ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੀ ਹੋਈ ਮੀਟਿੰਗ ਯੂਨੀਅਨ ਵਿੱਚ ਸ਼ਾਮਿਲ ਹੋਏ ਨਵੇਂ ਮੈਂਬਰ

ਅਖਿਲ ਮਲਹੌਤਰਾ ਨੂੰ ਬਣਾਇਆ ਗਿਆ ਜਿਲਾ ਉਪ ਪ੍ਰਧਾਨ, ਕਰਮਜੀਤ ਜੰਬਾ ਨੂੰ ਬਣਾਇਆ ਗਿਆ ਬਟਾਲਾ ਦਾ ਉਪ ਪ੍ਰਧਾਨ

ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੀ ਹੋਈ ਮੀਟਿੰਗ ਯੂਨੀਅਨ ਵਿੱਚ ਸ਼ਾਮਿਲ ਹੋਏ ਨਵੇਂ ਮੈਂਬਰ

ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੀ ਇੱਕ ਮੀਟਿੰਗ ਜਿਲਾ ਪ੍ਰਧਾਨ ਸੰਜੀਵ ਨਈਅਰ ਅਤੇ ਬਟਾਲਾ ਸ਼ਹਿਰੀ ਪ੍ਰਧਾਨ ਇੰਦਰਮੋਹਨ ਸਿੰਘ ਸੋਢੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ  ਰੋਡ ਦਫ਼ਤਰ ਵਿਖੇ ਹੋਈ ਅਤੇ ਇਸ ਵਿੱਚ ਯੂਨੀਅਨ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਚਰਚਾ  ਅਤੇ ਇਸ ਨੂੰ ਹੋਰ  ਬੁਲੰਦੀਆਂ ਤੇ ਲੈ ਕੇ ਜਾਣ ਲਈ ਕੀ ਕੁਝ ਕਰਨਾ ਚਾਹੀਦਾ ਹੈ ਖੁਲ ਕੇ ਗੱਲ ਕੀਤੀ ਗਈ । ਇਸ ਮੌਕੇ ਤੇ

ਯੂਨੀਅਨ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਦੋ ਨਵੇਂ ਪੱਤਰਕਾਰ ਸਾਥੀ ਅਖਿਲ ਮਲਹੋਤਰਾ ਅਤੇ ਕਰਮਜੀਤ ਜੰਬਾਂ   ਸ਼ਾਮਿਲ ਹੋਏ । ਸ਼ਾਮਲ ਹੋਏ ਪੱਤਰਕਾਰਾਂ ਨੇ ਕਿਹਾ ਕਿ ਥੋੜੇ ਹੀ ਸਮੇਂ ਵਿੱਚ ਜਿਸ ਤਰ੍ਹਾਂ ਚੰਡੀਗੜ੍ਹ ਪੰਜਾਬ ਯੂਨੀਅਨ ਨੇ ਲੋਕ ਭਲਾਈ ਦੇ ਕੰਮ ਕਰਕੇ ਜਿਵੇਂ ਕਿ ਸ਼ਹਿਰ ਦੇ ਨਾਮੀਂ ਡਾਕਟਰਾਂ ਨਾਲ ਮਿਲ ਕੇ ਮੈਡੀਕਲ ਕੈਂਪ ਲਗਵਾਉਣੇ ,ਲੋੜ ਵੰਦ ਨੂੰ ਦਿਵਾਈਆਂ ਅਤੇ ਵੱਖ ਲੋਕਾਂ ਵਿਚ ਜਾਕੇ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ ਅਤੇ ਮਲੇਰੀਆ ਡੇਂਗੂ ਦੇ ਬਚਾਅ ਲਈ ਜਾਣਕਾਰੀ ਦੇਣਾ ਅਤੇ  ਆਪਣੀ ਕਲਮ ਨਾਲ ਲੋਕਾਂ ਨੂੰ ਸਹੀ ਰਸਤੇ ਤੇ ਲਿਆਉਣਾ ਉਹਨਾਂ ਦਾ ਮੁੱਖ ਉਦੇਸ਼ ਹੈ, ਇਹ   ਕੰਮ ਕਰਕੇ ਆਪਣਾ ਨਾਮ ਕਮਾਇਆ ਹੈ , ਵਿਸ਼ਵਾਸ ਦਿੱਤਾ ਕਿ ਯੂਨੀਅਨ ਨੂੰ ਬੁਲੰਦੀਆਂ ਤੇ ਪੁਚਾਉਣ  ਲਈ ਅਸੀਂ

ਤਨ ਮਨ ਧਨ ਨਾਲ ਕੰਮ ਕਰਾਂਗੇ । ਜਿਲਾ ਪ੍ਰਧਾਨ ਸੰਜੀਵ ਨਈਅਰ ਨੇ ਅਖਿਲ ਮਲਹੋਤਰਾ ਨੂੰ ਜਿਲਾ ਉਪ ਪ੍ਰਧਾਨ ਅਤੇ ਕਰਮਜੀਤ ਜੰਬਾ ਨੂੰ ਬਟਾਲੇ ਦਾ ਉਪ ਪ੍ਰਧਾਨ ਦੀ ਜ਼ਿਮੇਵਾਰੀ ਦੇ ਕੇ ਨਿਵਾਜਿਆ ਹੈ। ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਸੰਜੀਵ ਨਈਅਰ, ਸ਼ਹਿਰੀ ਪ੍ਰਧਾਨ ਇੰਦਰਮੋਹਨ ਸੋਡੀ, ਅਵਿਨਾਸ਼ ਸ਼ਰਮਾ,ਬਲਦੇਵ ਖ਼ਾਲਸਾ , ਡਾਕਟਰ ਹਰਪਾਲ ਸਿੰਘ, ਮਾਸਟਰ ਜਤਿੰਦਰ ਸਿੰਘ, ਸੁਭਾਸ਼ ਸਹਿਗਲ , ਆਦਿ ਹਾਜ਼ਰ ਸਨ