਵੀ ਖ਼ਬਰ ਆ ਰਹੀ ਹੈ |
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰੇ ਨੂੰ ਯੂਕਰੇਨ ਵਿੱਚ ਆਜ਼ਾਦੀ ਦੇ ਝੰਡੇ ਨੂੰ ਜ਼ਿੰਦਾ ਰੱਖਣ ਲਈ ਜੋਖਮ ਉਠਾਉਣ ਦੇ ਵਿਕਲਪਾਂ ਨੂੰ ਦੇਖਣਾ ਹੋਵੇਗਾ। ਬ੍ਰਿਟੇਨ ਪਹਿਲਾਂ ਹੀ ਕੀਵ ਨੂੰ 4,000 ਤੋਂ ਵੱਧ ਐਂਟੀ-ਟੈਂਕ ਹਥਿਆਰ ਪ੍ਰਦਾਨ ਕਰ ਚੁੱਕਾ ਹੈ, ਜਿਸ ਵਿੱਚ ਨੈਕਸਟ-ਜਨਰੇਸ਼ਨ ਲਾਈਟ ਐਂਟੀ-ਟੈਂਕ ਵੈਪਨ ਸਿਸਟਮ ਤੇ ਜੈਵਲਿਨ ਮਿਜ਼ਾਈਲਾਂ ਸ਼ਾਮਲ ਹਨ।