ਸੁੱਚਾ ਸਿੰਘ ਲੰਗਾਹ ਲੋਕਲ ਲੀਡਰਸ਼ਿਪ ਤੋਂ ਨਰਾਜ਼ ਅਤੇ ਦਿਖਾਏ ਬਾਗੀ ਸੁਰ

22 ਤਰੀਕ ਨੂੰ ਵੱਡੀ ਰੈਲੀ ਕਰ ਲੈਣਗੇ ਵੱਡਾ ਫੈਸਲਾ

ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਨਰਾਜ਼ ਚੱਲ ਰਹੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਆਪਣੇ ਸਖਤ ਤੇਵਰ ਦਿਖਾਉਂਦੇ ਹੋਏ ਆਪਨੇ ਸਮਰਥਕਾਂ ਸਮੇਤ ਧਾਰੀਵਾਲ ਵਿਖੇ ਪ੍ਰੈਸ ਕਾਨਫਰੰਸ ਕੀਤੀ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਮੇਰੇ ਆਪਣੇ ਹੀ ਮਾਰਨ ਵਿੱਚ ਲੱਗੇ ਹੋਏ ਹਨ ਅਤੇ ਇਸ ਲੋਕ ਸਭਾ ਚੋਣਾਂ ਵਿੱਚ ਮੇਰੇ ਨਾਲ ਕਿਸੇ ਨੇ ਵੀ ਸੰਪਰਕ ਨਹੀਂ ਕੀਤਾ ਜਿਸ ਕਰਕੇ ਉਹਨਾਂ ਨੇ ਐਲਾਨ ਕੀਤਾ ਕਿ ਉਹ 22 ਤਰੀਕ ਨੂੰ ਇੱਕ ਵੱਡੀ ਰੈਲੀ ਕਰਨਗੇ ਅਤੇ ਉਸਦੇ ਵਿੱਚ ਉਹ ਕੋਈ ਵੱਡਾ ਫੈਸਲਾ ਲੈਣਗੇ 
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਲੋਕਲ ਲੀਡਰਸ਼ਿਪ ਨੂੰ ਕੋਸਦੇ ਹੋਏ ਕਿਹਾ ਕਿ ਕਾਂਗਰਸ ਨੇ ਉਹਨਾਂ ਦਾ ਘੱਟ ਨੁਕਸਾਨ ਕੀਤਾ ਹੈ ਪਰ ਉਨਾਂ ਦੇ ਆਪਣਿਆਂ ਨੇ ਹੀ ਉਸ ਦਾ ਵੱਡਾ ਨੁਕਸਾਨ ਕੀਤਾ ਹੈ।  ਕੁਝ ਲੋਕਲ ਅਕਾਲੀ ਆਗੂ ਹਾਈਕਮਾਨ ਨੂੰ ਗਲਤ ਗਾਈਡ ਕਰ ਰਹੇ ਹਨ ਜਿਸ ਕਰਕੇ ਅਕਾਲੀ ਦਲ ਦਾ ਵੱਡਾ ਨੁਕਸਾਨ ਹੋਵੇਗਾ। ਉਹਨਾਂ ਕਿਹਾ ਕਿ ਜੇਕਰ ਅਜੇ ਵੀ ਅਕਾਲੀ ਦਲ ਨੇ ਉਹਨਾਂ ਨਾਲ ਸੰਪਰਕ ਨਾਂ ਕੀਤਾ ਤਾਂ ਉਹਨਾਂ ਨੂੰ ਇੱਕ ਵੱਡੀ ਹਾਰ ਦਾ ਮੂੰਹ ਦੇਖਣਾ ਪਵੇਗਾ। ਉਹਨਾਂ ਇਹ ਵੀ ਕਿਹਾ ਕਿ ਜੇਕਰ ਅਜੇ ਵੀ ਅਕਾਲੀ ਦਲ ਨੇ ਉਹਨਾਂ ਨਾਲ ਸੰਪਰਕ ਨਾ ਕੀਤਾ ਤਾਂ 22 ਤਰੀਕ ਨੂੰ ਇੱਕ ਵੱਡੀ ਰੈਲੀ ਕਰਕੇ ਉਹ ਕੋਈ ਸਖਤ ਰੁੱਖ ਅਪਣਾਉਣਗੇ।