ਇਤਿਹਾਸ ਗੁਰੂਦੁਆਰਾ ਸ੍ਰੀ ਫਲਾਈ ਸਾਹਿਬ ਜੀ ਵਡਾਲਾ ਗ੍ਰੰਥੀਆਂ

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਣ ਛੋਹ ਧਰਤੀ ਏਥ੍ਹੇ ਗੁਰੂ ਜੀ ਨੇ ਦਾਤੁਨ ਕਰਕੇ ਗੱਡੀ ਸੀ

ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕਿ ਫਤਿਹ। ਅੱਜ ਅਸੀਂ ਤੁਹਾਨੂੰ ਬੜੀ ਸ਼ਰਧਾ ਭਾਵਨਾ ਨਾਲ ਗੁਰੂਦੁਆਰਾ ਸ੍ਰੀ ਫਲਾਈ ਸਾਹਿਬ ਜੀ ਦੇ ਦਰਸ਼ਨ  ਆਪਣੀ ਵੀਡੀਓ ਰਾਹੀਂ ਕਰਵਾਵਾਂਗੇ। ਇਹ ਉਹ ਪਵਿੱਤਰ ਅਸਥਾਨ ਜਿੱਥੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ 1544 ਚ ਫਲਾਈ ਦੀ ਦਾਤੁਨ ਕਰਕੇ ਗੱਡੀ ਸੀ ਤੇ ਇਸ਼ਨਾਨ ਕੀਤਾ ਸੀ। ਅੱਜ ਏਥੇ ਓਸੇ ਦਾਤੁਨ ਤੋਂ ਫਲਿਆ ਇਹ ਫਲਾਈ ਦਾ ਦਰਖਤ ਖੜ੍ਹਾ ਹੈ ਤੇ ਇੱਕ ਮਹਾਨ ਅਸਥਾਨ ਹੈ। ਇਹ ਸੁੱਖ ਸ਼ਾਂਤੀ ਤੇ ਸਮਰਿੱਧੀ ਦਾ ਪ੍ਰਤੀਕ ਹੈ। ਤੇ ਇਸ ਸਥਾਨ ਬਾਰੇ ਇਹ ਵੀ ਪ੍ਰਸਿੱਧ ਹੈ ਕਿ ਜੋ ਵੀ ਇਸ ਫਲਾਈ ਦੇ ਵਰਿਕਸ਼ ਥੱਲੇ ਸੱਚੇ ਮਨ ਨਾਲ ਕੋਈ ਵੀ ਮੁਰਾਦ ਮੰਗਦਾ ਹੈ ਉਹ ਪੂਰੀ ਹੁੰਦੀ ਹੈ। ਏਥੇ ਹੀ ਇੱਕ ਸਰੋਵਰ ਸਾਹਿਬ ਵੀ ਹੈ। ਆਓ ਦੇਖਦੇ ਹਾਂ ਕਰਮਜੀਤ ਜਮਬਾ ਨਾਲ ਬਿਕਰਮਜੀਤ ਸਿੰਘ ਦੀ ਆਲ 2 ਨਿਊਜ਼ ਲਈ ਇਹ ਵਿਸ਼ੇਸ਼ ਰਿਪੋਰਟ।