ਮੁੜ ਸ਼ੁਰੂ ਹੋਈ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਦੇਖੋ ਲਾਈਵ ਤਸਵੀਰਾਂ ਤੇ ਸ਼ਰਧਾਲੂਆਂ ਦਾ ਕਿ ਹੈ ਕਹਿਣਾ
ਮੁੜ ਸ਼ੁਰੂ ਹੋਈ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਦੇਖੋ ਲਾਈਵ ਤਸਵੀਰਾਂ ਤੇ ਸ਼ਰਧਾਲੂਆਂ ਦਾ ਕਿ ਹੈ ਕਹਿਣਾ
ਕੱਲ੍ਹ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਲੈਂਡ ਪੋਰਟ ਅਥਾਰਟੀ, ਬੀ.ਐੱਸ.ਐੱਫ, ਨੈਸ਼ਨਲ ਹਾਈਵੇ ਅਥਾਰਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਜਾਇਜਾ ਲੈਣ ਤੋਂ ਬਾਅਦ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਨੂੰ ਮੁੜ ਸ਼ੁਰੂ ਕਰਨ ਦਾ ਫੈਸਲਾ ਲਿਆ ਸੀ ।
ਅੱਜ ਸਵੇਰ ਤੋਂ ਹੀ ਕਰਤਾਰਪੁਰ ਕੋਰੀਡੋਰ ਤੇ ਚਹਿਲ ਪਹਿਲ ਦੇਖਣ ਨੂੰ ਮਿਲੀ ਤੇ ਸ਼ਰਧਾਲੂਆਂ ਦਾ ਜੋ ਜੱਥਾ ਸ੍ਰੀ ਕਰਤਾਰਪੁਰ ਸਾਹਿਬ ਜਾਣਾ ਹੈ ਉਸ ਚ ਸ਼ਾਮਿਲ ਹੋਣ ਵਾਲੇ ਸ਼ਰਧਾਲੂ ਪਹੁੰਚਣੇ ਸ਼ੁਰੂ ਹੋ ਗਏ ਹਨ। 132 ਸ਼ਰਧਾਲੂਆਂ ਨੇ ਅਜੇ ਸ਼੍ਰੀ ਕਰਤਾਰਪੁਰ ਸਾਹਿਬ ਨਤਮਸਤਕ ਹੋਣ ਜਾਣਾ ਹੈ। ਪਿਛਲੇ 5 ਦਿਨਾਂ ਚ ਜਦੋਂ ਯਾਤਰਾ ਬੰਦ ਸੀ ਜਿਨ੍ਹਾਂ 700 ਦੇ ਕਰੀਬ ਸ਼ਧਾਲੂਆਂ ਨੇ ਕਰਤਾਰਪੁਰ ਸਾਹਿਬ ਜਾਣ ਲਈ ਅਪਲਾਈ ਕੀਤਾ ਸੀ ਉਹ ਦੁਬਾਰਾ ਅਪਲਾਈ ਕਰ ਸਕਦੇ ਹਨ । ਪਰ ਉਨ੍ਹਾਂ ਨੂੰ ਦੁਬਾਰਾ ਫੀਸ ਨਹੀਂ ਲਗੇਗੀ।
ਆਓ ਦੇਖਦੇ ਹਾਂ ਦੁਬਾਰਾ ਯਾਤਰਾ ਸ਼ੁਰੂ ਹੋਣ ਤੇ ਸ਼ਰਧਾਲੂਆਂ ਦਾ ਕਿ ਕਹਿਣਾ ਹੈ। ਤੁਸੀਂ ਦੇਖ ਰਹੇ ਹੋ ਆਲ 2 ਨਿਊਜ਼ ਲਈ ਜਤਿੰਦਰ ਕੁਮਾਰ ਨਾਲ ਕ੍ਰਿਸ਼ਨ ਗੋਪਾਲ ਦੀ ਇਹ ਵਿਸ਼ੇਸ਼ ਰਿਪੋਰਟ।