ਆਮ ਆਦਮੀ ਪਾਰਟੀ ਦੀ ਸੁਨਾਮੀ - ਚਾਰ ਮੁੱਖ ਮੰਤਰੀ ਹਾਰੇ

ਆਮ ਆਦਮੀ ਪਾਰਟੀ ਦੀ ਸੁਨਾਮੀ ਐਸੀ ਚਲੀ ਕਿ ਚਾਰ ਮੁਖ ਮੰਤਰੀਆਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ | ਜਿਨ੍ਹਾਂ ਚੋਂ ਤਿਨ ਤਾਂ ਕਾਂਗਰਸ ਨਾਲ ਸਬੰਧਤ ਤੇ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਜਨਮ ਦਾਤਾ | ਪੰਜਾਬ ਦੀਆਂ ਚੋਣਾਂ ਵਿੱਚ ਆਪ ਪਾਰਟੀ ਨੇ ਪੰਜਾਬ ਦੇ ਵੱਡੇ ਚਿਹਰੇ 4 ਮੁੱਖ ਮੰਤਰੀ ਚੋਣਾਂ ‘ਚ ਹਰਾ ਦਿੱਤੇ । ਪੰਜ ਵਾਰ ਦੇ ਮੁੱਖ ਮੰਤਰੀ 94 ਵਰ੍ਹੇ ਦੇ ਪ੍ਰਕਾਸ਼ ਸਿੰਘ ਬਾਦਲ ਸਿਆਸਤ ਦੇ ਬਾਬਾ ਬੋਹੜ ਮੰਨੇ ਜਾਂਦੇ ਹਨ।

ਆਮ ਆਦਮੀ ਪਾਰਟੀ ਦੀ ਸੁਨਾਮੀ - ਚਾਰ ਮੁੱਖ ਮੰਤਰੀ ਹਾਰੇ

ਆਮ ਆਦਮੀ ਪਾਰਟੀ ਦੀ ਸੁਨਾਮੀ ਐਸੀ ਚਲੀ ਕਿ ਚਾਰ ਮੁਖ ਮੰਤਰੀਆਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ | ਜਿਨ੍ਹਾਂ ਚੋਂ ਤਿਨ ਤਾਂ ਕਾਂਗਰਸ

ਨਾਲ ਸਬੰਧਤ ਤੇ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਜਨਮ ਦਾਤਾ | ਪੰਜਾਬ ਦੀਆਂ ਚੋਣਾਂ ਵਿੱਚ ਆਪ ਪਾਰਟੀ ਨੇ ਪੰਜਾਬ ਦੇ ਵੱਡੇ ਚਿਹਰੇ 4 ਮੁੱਖ ਮੰਤਰੀ ਚੋਣਾਂ ‘ਚ ਹਰਾ ਦਿੱਤੇ । ਪੰਜ ਵਾਰ ਦੇ ਮੁੱਖ ਮੰਤਰੀ 94 ਵਰ੍ਹੇ ਦੇ ਪ੍ਰਕਾਸ਼ ਸਿੰਘ ਬਾਦਲ ਸਿਆਸਤ ਦੇ ਬਾਬਾ ਬੋਹੜ ਮੰਨੇ ਜਾਂਦੇ ਹਨ। ਸਭ ਤੋਂ ਵੱਡੀ ਉਮਰ ਦੇ ਲੰਬੀ ਤੋਂ ਉਮੀਦਵਾਰ ਪ੍ਰਕਾਸ਼ ਸਿੰਘ ਬਾਦਲ ਇਹ ਸੀਟ ਲੰਮੇ ਸਮੇਂ ਤੋਂ ਜਿੱਤ ਰਹੇ ਸਨ । ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਵੱਡੇ ਬਾਦਲ ਨੂੰ 11,396 ਵੋਟਾਂ ਨਾਲ ਹਰਾ ਦਿੱਤਾ। ਪ੍ਰਕਾਸ਼ ਸਿੰਘ ਬਾਦਲ ਸਾਲ 1970-1971, 1977-1980,1997-2002, 2007-2012 ਅਤੇ 2012-2017 ਤੱਕ ਮੁੱਖ ਮੰਤਰੀ ਰਹੇ।

ਕਾਂਗਰਸੀ ਰਾਜਿੰਦਰ ਕੌਰ ਭੱਠਲ ਸਾਲ 1996-1997 ਤੱਕ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਵਾਲੀ ਪੰਜਾਬ ਦੇ ਇੱਕੋ ਇੱਕ ਮਹਿਲਾ ਮੁੱਖ ਮੰਤਰੀ ਰਹੇ ਹਨ। ਇਸ ਵਾਰ ਆਮ ਆਦਮੀ ਪਾਰਟੀ ਦੇ ਵਰਿੰਦਰ ਸਿੰਘ ਗੋਇਲ ਨੇ ਭੱਠਲ ਨੂੰ ਹਰਾਇਆ ਤੇ ਭੱਠਲ ਤੀਜੀ ਜਗ੍ਹਾ ਤੇ ਰਹੇ।
ਤੀਸਰੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੇ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਛੱਡ ਕੇ ਆਪਣੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਬਣਾਈ ਸੀ, ਉਨ੍ਹਾਂ ਨੂੰ ਵੀ 19,873 ਵੋਟਾਂ ਤੋਂ ਹਾਰ ਦਾ ਮੂੰਹ ਦੇਖਣਾ ਪਿਆ । 79 ਵਰ੍ਹੇ ਦੇ ਕੈਪਟਨ ਅਮਰਿੰਦਰ ਸਿੰਘ ਆਪਣੇ ਜੱਦੀ ਇਲਾਕੇ ਪਟਿਆਲਾ ਸ਼ਹਿਰੀ ਤੋੰ ਆਮ ਆਦਮੀ ਪਾਰਟੀ ਦੇ ਨੌਜਵਾਨ ਉਮੀਦਵਾਰ ਅਜੀਤ ਪਾਲ ਸਿੰਘ ਕੋਹਲੀ ਤੋਂ ਹਾਰ ਗਏ। ਕੈਪਟਨ ਪਹਿਲਾਂ ਸਾਲ 2002 -2007 ਤੱਕ ਮੁੱਖ ਮੰਤਰੀ ਸਨ ਤੇ ਫਿਰ ਦੁਬਾਰਾ 2017 ‘ਚ ਮੁੱਖ ਮੰਤਰੀ ਬਣੇ ਤੇ ਕਾਂਗਰਸ ਨੇ 2021 ਵਿੱਚ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਸੀ।

ਕਾਂਗਰਸ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਪਾਰਟੀ ਨੇ ਤਿੰਨ ਮਹੀਨੇ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਕੇ ਮੁੱਖ ਮੰਤਰੀ ਬਣਾਇਆ ਸੀ। ਚੋਣ ਨਤੀਜੇ ਆਉਣ ਤੋਂ ਬਾਅਦ ਪਹਿਲਾਂ ਚੰਨੀ ਭਦੌੜ ਤੋਂ ਹਾਰੇ ਤੇ ਫਿਰ ਚਮਕੌਰ ਵੀ ਹਾਰ ਗਏ। ਭਦੌੜ ਵਿਧਾਨ ਸਭਾ ਹਲਕੇ ਤੋਂ ਉਨ੍ਹਾਂ ਨੂੰ ਇੱਕ ਮਜ਼ਦੂਰ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਉਗੋਕੇ ਨੇ ਹਰਾ ਦਿੱਤਾ ਤੇ ਹਲਕਾ ਚਮਕੌਰ ਤੋਂ ਉਨ੍ਹਾਂ ਦੇ ਹੀ ਨਾਂਅ ਵਾਲੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਚਰਨਜੀਤ ਸਿੰਘ ਨੇ ਹਰਾਇਆ ਹੈ।