ਗੁਰਦੀਪ ਸਿੰਘ ਰੰਧਾਵਾ ਹਾਰ ਕੇ ਵੀ ਜੇਤੂ - ਡੇਰਾ ਬਾਬਾ ਨਾਨਕ ਇਲਾਕੇ ਦੇ ਸਿਆਸੀ ਸਮੀਕਰਣ ਵੀ ਬਦਲੇ
ਗੁਰਦੀਪ ਸਿੰਘ ਰੰਧਾਵਾ ਹਾਰ ਕੇ ਵੀ ਜੇਤੂ - ਡੇਰਾ ਬਾਬਾ ਨਾਨਕ ਇਲਾਕੇ ਦੇ ਸਿਆਸੀ ਸਮੀਕਰਣ ਵੀ ਬਦਲੇ ਗੁਰਦੀਪ ਸਿੰਘ ਰੰਧਾਵਾ ਜੋ ਕਿ ਆਮ ਆਦਮੀ ਪਾਰਟੀ ਦੇ ਡੇਰਾ ਬਾਬਾ ਨਾਨਕ ਹਲਕੇ ਤੋਂ ਉਮੀਦਵਾਰ ਹਨ ਭਾਵੇਂ ਉਹ ਜਿੱਤ ਨਹੀਂ ਸਕੇ ਪਰ ਫੇਰ ਵੀ ਉਹਨਾਂ ਦੇ ਚੇਹਰੇ ਤੇ ਪੰਜਾਬ ਵਿਚ ਆਪ ਦੀ ਹੁੰਜਾ ਫੇਰੂ ਜਿੱਤ ਸਾਫ ਦਿਖਾਈ ਦਿਤੀ |
ਗੁਰਦੀਪ ਸਿੰਘ ਰੰਧਾਵਾ ਜੋ ਕਿ ਆਮ ਆਦਮੀ ਪਾਰਟੀ ਦੇ ਡੇਰਾ ਬਾਬਾ ਨਾਨਕ ਹਲਕੇ ਤੋਂ ਉਮੀਦਵਾਰ ਹਨ ਭਾਵੇਂ ਉਹ ਜਿੱਤ ਨਹੀਂ ਸਕੇ ਪਰ ਫੇਰ ਵੀ
ਉਹਨਾਂ ਦੇ ਚੇਹਰੇ ਤੇ ਪੰਜਾਬ ਵਿਚ ਆਪ ਦੀ ਹੁੰਜਾ ਫੇਰੂ ਜਿੱਤ ਸਾਫ ਦਿਖਾਈ ਦਿਤੀ | ਉਹਨਾਂ ਦੇ ਡੇਰਾ ਬਾਬਾ ਨਾਨਕ ਪਹੁੰਚਣ ਤੇ ਭਰਵਾਂ ਸਵਾਗਤ ਵੀ ਕੀਤਾ ਗਿਆ | ਲੋਕਾਂ ਨੇ ਦਿਲ ਖੋਲ ਕੇ ਉਹਨਾਂ ਨੂੰ ਗਲੇ ਲਗਾਇਆ ਤੇ ਨਿੱਘਾ ਸਵਾਗਤ ਕੀਤਾ | ਜਿਕਰ ਯੋਗ ਹੈ ਕਿ ਉਹਨਾਂ ਨੇ ਡੇਰਾ ਬਾਬਾ ਨਾਨਕ ਵਿੱਚ ਸਿਆਸੀ ਵਿਰੋਧੀਆਂ ਨੂੰ ਇਕ ਜਬਰਦਸਤ ਟੱਕਰ ਦੇ ਕੇ ਇਲਾਕੇ ਦੇ ਸਿਆਸੀ ਸਮੀਕਰਣ ਵੀ ਬਾਦਲ ਦਿਤੇ | ਗੁਰਦੀਪ ਸਿੰਘ ਰੰਧਾਵਾ ਨੇ ਬੜੀ ਗਰਮਜੋਸ਼ੀ ਨਾਲ ਇਲਾਕਾ ਨਿਵਾਸੀਆਂ ਅਤੇ ਆਪਣੇ ਵਰਕਰਾਂ ਦਾ ਅਭਿਨੰਦਨ ਸਵੀਕਾਰ ਕੀਤਾ |