ਬਾਬਾ ਭੋਲਾ ਗਿਰ ਜੀ ਰਾਜਪੁਰ ਕੰਢੀ ਦਾ ਸਲਾਨਾ ਤਿੰਨ ਰੋਜ਼ਾ ਛਿੰਝ ਮੇਲਾ ਅਮਿੱਟ ਯਾਦਾਂ ਛੱਡਦਾ ਸੰਪੰਨ
ਬਾਬਾ ਭੋਲਾ ਗਿਰ ਜੀ ਰਾਜਪੁਰ ਕੰਢੀ ਦਾ ਸਲਾਨਾ ਤਿੰਨ ਰੋਜ਼ਾ ਛਿੰਝ ਮੇਲਾ ਅਮਿੱਟ ਯਾਦਾਂ ਛੱਡਦਾ ਸੰਪੰਨ
ਅੱਡਾ ਸਰਾਂ (ਜਸਵੀਰ ਕਾਜਲ)-ਰਾਜਪੁਰ ਕੰਢੀ ਵਿਖੇ ਸ਼੍ਰੀ 108 ਮੰਹਤ ਰਾਮ ਗਿਰ ਜੀ ਦੀ ਅਗਵਾਈ ਹੇਠ ਡੇਰਾ ਸੇਵਾ ਕਮੇਟੀ ਬਾਬਾ ਭੋਲਾ ਗਿਰ ਜੀ ਅਤੇ ਸਮੂਹ ਨਗਰ ਨਿਵਾਸੀਆਂ ਅਤੇ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਸਾਲਾਨਾ ਛਿੰਞ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ। ਇਸ ਮੌਕੇ ਡੇਰੇ ਦੀ ਗੱਦੀ ਨਸ਼ੀਨ ਮੰਹਤ ਰਾਮ ਗਿਰ ਜੀ ਨੇ ਦੱਸਿਆ ਕਿ ਮੇਲੇ ਦੇ ਸ਼ੁਰੂਆਤ ਮੌਕੇ ਸਵੇਰੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਵੱਖ ਵੱਖ ਰਾਗੀ ਜਥਿਆਂ ਨੇ ਰਸ ਭਿਨਾ ਕੀਰਤਨ ਕੀਤਾ ਗਿਆ। ਉਨ੍ਹਾਂ ਦੱਸਿਆਂ ਕਿ ਪਹਿਲੇ ਦਿਨ ਸ਼ਾਮ ਟਮਕ ਦੀ ਰਸਮ ਕੀਤੀ ਗਈ ਤੇ ਦੂਜੇ ਦਿਨ ਸਵੇਰੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਸੰਤਾਂ ਵੱਲੋ ਪ੍ਰਵਚਨਾ ਅਤੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ । ਉਨ੍ਹਾਂ ਦੱਸਿਆ ਕਿ ਮੇਲੇ ਦੇ ਆਖਰੀ ਦਿਨ ਛਿੰਝ ਮੇਲਾ ਕਰਵਾਇਆ ਗਿਆ ਜਿਸ ਵਿਚ 200 ਦੇ ਕਰੀਬ
ਚੋਟੀ ਦੇ ਪਹਿਲਵਾਨਾਂ ਦੇ ਘੋਲ ਕਰਵਾਏ ਗਏ। ਵੱਡੀ ਰੁਮਾਲੀ ਦੀ ਕੁਸ਼ਤੀ ਮਿਰਜ਼ਾ ਇਰਾਨ ਅਤੇ ਪਿਰਤਪਾਲ ਫਗਵਾੜਾ ਪਹਿਲਵਾਨ ਵਿਚਕਾਰ ਹੋਈ ਜੋ ਕਿ ਬਰਾਬਰੀ ਤੇ ਸਮਾਪਤ ਹੋਈ। ਦੋਨਾਂ ਪਹਿਲਵਾਨਾਂ ਨੂੰ 2 ਲੱਖ ਰੁਪਏ ਅਤੇ ਚਾਂਦੀ ਦਾ ਗੁਰਜ ਦੇ ਕੇ ਸਨਮਾਨਿਤ ਕੀਤਾ ਗਿਆ। ਛੋਟੀ ਰੁਮਾਲੀ ਦੀ ਕੁਸ਼ਤੀ ਮੇਜਰ ਡੇਰਾ ਬਾਬਾ ਨਾਨਕ ਅਤੇ ਕਾਲੂ ਬਾਹੋਵਾਲ ਵਿਚਕਾਰ ਹੋਈ ਜਿਸ ਵਿੱਚ ਕਾਲੂ ਬਾਹੋਵਾਲ ਜੇਤੂ ਰਿਹਾ ਜਿਸ ਨੂੰ 1 ਲੱਖ 50 ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ। ਤੀਜੇ ਸਥਾਨ ਦੀ ਕੁਸ਼ਤੀ ਭੋਲਾ ਅਟਾਰੀ ਅਤੇ ਅਮਨ ਬਾਹੋਵਾਲ ਵਿਚਕਾਰ ਹੋਈ ਜਿਸ ਵਿੱਚ ਅਮਨ ਬਾਹੋਵਾਲ ਜੇਤੂ ਰਿਹਾ । ਇਸ ਮੌਕੇ ਜੇਤੂ ਪਹਿਲਵਾਨਾ ਨੂੰ ਇਨਾਮਾਂ ਦੀ ਵੰਡ ਮਹੰਤ ਰਾਮ ਗਿਰ ਜੀ ਦੀ ਅਗਵਾਹੀ ਹੇਠ ਆਏ ਹੋਏ ਸੰਤ ਮਹਾਪੁਰਸ਼ਾ ਵਲੋਂ ਸਾਂਝੇ ਤੌਰ ਤੇ ਕੀਤੀ ਗਈ। ਇਸ ਮੌਕੇ ਡੇਰੇ ਦੇ ਮੁੱਖ ਸੇਵਾਦਾਰ ਮਹੰਤ ਰਾਮ ਗਿਰ ਜੀ ਵੱਲੋਂ ਆਈਆਂ ਹੋਈਆਂ ਸ਼ਖਸ਼ੀਅਤਾਂ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।ਮੇਲੇ ਦੌਰਾਨ ਚਾਹ ਪਕੌੜੇ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਿਆ ਗਿਆ। ਇਸ ਮੌਕੇ ਸੰਤ ਬਾਬਾ ਜਸਪਾਲ ਸਿੰਘ ਉਡਰੇ ਵਾਲੇ, ਸੰਤ ਬਾਬਾ ਪ੍ਰੇਮ ਦਾਸ ਜੀ ਰਜਪਾਲਮਾਂ ਵਾਲੇ, ਸੰਤ ਨਰੇਸ਼ ਗਿਰ ਜੀ, ਨੰਗਲ ਖੁਗਾ, ਸੂਬੇਦਾਰ ਸੁਰਜੀਤ ਸਿੰਘ, ਅੰਗਰੇਜ਼ ਸਿੰਘ, ਸੁਖਦੇਵ ਸਿੰਘ, ਸੁਰਜੀਤ ਸਿੰਘ, ਬਲਵੀਰ ਸਿੰਘ, ਮਹਿੰਦਰ ਸਿੰਘ ਰਾਣਾ, ਨੰਬਰਦਾਰ ਬਲਵਿੰਦਰ ਸਿੰਘ, ਰਾਮ ਸਿੰਘ, ਹੁਸ਼ਿਆਰ ਸਿੰਘ, ਜੇ.ਈ.ਪਵਨ ਕੁਮਾਰ, ਬਲਵੰਤ ਸਿੰਘ ਸਮੇਤ ਭਾਰੀ ਗਿਣਤੀ ਵਿੱਚ ਸੰਤ ਮਹਾਂਪੁਰਸ਼ ਤੇ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।