ਬੀ. ਐਸ. ਐਫ. ਨੇ ਪੰਜ ਪੈਕਟ ਹੈਰੋਇਨ ਬਰਾਮਦ - ਜਵਾਨਾਂ ਵਲੋਂ ਤਸਕਰਾਂ 'ਤੇ ਫਾਇਰਿੰਗ
ਖੇਮਕਰਨ ਸੈਕਟਰ 'ਚ ਹਿੰਦ ਪਾਕਿਸਤਾਨ ਸਰਹੱਦ 'ਤੇ ਸੀਮਾ ਚੌਕੀ ਕਲਸ ਅਧੀਨ ਪੈਂਦੇ ਖੇਤਰ 'ਚ ਕੰਡਿਆਲੀ ਤਾਰ ਦੇ ਪਾਰ ਸਰਚ ਦੌਰਾਨ ਪੰਜ ਪੈਕਟ ਹੈਰੋਇਨ ਬਰਾਮਦ ਹੋਈ ਹੈ

ਖੇਮਕਰਨ ਸੈਕਟਰ 'ਚ ਹਿੰਦ ਪਾਕਿਸਤਾਨ ਸਰਹੱਦ 'ਤੇ ਸੀਮਾ ਚੌਕੀ ਕਲਸ ਅਧੀਨ ਪੈਂਦੇ ਖੇਤਰ 'ਚ ਕੰਡਿਆਲੀ ਤਾਰ ਦੇ ਪਾਰ ਬੀ. ਐਸ. ਐਫ. ਸਰਚ ਦੌਰਾਨ ਪੰਜ ਪੈਕਟ ਹੈਰੋਇਨ ਬਰਾਮਦ ਹੋਈ ਹੈ। ਜਿਸ ਦਾ ਭਾਰ 4 ਕਿੱਲੋ 300 ਗ੍ਰਾਮ ਹੈ। ਮਿਲੀ ਜਾਣਕਾਰੀ ਮੁਤਾਬਿਕ ਜਵਾਨਾਂ ਨੇ ਬੀਤੀ ਰਾਤ ਨੂੰ 1 ਵਜੇ ਤਾਰੋ ਪਾਰ ਪਾਕਿਸਤਾਨੀ ਤਸਕਰਾਂ ਦੀ ਹਰਕਤ ਨੋਟ ਕੀਤੀ ਤੇ ਜਦ ਉਹ ਕੰਡਿਆਲੀ ਤਾਰ ਨਜ਼ਦੀਕ ਆ ਗਏ ਤਾਂ ਜਵਾਨਾਂ ਨੇ 9 ਰਾਊਂਡ ਫਾਇਰ ਕੀਤੇ। ਤਸਕਰ ਹਨੇਰੇ ਦਾ ਫ਼ਾਇਦਾ ਉਠਾ ਕੇ ਪਿੱਛੇ ਭੱਜਣ 'ਚ ਕਾਮਯਾਬ ਹੋ ਗਏ। ਸਰਚ ਕਰਨ ਤੇ ਹੀਰੋਇਨ ਦੀ ਬਰਾਮਦਗੀ ਹੋਈ