ਚੇਅਰਮੈਨ ਰਾਜੀਵ ਸ਼ਰਮਾਂ ਨੂੰ ਮਿਲਣ ਲਈ ਆਪ ਦੇ ਸੀਨੀਅਰ ਆਗੂ ਡਾ, ਕੇ ਡੀ ਸਿੰਘ ਉਹਨਾਂ ਦੇ ਘਰ ਪਹੁੰਚੇ

ਦੋਵੇਂ ਆਗੂਆਂ ਨੇ ਜਿਲ੍ਹੇ ਅੰਦਰ ਪਾਰਟੀ ਦੀ ਮਜ਼ਬੂਤੀ ਲਈ ਡੂੰਘੀ ਵਿਚਾਰ ਚਰਚਾ ਕੀਤੀ

ਚੇਅਰਮੈਨ ਰਾਜੀਵ ਸ਼ਰਮਾਂ ਨੂੰ ਮਿਲਣ ਲਈ ਆਪ ਦੇ ਸੀਨੀਅਰ ਆਗੂ ਡਾ, ਕੇ ਡੀ ਸਿੰਘ ਉਹਨਾਂ ਦੇ ਘਰ ਪਹੁੰਚੇ
chairman rajiv sharma, ftehgarh churian, Dr K D Singh,

ਫ਼ਤਿਹਗੜ੍ਹ ਚੂੜੀਆਂ/ / ਅੱਜ ਫ਼ਤਿਹਗੜ੍ਹ ਚੂੜੀਆਂ ਵਿਖੇ ਹਲਕਾ ਗੁਰਦਾਸਪੁਰ ਦੇ ਲੋਕ ਸਭਾ ਇੰਚਾਰਜ ਅਤੇ ਚੇਅਰਮੈਨ ਰਾਜੀਵ ਸ਼ਰਮਾਂ ਦੇ ਘਰ ਉਹਨਾਂ ਨੂੰ ਮਿਲਣ ਲਈ ਪਠਾਨਕੋਟ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਅੱਖਾਂ ਦੇ ਮਾਹਿਰ ਡਾ, ਕੇ ਡੀ ਸਿੰਘ ਮਿਲਣ ਲਈ ਪਹੁੰਚੇ। ਇਸ ਮੌਕੇ  ਚੇਅਰਮੈਨ ਰਾਜੀਵ ਸ਼ਰਮਾਂ ਅਤੇ ਡਾਕਟਰ ਕੇ ਡੀ ਸਿੰਘ ਦੌਰਾਨ ਜਿਲ੍ਹਾ ਗੁਰਦਾਸਪੁਰ ਵਿਚ ਆਗਾਮੀ ਲੋਕ ਸਭ ਚੋਣਾਂ ਦੇ ਸਬੰਧ ਵਿਚ ਡੂੰਘੀ ਵਿਚਾਰ ਚਰਚਾ ਵੀ ਕੀਤੀ ਗਈ। ਇਸ ਮੁਲਾਕਾਤ ਤੋਂ ਬਾਅਦ ਡਾਕਟਰ ਕੇ ਡੀ ਸਿੰਘ ਨੇ ਕਿਹਾ ਕਿ ਅੱਜ ਚੇਅਰਮੈਨ ਸ਼ਰਮਾਂ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਬਹੁਤ ਵਧੀਆ ਅਨੁਭਵ ਹੋਇਆ ਹੈ, ਉਹਨਾਂ ਕਿਹਾ ਕਿ ਉਹ ਰਾਜੀਵ ਸ਼ਰਮਾਂ ਦੀ ਸਿਆਸੀ ਸੂਝਬੂਝ ਤੋਂ ਬੜੇ ਮੁਤਾਸਰ ਹੋਏ ਹਨ, ਅਤੇ ਅਸੀਂ ਭਵਿੱਖ ਵਿਚ ਰਲ ਮਿਲ ਕੇ ਜਿਲ੍ਹੇ ਅੰਦਰ ਆਮ ਆਦਮੀ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਮਿਹਨਤ ਕਰਾਂਗੇ। ਇਸ ਮੌਕੇ ਡਾਕਟਰ ਕੇ ਡੀ ਸਿੰਘ ਅਤੇ ਚੇਅਰਮੈਨ ਸ਼ਰਮਾਂ ਦੇ ਨਾਲ ਕੌਂਸਲਰ ਰਾਜੀਵ ਸੋਨੀ ਅਤੇ ਟਿੰਕੂ ਬੱਲ ਵੀ ਹਾਜ਼ਰ ਸਨ।