ਡੇਰਾ ਬਾਬਾ ਨਾਨਕ ਦੇ ਪਿੰਡ ਪੱਖੋਕੇ ਟਾਹਲੀ ਸਾਹਿਬ ਵਿਖੇ ਛੱਤ ਡਿਗਣ ਕਾਰਨ ਹੋਏ ਨੁਕਸਾਨ ਦਾ ਜਲਦ ਮੁਆਵਜ਼ਾ ਮਿਲੇਗਾ
ਡੇਰਾ ਬਾਬਾ ਨਾਨਕ ਦੇ ਪਿੰਡ ਪੱਖੋਕੇ ਟਾਹਲੀ ਸਾਹਿਬ ਵਿਖੇ ਛੱਤ ਡਿਗਣ ਕਾਰਨ ਹੋਏ ਨੁਕਸਾਨ ਦਾ ਜਲਦ ਮੁਆਵਜ਼ਾ ਮਿਲੇਗਾ
ਡੇਰਾ ਬਾਬਾ ਨਾਨਕ ਦੇ ਪਿੰਡ ਪੱਖੋਕੇ ਟਾਹਲੀ ਸਾਹਿਬ ਵਿਖੇ ਪਿਛਲੇ ਦਿਨੀਂ ਹੋਈਆਂ ਬਰਸਾਤਾਂ ਦੌਰਾਨ ਇੱਕ ਛੱਤ ਡਿੱਗ ਗਈ ਸੀ ਜਿਸ ਵਿੱਚ ਪੰਜ ਲੋਕ ਜਖਮੀ ਹੋਏ ਸਨ। ਅੱਜ ਉਨ੍ਹਾਂ ਦਾ ਹਾਲ ਜਾਨਣ ਤੇ ਹੋਏ ਮਾਲੀ ਨੁਕਸਾਨ ਦਾ ਜਾਇਜ਼ਾ ਲੈਣ ਅਤੇ ਉਸ ਗਰੀਬ ਪਰਿਵਾਰ ਨੂੰ ਮੁਆਵਜ਼ਾ ਦੇਣ ਗੁਰਦਾਸਪੁਰ ਦੇ DC ਹਿਮਾਂਸ਼ੂ ਅਗਰਵਾਲ ਪਹੁੰਚੇ। ਉਨ੍ਹਾਂ ਕਿਹਾ ਕਿ ਪ੍ਰੀਵਾਰਿਕ ਮੈਂਬਰਾਂ ਤੇ ਪਿੰਡ ਵਾਲਿਆਂ ਨਾਲ ਗੱਲ ਬਾਤ ਕਰਨ ਤੇ ਮੌਕਾ ਦੇਖਣ ਤੋਂ ਬਾਦ ਨੁਕਸਾਨ ਦਾ ਜਾਇਜ਼ਾ ਲੈਣ ਤੇ ਰਿਪੋਰਟ ਤਿਆਰ ਕਰਨ ਲਈ ਹੁਕਮ ਜਾਰੀ ਕਰ ਦਿੱਤੇ ਗਏ ਨੇ ਤੇ ਜਲਦੀ ਹੀ ਮੁੱਖਮੰਤਰੀ ਭਗਵੰਤ ਮਾਨ ਜੀ ਦੀਆਂ ਹਦਾਇਤਾਂ ਮੁਤਾਬਿਕ ਬਣਦਾ ਮੁਆਵਜਾ ਅਦਾ ਕਰ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਅਗਰ ਕਿਸੇ ਦਾ ਵੀ ਬਰਸਾਤਾਂ ਕਰਕੇ ਕੋਈ ਨੁਕਸਾਨ ਹੁੰਦਾ ਹੈ ਉਹ ਆਪਣੇ ਤਹਿਸੀਲ ਆਫਿਸ ਜਾਂ SDM ਆਫ਼ਿਸ ਰਿਪੋਰਟ ਕਰ ਸਕਦੇ ਹਨ ਤਾਂ ਜੋ ਉਨ੍ਹਾਂ ਨੂੰ ਮੁਆਵਜ਼ਾ ਮਿਲ ਸਕੇ।
ਤੁਸੀਂ ਦੇਖ ਰਹੇ ਹੋ ਕ੍ਰਿਸ਼ਨ ਗੋਪਾਲ ਨਾਲ ਜਤਿੰਦਰ ਕੁਮਾਰ ਦੀ ਆਲ 2 ਨਿਊਜ਼ ਲਈ ਵਿਸ਼ੇਸ਼ ਰਿਪੋਰਟ