ਭਗਵਾਨ ਵਾਲਮੀਕੀ ਧਰਮ ਸਮਾਜ ਰਜਿ.(ਭਾਰਤ) ਭਾਵਾਧਸ ਜਿਲ੍ਹਾ ਸੰਗਰੂਰ ਦੀ ਟੀਮ ਨੇਂ ਜਿਲ੍ਹਾ ਸੰਗਰੂਰ ਦੇ ਨਵੇਂ ਲੱਗੇ ਡੀਸੀ ਸੰਦੀਪ ਰਿਸ਼ੀ ਦਾ ਕੀਤਾ ਨਿੱਘਾ ਸਵਾਗਤ - ਭਾਵਾਧਸ ਟੀਮ ਰਜਿ ਭਾਰਤ
ਭਗਵਾਨ ਵਾਲਮੀਕੀ ਧਰਮ ਸਮਾਜ ਰਜਿ.(ਭਾਰਤ) ਭਾਵਾਧਸ ਜਿਲ੍ਹਾ ਸੰਗਰੂਰ ਦੀ ਟੀਮ ਨੇਂ ਜਿਲ੍ਹਾ ਸੰਗਰੂਰ ਦੇ ਨਵੇਂ ਲੱਗੇ ਡੀਸੀ ਸੰਦੀਪ ਰਿਸ਼ੀ ਦਾ ਕੀਤਾ ਨਿੱਘਾ ਸਵਾਗਤ - ਭਾਵਾਧਸ ਟੀਮ ਰਜਿ ਭਾਰਤ
ਭਗਵਾਨ ਵਾਲਮੀਕਿ ਧਰਮ ਸਮਾਜ ਰਜਿ ਭਾਰਤ ਭਾਵਾਧਸ ਜਿਲਾ ਸੰਗਠਨ ਸੰਗਰੂਰ ਦੇ ਸਮੂਹ ਟੀਮ ਅਤੇ ਬੀਰ ਰੂਬਲ ਅਛੂਤ ਪ੍ਰਧਾਨ ਮਾਲਵਾ ਜੋਨ ਭਾਵਾਧਸ ਅਤੇ ਵੀਰ ਕਿਰਨ ਬੈਂਸ ਵਾਇਸ ਪ੍ਰਧਾਨ ਪੰਜਾਬ ਭਾਵਾਧਸ ਦੀ ਯੋਗ ਅਗਵਾਈ ਵਿੱਚ ਜਿਲਾ ਸੰਗਰੂਰ ਦੇ ਨਵਯੂਕਤ ਡਿਪਟੀ ਕਮਿਸ਼ਨਰ ਸਾਹਿਬ ਸੰਗਰੂਰ ਸ੍ਰੀ ਸੰਦੀਪ ਰਿਸ਼ੀ ਜੀ ਦਾ ਸਵਾਗਤ ਕਰਨ ਲਈ ਮਿਲੇ।
ਵੀਰ ਰੂਬਲ ਅਛੂਤ ਅਤੇ ਵੀਰ ਕਿਰਨ ਬੈਂਸ ਜੀ ਨੇ ਆਪਣੇ ਜਿਲਾ ਸੰਗਰੂਰ ਦੀ ਟੀਮ ਨੇ ਡੀਸੀ ਸਾਹਿਬ ਜੀ ਨੂੰ ਸਿਰੋਪਾਓ ਅਤੇ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਅਤੇ ਡੀਸੀ ਸਾਹਿਬ ਸੰਗਰੂਰ ਲੱਗਣ ਤੇ ਬਹੁਤ ਬਹੁਤ ਵਧਾਈ ਦਿੱਤੀ। ਬੀਰ ਰੂਬਲ ਅਛੂਤ ਨੇ ਭਗਵਾਨ ਵਾਲਮੀਕੀ ਧਰਮ ਸਮਾਜ ਰਜਿ ਭਾਰਤ ਨੇਂ ਭਾਵਾਧਸ ਦੀ ਨੀਤੀਆਂ ਬਾਰੇ ਦੱਸਿਆ ਜਿਸ ਵਿਚ ਨਸ਼ਿਆਂ ਨੂੰ ਰੋਕਣਾ, ਦਹੇਜ ਪ੍ਰਥਾ ਨੂੰ ਰੋਕਣਾ,ਅਨਪੜਤਾ ਨੂੰ ਸਮਾਜ ਵਿਚੋਂ ਖ਼ਤਮ ਕਰਨਾ ਆਦਿ ਕੰਮਾਂ ਬਾਰੇ ਡੀਸੀ ਸਹਿਬ ਜੀ ਨੂੰ ਵਿਸਥਾਰ ਪੂਰਵਕ ਦੱਸਿਆ। ਵੀਰ ਕਿਰਨ ਬੈਂਸ ਨੇ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਰਮ ਪਿਤਾ ਪਰਮਾਤਮਾ ਕਰੁਣਾ ਸਾਗਰ ਭਗਵਾਨ ਵਾਲਮੀਕੀ ਜੀ ਦੇ ਹੱਥ ਵਿੱਚ ਜੋ ਕਲਮ ਹੈ ਉਸ ਨੂੰ ਘਰ ਘਰ ਪਹੁੰਚਾਇਆ ਜਾਵੇਗਾ। ਅਤੇ ਅਨਪੜਤਾ ਨੂੰ ਬਿਲਕੁਲ ਖਤਮ ਕੀਤਾ ਜਾਵੇਗਾ। ਜਿਸ ਨਾਲ ਵਾਲਮੀਕੀ ਸਮਾਜ ਅਤੇ ਸਮੂਹ ਐਸੀ ਸਮਾਜ ਦੇ ਬੱਚੇ ਪੜ ਲਿਖ ਕੇ ਆਪਣੇ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨਗੇ। ਵੀਰ ਰੂਬਲ ਅਛੂਤ ਜੀ ਨੇ ਜਿੱਥੇ ਸ੍ਰੀ ਸੰਦੀਪ ਰਿਸ਼ੀ ਡੀਸੀ ਸਾਹਿਬ ਸੰਗਰੂਰ ਨੂੰ ਪਾਵਨ ਵਾਲਮੀਕੀ ਪ੍ਰਗਟ ਦਿਵਸ ਦੀ ਵੀ। ਵਧਾਈ ਦਿੱਤੀ ਅਤੇ ਸਮੂਹ ਵਾਲਮੀਕਨ ਸਮਾਜ ਨੂੰ ਵੀ ਦਿੱਤੀ । ਇਸ ਮੌਕੇ ਬੀਰ ਸਨੀ ਧੂਰੀ,ਰਿੰਕੀ ਖਨੌਰੀ ਖੁਰਦ ,ਸੁਰਜੀਤ ਸਿੰਘ ਬਿੱਟੂ; ਮੰਡਵੀ ਗੁਰਜੀਤ ਸਿੰਘ ਸਾਹ ਪੂਰ ਥੇੜ੍ਹੀ, ਵੀਰ ਰੂਬਲ ਭਵਾਨੀਗੜ੍ਹ ਰਵੀ ਰਾਏ ਸੰਗਰੂਰ, ਵੀਰ ਪ੍ਰਗਟ ਸਿੰਘ ਵੀਰ ਕਾਕਾ ਸਿੰਘ ਵੀਰ , ਅਤੇ ਭਗਵਾਨ ਵਾਲਮਿਕੀ ਯੂਥ ਵੈਲ਼ਫੇਅਰ ਸੋਸਾਇਟੀ ਖਨੌਰੀ ਖ਼ੁਰਦ ਰਜਿ ਦੇ ਪ੍ਰਧਾਨ ਕੋਮਲ ਮਲਿਕ ਆਦਿ ਮੈਂਬਰ ਸ਼ਾਮਿਲ ਸਨ।