ਨਜਾਇਜ ਮਾਈਨਿੰਗ ਮਾਮਲੇ ਚ ਪੀੜਿਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਬਿਕਰਮ ਮਜੀਠੀਆ ਸਰਕਾਰ ਨੂੰ ਮਾਈਨਿੰਗ ਤੇ ਖਰੀ ਖੋਟੀ ਸੁਣਾਈ
ਨਜਾਇਜ ਮਾਈਨਿੰਗ ਮਾਮਲੇ ਚ ਪੀੜਿਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਬਿਕਰਮ ਮਜੀਠੀਆ ਸਰਕਾਰ ਨੂੰ ਮਾਈਨਿੰਗ ਤੇ ਖਰੀ ਖੋਟੀ ਸੁਣਾਈ
ਜੇਕਰ ਅੱਜ ਸਰਕਾਰ ਨੇ ਦਰਸ਼ਨ ਸਿੰਘ ਦੇ ਪਰਿਵਾਰ ਦਾ ਸਾਥ ਨਾ ਦਿੱਤਾ ਤੇ ਹੋਰ ਕੋਈ ਵੀ ਇਮਾਨਦਾਰ ਅਫਸਰ ਕਦੀ ਵੀ ਸਰਕਾਰ ਦੇ ਹੱਕ ਦੀ ਗੱਲ ਨਹੀਂ ਕਰੇਗਾ ਅਤੇ ਨਾਂ ਹੀ ਕਦੀ ਇਮਾਨਦਾਰੀ ਨਾਲ ਨੋਕਰੀ ਕਰੇਗਾ ਏਹ ਕਹਣਾ ਹੈ ਬਿਕਰਮ ਮਜੀਠੀਆ ਦਾ
ਜਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਨਹਿਰੀ ਵਿਭਾਗ ਦੇ ਬੇਲਦਾਰ ਦਰਸ਼ਨ ਸਿੰਘ ਦਾ ਨਿਜਾਇਜ ਮਾਈਨਿੰਗ ਕਰਨ ਵਾਲਿਆ ਵਲੋਂ ਕਤਲ ਕਰ ਦਿੱਤਾ ਗਿਆ ਸੀ
ਬਿਕਰਮ ਮਜੀਠੀਆ ਅੱਜ ਦਰਸ਼ਨ ਸਿੰਘ ਦੇ ਪਰਿਵਾਰ ਨਾਲ ਮਿਲਕੇ ਦੁਖ ਸਾਂਝਾ ਕੀਤਾ। ਇਸ ਮੋਕੇ ਪੰਜਾਬ ਦੀ ਸਰਕਾਰ ਅਤੇ ਪ੍ਰਸ਼ਾਸਨ ਨੂੰ ਕਿਹਾ ਕਿ ਮ੍ਰਿਤਿਕ ਦਰਸ਼ਨ ਸਿੰਘ ਨੂੰ ਪੰਜਾਬ ਸਰਕਾਰ ਸ਼ਹੀਦੀ ਦਰਜਾ ਦੇਵੇ ਨਾਲ ਹੀ ਉਚਿਤ ਮੁਆਵਜਾ ਅਤੇ ਉਸਦੀ ਯਾਦਗਾਰ ਬਣਾਵੇ।
ਮਜੀਠੀਆ ਨੇ ਕਿਹਾ ਕੀ ਅੱਜ ਤਕ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਦਰਸ਼ਨ ਸਿੰਘ ਦੇ ਘਰ ਨਹੀਂ ਆਇਆ ਮਾਈਨਿੰਗ ਮੰਤਰੀ ਨੂੰ ਚਾਹੀਦਾ ਹੈ ਕਿ ਤੁਰੰਤ ਦਰਸ਼ਨ ਸਿੰਘ ਦੇ ਘਰ ਆਕੇ ਓਹਨਾ ਦੀ ਸਹਾਇਤਾ ਕਰੇ। ਨਾਲ ਹੀ ਮਜੀਠੀਆ ਨੇ ਪੰਜਾਬ ਸਰਕਾਰ ਨੂੰ ਮਾਈਨਿੰਗ ਪਾਲਸੀ ਤੇ ਖਰੀ ਖੋਟੀ ਸੁਣਾਈ