ਮੈਂ ਮਿੱਠਾ ਬੋਲਾਂ

ਮੈਂ ਮਿੱਠਾ ਬੋਲਾਂ

ਮੈਂ ਮਿੱਠਾ ਬੋਲਾਂ
Mart Daar

* ਮੈਂ ਮਿੱਠਾ ਬੋਲਾਂ * 

ਕੋਈ ਨਫ਼ਰਤ ਕਰਦਾ,ਕਰੀ ਜਾਵੇ,           
ਮੈਂ ਪਿਆਰ ਨਿਭਾਨਾਂ ਸਾਰਿਆਂ ਨਾਲ।   
ਕੋਈ ਕੌੜਾ ਬੋਲਦਾ,ਬੋਲਣ ਦੋ,             
ਮੈਂ ਮਿੱਠਾ ਬੋਲਾਂ ਸਾਰਿਆਂ ਨਾਲ। 
ਸੂਭਾਅ ਕਿਸੇ ਦਾ ਕਿਸੇ ਨਾਲ  ਨਹੀਂ ਮਿਲਦਾ,                                      

ਮੈਂ ਕਿਉ ਮਿਲਾਵਾਂ ਸਾਰਿਆਂ ਨਾਲ।   
 ਕੋਈ ਤੋੜਦਾ ਤਾਂ ਤੋੜੀ ਜਾਏ,               
ਮੈਂ ਤੋੜ ਨਿਭਾਵਾਂ ਸਾਰਿਆਂ ਨਾਲ।                  
ਕੋਈ ਕੌੜਾ ਬੋਲਦਾ,ਬੋਲਣ ਦੋ,             
ਮੈਂ ਮਿੱਠਾ ਬੋਲਾਂ ਸਾਰਿਆਂ ਨਾਲ। 

2. ਜਿਹੜਾ ਸੱਚ ਨੂੰ ਸੱਚ ਸਦਾ ਕਹਿੰਦਾ ਏ,
ਉਹਨੂੰ ਲੋੜ ਨਹੀਂ,ਝੂਠੇ ਲਾਰਿਆਂ ਨਾਲ।
ਪਿਆਸੇ ਨੂੰ ਪਾਣੀ ਚਾਹੀਦਾ ਏ,            
ਉਹਨੂੰ ਫਰਕ ਨਹੀਂ ਦੋ ਕਿਨਾਰਿਆਂ ਨਾਲ।
ਕੋਈ ਕੌੜਾ ਬੋਲਦਾ,ਬੋਲਣ ਦੋ,             
ਮੈਂ ਮਿੱਠਾ ਬੋਲਾਂ ਸਾਰਿਆਂ ਨਾਲ।

3. ਉਹ ਉਜੜੇ ਲੋਕ ਮੈਂ ਦੇਖੇ ਨੇ,                
ਜੋ ਲੜਦੇ ਗਲ਼ੀ ਵਿਚ ਸਾਰਿਆਂ ਨਾਲ।                                  
ਸੁੱਖ ਪਿਆਰ ਕਰਨ  ਵਿੱਚ ਮਿਲਦਾ ਏ,

ਨਹੀਂ ਆਕੜ ਭਰੇ ਭੰਡਾਰਿਆਂ ਨਾਲ।    
ਕੋਈ ਕੌੜਾ ਬੋਲਦਾ,ਬੋਲਣ ਦੋ,             
ਮੈਂ ਮਿੱਠਾ ਬੋਲਾ ਸਾਰਿਆਂ ਨਾਲ। 
  
4. ਉਹਦੀ ਕੁੱਲੀ ਸੱਭ ਤੋਂ ਉੱਚੀ ਏ,        
ਜਿਹਨੂੰ ਫਰਕ ਨਹੀਂ, ਮਹਿਲ ਚੌਬਾਰਿਆਂ ਨਾਲ।
"ਬੋਧ" ਸੁੱਖੀ ਜਹਾਂ ਵਿੱਚ ਵੱਸੇ ਉਹ,       
ਜਿਹਦੇ ਮਿੱਠੇ ਬੋਲ ਨੇ ਸਾਰਿਆਂ ਨਾਲ।

ਕੋਈ ਨਫ਼ਰਤ ਕਰਦਾ, ਕਰੀ ਜਾਵੇ,                      
ਮੈਂ ਪਿਆਰ ਨਿਭਾਨਾਂ ਸਾਰਿਆਂ ਨਾਲ।      
ਕੋਈ ਕੌੜਾ ਬੋਲਦਾ,ਬੋਲਣ ਦੋ,             
ਮੈਂ ਮਿੱਠਾ ਬੋਲਾ ਸਾਰਿਆਂ ਨਾਲ। 

       ਲੇਖਕ :-
ਬੋਧ ਰਾਜ ਕੌਂਟਾ, 
ਸੀਨੀਅਰ ਮੈਂਬਰ ਸਾਹਿਤ ਸਭਾ, ਗੁਰਦਾਸਪੁਰ । 
ਫੋਨ 98032 27950.