ਦੂਜੀਆਂ ਪਾਰਟੀਆਂ ਜਾਣਦੀਆਂ ਕਿ ਜਦੋਂ ਤੱਕ ਅਕਾਲੀ ਦਲ ਮਜ਼ਬੂਤ ਰਹੇਗਾ, ਪੰਜਾਬ ਨੂੰ ਲੁੱਟਣ ਦੇ ਉਨ੍ਹਾਂ ਦੇ ਸੁਪਨੇ ਸਕਾਰ ਨਹੀਂ ਹੋਣਗੇ- ਡਾ. ਚੀਮਾ

ਅਕਾਲੀ ਉਮੀਦਵਾਰ ਡਾ. ਚੀਮਾ ਦੇ ਹੱਕ ‘ਚ ਡੇਰਾ ਬਾਬਾ ਨਾਨਕ ਦੇ ਪਿੰਡ ਸ਼ਾਹਪੁਰ ਵਿਖੇ ਰੱਖੀ ਚੋਣ ਮੀਟਿੰਗ ਨੇ ਰੈਲੀ ਦਾ ਰੂਪ ਧਾਰਿਆ

ਦੂਜੀਆਂ ਪਾਰਟੀਆਂ ਜਾਣਦੀਆਂ ਕਿ ਜਦੋਂ ਤੱਕ ਅਕਾਲੀ ਦਲ ਮਜ਼ਬੂਤ ਰਹੇਗਾ, ਪੰਜਾਬ ਨੂੰ ਲੁੱਟਣ ਦੇ ਉਨ੍ਹਾਂ ਦੇ ਸੁਪਨੇ ਸਕਾਰ ਨਹੀਂ ਹੋਣਗੇ- ਡਾ. ਚੀਮਾ
Mart Daar

ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਦੇ ਹੱਕ ‘ਚ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਸ਼ਾਹਪੁਰ ਵਿਖੇ ਜਗਰੂਪ ਸਿੰਘ ਸ਼ਾਹਪੁਰ ਪ੍ਰਧਾਨ ਯੂਥ ਅਕਾਲੀ ਦਲ ਵਲੋਂ ਰੱਖੀ ਚੋਣ ਮੀਟਿੰਗ ਨੇ ਰੈਲੀ ਦਾ ਰੂਪ ਧਾਰਨ ਕਰ ਲਿਆ। ਇਸ ਮੌਕੇ ਸੰਬੋਧਨ ਕਰਦਿਆਂ ਡਾ. ਚੀਮਾ ਨੇ ਆਖਿਆ ਕਿ ਦੂਜੀਆਂ ਪਾਰਟੀਆਂ ਦਾ ਸਾਰਾ ਜ਼ੋਰ ਸ਼੍ਰੋਮਣੀ ਅਕਾਲੀ ਦਲ ਨੂੰ ਭੰਡਣ ਵਿਚ ਲੱਗਾ ਰਹਿੰਦਾ ਹੈ ਕਿਉਂਕਿ ਦਿੱਲੀ ਤੋਂ ਸੰਚਾਲਿਤ ਹੋਣ ਵਾਲੀਆਂ ਦੂਜੀਆਂ ਪਾਰਟੀਆਂ ਜਾਣਦੀਆਂ ਹਨ ਕਿ ਜਦੋਂ ਤੱਕ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਰਹੇਗਾ ਉਦੋਂ ਤੱਕ ਪੰਜਾਬ ਨੂੰ ਲੁੱਟਣ ਦੇ ਉਨ੍ਹਾਂ ਦੇ ਸੁਪਨੇ ਸਾਕਾਰ ਨਹੀਂ ਹੋਣ ਵਾਲੇ। 
ਡਾ. ਚੀਮਾ ਨੇ ਲੋਕ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਐਮਰਜੈਂਸੀ ਵੇਲੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੁਆਰਾ ਰਾਜ-ਭਾਗ ਦੇਣ ਦੀਆਂ ਸਭ ਪੇਸ਼ਕਸ਼ਾਂ ਨੂੰ ਠੁਕਰਾਉਂਦਿਆਂ ਗੁਰੂ ਸਾਹਿਬਾਨ ਵਲੋਂ ਜਬਰ-ਜ਼ੁਲਮ ਦੇ ਵਿਰੁੱਧ ਖੜ੍ਹੇ ਹੋਣ ਦੇ ਸਿਧਾਂਤ ‘ਤੇ ਪਹਿਰਾ ਦਿੰਦਿਆਂ ਅਨੇਕਾਂ ਕੁਰਬਾਨੀਆਂ ਦਿੰਦਿਆਂ ਐਮਰਜੈਂਸੀ ਦਾ ਡੱਟ ਕੇ ਵਿਰੋਧ ਕੀਤਾ ਸੀ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਉਸ ਤੋਂ ਬਾਅਦ ਕਾਂਗਰਸ ਸਮੇਤ ਦੇਸ਼ ‘ਤੇ ਰਾਜ ਕਰਨ ਵਾਲੀਆਂ ਸਾਰੀਆਂ ਪਾਰਟੀਆਂ ਦਾ ਜ਼ੋਰ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਲੱਗਾ ਰਹਿੰਦਾ ਹੈ। ਡਾ. ਚੀਮਾ ਨੇ ਆਖਿਆ ਕਿ ਪੰਜਾਬ ਦੇ ਦਰਿਆਈ ਪਾਣੀ ਦੇ ਹੱਕ ਵਿਚ 2016 ਵਿਚ ਜਿਹੜਾ ਫੈਸਲਾ ਐਸ.ਵਾਈ.ਐਲ. ਦੀ ਜ਼ਮੀਨ ਕਿਸਾਨਾਂ ਨੂੰ ਵਾਪਸ ਕਰਕੇ ਅਕਾਲੀ ਸਰਕਾਰ ਨੇ ਲਿਆ ਸੀ, ਉਹ ਹੋਰ ਕੋਈ ਵੀ ਸਰਕਾਰ ਨਹੀਂ ਲੈ ਸਕਦੀ ਸੀ। ਡਾ. ਚੀਮਾ ਨੇ ਆਖਿਆ ਕਿ ਕਾਂਗਰਸ ਨੇ ਭਾਸ਼ਾਈ ਆਧਾਰ ‘ਤੇ ਸੂਬਿਆਂ ਦੇ ਗਠਨ ਦੌਰਾਨ ਪੰਜਾਬ ਨਾਲ ਵਿਤਕਰਾ ਕੀਤਾ ਤੇ ਅਕਾਲੀ ਦਲ ਨੂੰ ਪੰਜਾਬੀ ਸੂਬਾ ਲੈਣ ਲਈ ਲੰਬਾ ਸੰਘਰਸ਼ ਲੜਣਾ ਪਿਆ। ਉਨ੍ਹਾਂ ਕਿਹਾ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬ ਤੋਂ ਖੋਹ ਲਈ ਗਈ, ਭਾਖੜਾ ਡੈਮ ਵਿਚੋਂ ਪੰਜਾਬ ਦਾ ਅਧਿਕਾਰ ਖਤਮ ਕੀਤਾ ਗਿਆ ਤੇ ਰਾਜਧਾਨੀ ਚੰਡੀਗੜ੍ਹ ਵਿਚੋਂ ਪੰਜਾਬ ਦੇ ਹੱਕ ਨੂੰ ਲਗਾਤਾਰ ਖਤਮ ਕੀਤਾ ਜਾ ਰਿਹਾ ਹੈ ਪਰ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਚੂੰਅ ਤੱਕ ਨਹੀਂ ਕੀਤੀ। ਡਾ. ਚੀਮਾ ਨੇ ਆਖਿਆ ਕਿ ਭਾਰਤੀ ਜਨਤਾ ਪਾਰਟੀ ਸਿੱਖਾਂ ਦੇ ਧਾਰਮਿਕ ਅਦਾਰਿਆਂ ‘ਤੇ ਕਾਬਜ਼ ਹੋਣਾ ਚਾਹੁੰਦੀ ਹੈ, ਜੋ ਕਿ ਅਕਾਲੀ ਦਲ ਕਦੇ ਵੀ ਨਹੀਂ ਹੋਣ ਦੇਵੇਗਾ। ਡਾ. ਚੀਮਾ ਨੇ ਵਾਅਦਾ ਕੀਤਾ ਕਿ ਉਹ ਲੋਕ ਸਭਾ ਚੋਣ ਜਿੱਤ ਕੇ ਗੁਰਦਾਸਪੁਰ ਹਲਕੇ ਦੇ ਸਰਬਪੱਖੀ ਵਿਕਾਸ ਲਈ ਕੇਂਦਰੀ ਫੰਡ ਲੈ ਕੇ ਆਉਣਗੇ। 

dr daljit cheema

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਰਮਨਦੀਪ ਸਿੰਘ ਸੰਧੂ ਨੇ ਆਖਿਆ ਕਿ ਇਹ ਲੋਕ ਸਭਾ ਚੋਣਾਂ ਪੰਜਾਬ ਦੀ ਅਣਖ ਤੇ ਹੋਂਦ ਦਾ ਸਵਾਲ ਹਨ, ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾ ਕੇ ਲੋਕ ਸਭਾ ਵਿਚ ਭੇਜਣਾ ਜ਼ਰੂਰੀ ਹੈ ਤਾਂ ਜੋ ਦਿੱਲੀ ਤੋਂ ਆ ਕੇ ਪੰਜਾਬ ‘ਤੇ ਰਾਜ ਕਰਨ ਦੇ ਸੁਪਨੇ ਵੇਖਣ ਵਾਲੀਆਂ ਲੋਟੂ ਪਾਰਟੀਆਂ ਦੇ ਮਨਸੂਬੇ ਸਾਬੋਤਾਜ ਕੀਤੇ ਜਾ ਸਕਣ। ਜਗਰੂਪ ਸਿੰਘ ਸ਼ਾਹਪੁਰ ਨੇ ਦਾਅਵਾ ਕੀਤਾ ਕਿ ਡਾ. ਚੀਮਾ ਨੂੰ ਵੱਡੇ ਬਹੁਮਤ ਨਾਲ ਜਿਤਾਉਣ ਲਈ ਅਕਾਲੀ ਵਰਕਰ ਦਿਨ-ਰਾਤ ਚੋਣ ਪ੍ਰਚਾਰ ਕਰ ਰਹੇ ਹਨ। ਇਸ ਮੌਕੇ ਸਰਵਨ ਸਿੰਘ ਜਥੇਦਾਰ, ਅਮਰਜੀਤ ਸਿੰਘ ਰਿਆੜ, ਸੁਰਜੀਤ ਸਿੰਘ ਜਥੇਦਾਰ, ਜਸਵੇਸ ਸਿੰਘ ਪੱਡਾ, ਨੰਬਰਦਾਰ ਹਰਭਜਨ ਸਿੰਘ, ਜੋਗਿੰਦਰ ਸਿੰਘ ਮੰਤਰੀ, ਸੁਖਦੇਵ ਸਿੰਘ ਮੰਨਾ, ਨਿਰਮਲ ਸਿੰਘ ਨਿਕੋਸਰਾ, ਜਤਿੰਦਰ ਸਿੰਘ ਰਵਾਲ, ਸਰਪੰਚ ਡੀ.ਸੀ. ਸ਼ਿਕਾਰ, ਭੱਰੀ ਦਰਗਾਬਾਦ, ਕੁਲਜੀਾ ਸਿੰਘ ਮਝੈਲ, ਰਜਿੰਦਰ ਸਿੰਘ ਵੈਰੋਕੇ, ਅਮਰੀਕ ਸਿੰਘ ਖਲੀਲਪੁਰ, ਗੁਰਮੀਤ ਸਿੰਘ ਖਾਨਾਵ, ਬਿੱਟੂ ਆੜਤੀ ਤਲਵੰਡੀ ਰਾਮਾ, ਬੱਬੂ ਸਰਪੰਚ ਸ਼ਾਹਪੁਰ ਜਾਜਨ, ਗੁਰਮੁਖ ਸਿੰਘ ਮੈਂਬਰ, ਸੁਖਜਿੰਦਰ ਸਿੰਘ ਨੀਟਾ, ਪ੍ਰੀਤਮ ਮਸੀਹ ਮੈਂਬਰ, ਜੇਮਸ ਮਸੀਹ ਮੈਂਬਰ, ਸੁਖਮਨ ਸਿੰਘ ਯੂਥ ਪ੍ਰਧਾਨ, ਨਤਿੰਦਰ ਸਿੰਘ ਯੂਥ ਅਕਾਲੀ ਆਗੂ, ਸਨੀ ਪੱਡਾ, ਰਜਿੰਦਰ ਸਿੰਘ ਰਾਜੂ, ਪ੍ਰੇਮ ਮਸੀਹ ਧਰਮਕੋਟ, ਬੀਬੀ ਜੀਤੋ, ਅਜੀਤ ਸਿੰਘ ਸਰਪੰਚ ਪੱਡਾ. ਕਾਲਾ ਮਸੀਹ ਪ੍ਰਧਾਨ, ਬਾਬਾ ਗੁਰਦੀਪ ਸਿੰਘ ਰਾਮਪੁਰ, ਮਨਜਿੰਦਰ ਸਿੰਘ  ਨੰਬਰਦਾਰ, ਬਲਵਿੰਦਰ ਸਿੰਘ ਸੂਰੀਆ, ਜਥੇਦਾਰ ਮਹਿੰਦਰ ਸਿੰਘ ਅਤੇ ਜਥੇਦਾਰ ਬਲਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।