11 ਗ੍ਰਨੇਡ ਅਤੇ 11 ਯੂ.ਬੀ.ਜੀ.ਐਲ. ਕੀਤੇ ਬਰਾਮਦ -
ਫੌਜ, ਸੀ.ਆਰ.ਪੀ.ਐਫ., ਐਸ.ਐਸ.ਬੀ. ਅਤੇ ਜੰਮੂ-ਕਸ਼ਮੀਰ ਪੁਲਿਸ ਨੇ ਬਾਰਾਮੂਲਾ ਦੇ ਸ਼ੇਰੀ ਪਿੰਡ ਵਿਚ ਤਲਾਸ਼ੀ ਦੌਰਾਨ 11 ਗ੍ਰਨੇਡ ਅਤੇ 11 ਯੂ.ਬੀ.ਜੀ.ਐਲ. ਕੀਤੇ ਬਰਾਮਦ
ਸੁਰੱਖਿਆ ਬਲਾਂ ਨੇ ਕਸ਼ਮੀਰ ਡਿਵੀਜ਼ਨ ਦੇ ਬਾਰਾਮੂਲਾ ਵਿੱਚ ਇੱਕ ਅੱਤਵਾਦੀ ਟਿਕਾਣੇ ਨੂੰ ਤਬਾਹ ਕਰ ਦਿੱਤਾ ਹੈ। ਜਿੱਥੋਂ 23 ਗ੍ਰਨੇਡ ਬਰਾਮਦ ਹੋਏ ਹਨ। ਜਿਸ ਵਿੱਚ 11 ਹੈਂਡ ਗ੍ਰੇਨੇਡ ਅਤੇ 11 UBGL ਗ੍ਰੇਨੇਡ ਅਤੇ ਇੱਕ ਕਰੂਡ ਗ੍ਰੇਨੇਡ ਸ਼ਾਮਿਲ ਹੈ। ਥਾਣਾ ਸ਼ੀਰੀ ਵਿਖੇ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੂੰ ਸ਼ਿਰੀ ਇਲਾਕੇ 'ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਜਿਸ ਦੇ ਆਧਾਰ 'ਤੇ ਬਾਰਾਮੂਲਾ ਪੁਲਸ, ਫੌਜ ਦੀ 46 ਆਰਆਰ (ਰਾਸ਼ਟਰੀ ਰਾਈਫਲਜ਼), ਐੱਸਐੱਸਬੀ ਦੀ ਬਟਾਲੀਅਨ-2 ਅਤੇ ਸੀਆਰਪੀਐੱਫ ਦੀ ਬਟਾਲੀਅਨ-53 ਦੀ ਸਾਂਝੀ ਟੀਮ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਇਸ ਦੌਰਾਨ ਜੰਡਫਰਨ ਸ਼ਿਰੀ ਵਿੱਚ ਛੁਪਣਗਾਹ ਦਾ ਪਰਦਾਫਾਸ਼ ਕੀਤਾ ਗਿਆ।