ਦਿੱਲੀ 'ਚ ਸਕੂਲ ਖੋਲ੍ਹਣ ਦਾ ਫੈਸਲਾ
ਦਿੱਲੀ 'ਚ ਸਕੂਲ ਖੋਲ੍ਹਣ ਦਾ ਫੈਸਲਾ - ਸਕੂਲ 7 ਫਰਵਰੀ ਤੋਂ 9ਵੀਂ ਤੋਂ 12ਵੀਂ ਜਮਾਤ ਤੱਕ ਖੁੱਲ੍ਹਣਗੇ
ਦਿੱਲੀ ਆਫਤ ਪ੍ਰਬੰਧਨ ਅਥਾਰਟੀ ਨੇ ਉੱਚ ਵਿਦਿਅਕ ਸੰਸਥਾਵਾਂ, ਕੋਚਿੰਗ ਸੈਂਟਰਾਂ ਅਤੇ ਸਕੂਲਾਂ ਨੂੰ ਮੁੜ ਖੋਲ੍ਹਣ ਦਾ ਫੈਸਲਾ ਕੀਤਾ ਹੈ | ਅਥਾਰਟੀ ਨੇ ਪੜਾਅਵਾਰ ਸਕੂਲਾਂ ਨੂੰ ਖੋਲ੍ਹਣ ਦਾ ਫੈਸਲਾ ਕੀਤਾ ਹੈ | ਸਕੂਲ 7 ਫਰਵਰੀ ਤੋਂ 9ਵੀਂ ਤੋਂ 12ਵੀਂ ਜਮਾਤ ਤੱਕ ਖੁੱਲ੍ਹਣਗੇ, ਜਿਨ੍ਹਾਂ ਅਧਿਆਪਕਾਂ ਨੇ ਕੋਵਿਡ ਰੋਕੂ ਟੀਕੇ ਨਹੀਂ ਲਗਵਾਏ ਹਨ, ਉਨ੍ਹਾਂ ਨੂੰ ਸਕੂਲ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ | ਇਸ ਦੌਰਾਨ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ 14 ਫਰਵਰੀ ਤੋਂ ਨਰਸਰੀ ਤੋਂ 8ਵੀਂ ਜਮਾਤ ਤੱਕ ਸਕੂਲ ਖੁੱਲ੍ਹਣਗੇ | ਦਫਤਰ ਪੂਰੀ ਸਮਰੱਥਾ ਨਾਲ ਖੁੱਲ੍ਹਣਗੇ | ਜਿੰਮ ਅਤੇ ਸਪਾ ਵੀ ਖੋਲ੍ਹੇ ਜਾਣਗੇ | ਰਾਤ ਦਾ ਕਰਫਿਊ ਜਾਰੀ ਰਹੇਗਾ, ਪਰ ਰਾਤ 10 ਵਜੇ ਦੀ ਬਜਾਏ 11 ਵਜੇ ਸ਼ੁੁਰੂ ਹੋਵੇਗਾ | ਉਨ੍ਹਾਂ ਡਰਾਈਵਰਾਂ ਨੂੰ ਮਾਸਕ ਪਹਿਨਣ ਤੋਂ ਛੋਟ ਦਿੱਤੀ ਜਾਵੇਗੀ, ਜੋ ਵਾਹਨ ਵਿੱਚ ਇਕੱਲੇ ਹੋਣਗੇ |