ਤਲਵੰਡੀ ਨਾਹਰ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ
ਪ੍ਰਬੰਧਕਾਂ ਨੇ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਬੱਦੋਵਾਲ ਨੂੰ ਸਨਮਾਨਿਤ ਕੀਤਾ
ਫ਼ਤਿਹਗੜ੍ਹ ਚੂੜੀਆਂ / ਰਾਜੀਵ ਸੋਨੀ / ਫ਼ਤਿਹਗੜ੍ਹ ਚੂੜੀਆਂ ਦੇ ਨਜਦੀਕੀ ਪਿੰਡ ਤਲਵੰਡੀ ਨਾਹਰ ਦੇ ਗੁਰਦੁਆਰਾ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਪ੍ਰਬੰਧਕਾਂ ਵੱਲੋਂ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਕਾਹਲੋਂ ਬੱਦੋਵਾਲ, ਸਰਪੰਚ ਸਾਹਿਬ ਭੁਪਿੰਦਰ ਸਿੰਘ ਗਿੱਲ ਲਖਵਿੰਦਰ ਸਿੰਘ ਗ੍ਰੰਥੀ ਪ੍ਰੇਮ ਸਿੰਘ ਜੀ ਲਖਬੀਰ ਸਿੰਘ ਪ੍ਰਚਾਰਕ ਸੁਖਰਾਜ ਸਿੰਘ ਕਵੀਸ਼ਰ ਲਖਬੀਰ ਸਿੰਘ ਤੇਡ਼ੀ ਕਵੀਸ਼ਰ ਸੁਖਵਿੰਦਰ ਸਿੰਘ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ। ਪਹੁੰਚੇ ਹੋਏ ਉਕਤ ਮੋਹਤਬਰਾਂ ਨੇ ਸਮੂਹ ਸੰਗਤ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਗਮ ਵਿੱਚ ਪ੍ਰਬੰਧਕ ਕਮੇਟੀ ਦੇ ਨਾਲ ਸ਼ਾਮਲ ਹੋ ਕੇ ਪਿੰਡ ਤਲਵੰਡੀ ਨਾਹਰ ਦੇ ਗੁਰਮਤਿ ਸਮਾਗਮ ਵਿੱਚ ਹਿੱਸਾ ਲੈਣ ਵਾਲੇ ਸਕੂਲੀ ਬੱਚਿਆਂ ਨੂੰ ਦੇ ਉਤਸ਼ਾਹਿਤ ਕਰਨ ਲਈ ਉਹਨਾਂ ਨੂੰ ਕਾਪੀਆਂ ਅਤੇ ਪੈੱਨ ਵੀ ਵੰਡੇ ਗਏ।