ਸਿਵਲ ਹਸਪਤਾਲ ਬਟਾਲਾ ਵਿਖੇ ਬਲੱਡ ਡੋਨਰ ਸੁਸਾਇਟੀਆਂ ਨੂੰ ਵਿਸ਼ੇਸ ਤੌਰ ‘ਤੇ ਸਨਮਾਨਿਤ ਕੀਤਾ ਗਿਆ
ਸਿਵਲ ਹਸਪਤਾਲ ਬਟਾਲਾ ਵਿਖੇ ਬਲੱਡ ਡੋਨਰ ਸੁਸਾਇਟੀਆਂ ਨੂੰ ਵਿਸ਼ੇਸ ਤੌਰ ‘ਤੇ ਸਨਮਾਨਿਤ ਕੀਤਾ ਗਿਆ
ਸਿਵਲ ਹਸਪਤਾਲ ਬਟਾਲਾ ਵਿਖੇ ਬਲੱਡ ਡੋਨਰ ਸੁਸਾਇਟੀਆਂ ਨੂੰ ਵਿਸ਼ੇਸ ਤੌਰ ‘ਤੇ ਸਨਮਾਨਿਤ ਕਰਨ ਲਈ ਇੱਕ ਸਮਾਰੋਹ ਮਾਨਯੋਗ ਡਾ. ਰਵਿੰਦਰ ਸਿੰਘ, ਐਸ.ਐਮ.ਓ, ਸਿਵਲ ਹਸਪਤਾਲ ਬਟਾਲਾ ਦੀ ਪ੍ਰਧਾਨਗੀ ਹੇਠ ਰੱਖਿਆ ਗਿਆ , ਜਿਸ ਵਿੱਚ ਆਜ਼ਾਦ ਚੰਦਰ ਸੇਖਰ ਸੁਸਾਇਟੀ ਬਟਾਲਾ, ਭਾਈ ਘਨੱਈਆ ਜੀ ਐਨ.ਜੀ.ਓ. ਕਾਦੀਆਂ, ਹਿੰਦੂ ਧਰਮਸ਼ਾਲਾ ਵੈਲਫੇਅਰ ਐਂਡ ਚੈਰੀਟੇਬਲ ਸੁਸਾਇਟੀ ਸੰਤ ਬਾਬਾ ਸੁਖਰਾਮ ਦਾਸ ਜੀ ਪਿੰਡ ਡੇਹਰ, ਇਨਰ ਵ੍ਹੀਲ ਕਲੱਬ ਬਟਾਲਾ ਅਤੇ ਸੇਫ ਹਿਊਮਨ ਵੈਲਫੇਅਰ ਸੁਸਾਇਟੀ ਬਟਾਲਾ ਦੇ ਮੈਂਬਰ ਸ਼ਾਮਲ ਹੋਏ। ਇਸ ਮੌਕੇ ‘ਤੇ ਡਾ. ਰਵਿੰਦਰ ਸਿੰਘ, ਐਸ.ਐਮ.ਓ, ਸਿਵਲ ਹਸਪਤਾਲ ਬਟਾਲਾ ਵੱਲੋਂ ਇਹਨਾਂ ਸੁਸਾਇਟੀਆਂ ਨੂੰ ਜੀ ਆਇਆਂ ਕਿਹਾ ਗਿਆ, ਬਲੱਡ ਡੋਨੇਸ਼ਨ ਸਬੰਧੀ ਸੇਵਾਵਾਂ ਲਈ ਧੰਨਵਾਦ ਕਿਹਾ ਗਿਆ ਅਤੇ ਲਗਾਤਾਰ ਬਲੱਡ ਡੋਨੇਟ ਕਰਨ ਲਈ ਪ੍ਰੇਰਿਤ ਕੀਤਾ ਗਿਆ। ਡਾ. ਪ੍ਰੀਆਗੀਤ ਕੌਰ ਕਲਸੀ, ਬੀ.ਟੀ.ਓ, ਬਲੱਡ ਸੈਂਟਰ, ਸਿਵਲ ਹਸਪਤਾਲ ਬਟਾਲਾ ਵੱਲੋਂ ਇਸ ਮੀਟਿੰਗ ਵਿੱਚ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਇਹ ਸੁਸਾਇਟੀਆਂ ਬਲੱਡ ਸੈਂਟਰ ਨੂੰ ਸੁਚਾਰੂ ਢੰਗ ਨਾਲ਼ ਚਲਾਉਣ ਵਿੱਚ ਬਹੁਤ ਅਹਿਮ ਕਿਰਦਾਰ ਅਦਾਅ ਕਰਦੀਆਂ ਹਨ।
ਇਸ ਮੌਕੇ ‘ਤੇ ਆਜ਼ਾਦ ਚੰਦਰ ਸ਼ੇਖਰ ਸੁਸਾਇਟੀ ਬਟਾਲਾ ਵੱਲੋਂ ਸ਼੍ਰੀ ਮਨੀ ਅਤੇ ਸ਼੍ਰੀ ਗੌਤਮ, ਭਾਈ ਘਨ੍ਹੱਈਆ ਜੀ ਐਨ.ਜੀ.ਓ. ਕਾਦੀਆਂ ਵੱਲੋਂ ਭਾਈ ਜਗਜੀਤ ਸਿੰਘ, ਸ਼੍ਰੀ ਅਵਤਾਰ ਸਿੰਘ, ਸ਼੍ਰੀ ਸੁਰਿੰਦਰ ਸਿੰਘ, ਹਿੰਦੂ ਧਰਮਸ਼ਾਲਾ ਵੈਲਫੇਅਰ ਐਂਡ ਚੈਰੀਟੇਬਲ ਸੁਸਾਇਟੀ ਸੰਤ ਬਾਬਾ ਸੁਖਰਾਮ ਦਾਸ ਜੀ ਪਿੰਡ ਡੇਹਰ ਵੱਲੋਂ ਸ਼੍ਰੀ ਧਰਮਿੰਦਰ ਮਹਾਜਨ ਅਤੇ ਸ਼੍ਰੀ ਸਿਮਰਨਜੀਤ ਸਿੰਘ (ਭਾਈ ਘਨ੍ਹੱਈਆ ਜੀ ਵੈਲਫੇਅਰ ਸੁਸਾਇਟੀ), ਇਨਰ ਵ੍ਹੀਲ ਕਲੱਬ ਬਟਾਲਾ ਵੱਲੋਂ ਸ਼੍ਰੀ ਪਰਮਜੀਤ ਚਾਂਡੇ ਅਤੇ ਸ਼੍ਰੀ ਮੁਨੀਸ਼ ਗਰਗ, ਸੇਫ ਹਿਊਮਨ ਲਾਈਫ ਵੈਲਫੇਅਰ ਸੁਸਾਇਟੀ ਬਟਾਲਾ ਵੱਲੋਂ ਸ਼੍ਰੀ ਮੋਹਿਤ ਅਤੇ ਸ਼੍ਰੀ ਗੋਪਾਲ ਮਹਿਮਾਨ ਵਜੋਂ ਇਸ ਸਮਾਗਮ ਵਿੱਚ ਸ਼ਾਮਲ ਹੋਏ