ਇੱਕ ਬੋਤਲ ‘ਤੇ ਇੱਕ ਮੁਫ਼ਤ, ਲੋਕਾਂ ਦੇ ਠੇਕਿਆਂ ਤੇ ਲਗਾਈਆਂ ਲਾਈਨਾਂ
ਇੱਕ ਬੋਤਲ ‘ਤੇ ਇੱਕ ਮੁਫ਼ਤ, ਲੋਕਾਂ ਦੇ ਠੇਕਿਆਂ ਤੇ ਲਗਾਈਆਂ ਲਾਈਨਾਂ
ਸ਼ਰਾਬ ਦੇ ਠਕਿਆਂ ਤੇ ਦਿੱਲੀ ‘ਚ ਯਮੁਨਾ ਪਾਰ ਇਲਾਕੇ ‘ਚ ਕਈ ਥਾਵਾਂ ‘ਤੇ ਭਾਰੀ ਭੀੜ ਦੇਖਣ ਨੂੰ ਮਿਲੀ । ਸ਼ਰਾਬ ਦੀਆਂ ਦੁਕਾਨਾਂ ‘ਤੇ ਏਨੀ ਵੱਡੀ ਭੀੜ ਬਾਰੇ ਜਦ ਪੁੱਛਿਆ ਗਿਆ ਤਾਂ ਉਨ੍ਹਾ ਦਾ ਕਹਿਣਾ ਸੀ ਕਿ ਸ਼ਰਾਬ ਦੀ ਬੋਤਲ ‘ਤੇ ਆਫ਼ਰ ਮਿਲ ਰਿਹਾ ਹੈ । ਇਹੀ ਨਹੀਂ, ਜੇਕਰ ਕੋਈ ਵਿਅਕਤੀ 10 ਬੋਤਲ ਵਾਲੀ ਸ਼ਰਾਬ ਦੀ ਪੂਰੀ ਪੇਟੀ ਖਰੀਦਦਾ ਤਾਂ ਉਸ ਦੇ ਨਾਲ ਇੱਕ ਪੇਟੀ ਮੁਫ਼ਤ ਮਿਲੀ । ਸ਼ਰਾਬ ‘ਤੇ ਕੰਮ ਕਰਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇਹ ਸਕੀਮ 28 ਫਰਵਰੀ ਤੱਕ ਜਾਰੀ ਰਹੇਗੀ । ਸ਼ਰਾਬ ਦੇ ਸ਼ੌਕੀਨ ਆਪਣੇ-ਆਪਣੇ ਮਨਪਸੰਦ ਬ੍ਰੈਂਡ ਖਰੀਦਣ ਲਈ ਉਤਾਵਲੇ ਸਨ, ਸੜਕ ਕਿਨਾਰੇ ਵੱਡੀਆਂ-ਵੱਡੀਆਂ ਲਾਈਨਾਂ ਦੇਖਣ ਨੂੰ ਮਿਲੀਆਂ । ਇਸ ਕਾਰਨ ਕਈ ਥਾਵਾਂ ‘ਤੇ ਲੋਕਾਂ ਨੂੰ ਟ੍ਰੈਫਿਕ ਜਾਮ ਦੀਆਂ ਸਮੱਸਿਆਵਾਂ ਨਾਲ ਦੋ-ਚਾਰ ਹੋਣਾ ਪਿਆ । ਸ਼ਰਾਬ ਖਰੀਦਣ ਨੂੰ ਲੈ ਕੇ ਕਿਤੇ ਕੋਈ ਝਗੜਾ ਨਾ ਹੋ ਜਾਵੇ, ਇਸ ਲਈ ਪੁਲਸ ਨੂੰ ਵੀ ਤਾਇਨਾਤ ਕੀਤਾ ਗਿਆ । ਦੁਕਾਨ ‘ਤੇ ਉਪਲੱਬਧ ਕਿਸੇ ਵੀ ਬ੍ਰੈਂਡ ਦੀ ਇੱਕ ਬੋਤਲ ਖਰੀਦਣ ‘ਤੇ ਉਸ ਬ੍ਰੈਂਡ ਦੀ ਇੱਕ ਬੋਤਲ ਮੁਫ਼ਤ ਮਿਲ ਰਹੀ ਹੈ । ਇਹ ਸਕੀਮ ਸ਼ਰਾਬ ਦੇ ਨਾਲ-ਨਾਲ ਬੀਅਰ ‘ਤੇ ਵੀ ਦਿੱਤੀ ਗਈ । ਇਸ ਲਈ ਲੋਕ ਲੰਮੀਆਂ-ਲੰਮੀਆਂ ਲਾਇਨਾਂ ‘ਚ ਲੱਗੇ ।