ਚੇਅਰਮੈਨ ਰਾਜੀਵ ਸ਼ਰਮਾਂ ਅਤੇ ਡੀ ਸੀ ਗੁਰਦਾਸਪੁਰ ਦੀ ਮਿਲਣੀ ਹੋਈ

ਦੋਵਾਂ ਵੱਲੋਂ ਮੁਲਾਕਾਤ ਦੌਰਾਨ ਕਈ ਅਹਿਮ ਮਸਲੇ ਵਿਚਾਰੇ ਗਏ

ਚੇਅਰਮੈਨ ਰਾਜੀਵ ਸ਼ਰਮਾਂ ਅਤੇ ਡੀ ਸੀ ਗੁਰਦਾਸਪੁਰ ਦੀ ਮਿਲਣੀ ਹੋਈ

ਫ਼ਤਿਹਗੜ੍ਹ ਚੂੜੀਆਂ/ ਰਾਜੀਵ ਸੋਨੀ / ਬੀਤੇ ਦਿਨੀਂ ਚੇਅਰਮੈਨ ਰਾਜੀਵ ਸ਼ਰਮਾਂ ਅਤੇ ਗੁਰਦਾਸਪੁਰ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅੱਗਰਵਾਲ ਦੀ ਇੱਕ ਵਿਸ਼ੇਸ਼ ਮਿਲਣੀ ਹੋਈ। ਇਸ ਮੁਲਾਕਾਤ ਬਾਰੇ ਚੇਅਰਮੈਨ ਰਾਜੀਵ ਸ਼ਰਮਾਂ ਨੇ ਵਿਸਥਾਰਪੂਰਵਕ ਜਾਣਕਾਰੀ ਦੇਂਦੇ ਹੋਏ ਦੱਸਿਆ ਕਿ ਮੇਰੇ ਚੇਅਰਮੈਨ ਬਨਣ ਤੋਂ ਬਾਅਦ ਡੀ ਸੀ ਹਿਮਾਂਸ਼ੂ ਅੱਗਰਵਾਲ ਜੀ ਨਾਲ ਮੇਰੀ ਪਹਿਲੀ ਮੁਲਾਕਾਤ ਸੀ, ਅਤੇ ਇਹ ਮੁਲਾਕਤ ਬਹੁਤ ਹੀ ਸਾਰਥਕ ਮਹੌਲ ਵਿੱਚ ਹੋਈ, ਇਸ ਬਾਰੇ ਅੱਗੇ ਜਾਣਕਾਰੀ ਦੇਂਦੇ ਹੋਏ ਚੇਅਰਮੈਨ ਸ਼ਰਮਾਂ ਨੇ ਦੱਸਿਆ ਕਿ ਇਸ ਮੁਲਾਕਾਤ ਦੌਰਾਨ ਮੈ ਹਲਕਾ ਫ਼ਤਿਹਗੜ੍ਹ ਚੂੜੀਆਂ ਜਿਥੋਂ ਦਾ ਮੈ ਜੰਮ ਪਲ ਹਾਂ ਉਸ ਸਮੇਤ ਪੂਰੇ ਗੁਰਦਾਸਪੁਰ ਲੋਕ ਸਭਾ ਹਲਕੇ ਦੀਆਂ ਸਾਂਝੀਆਂ ਅਤੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ  ਬਾਰੇ ਮੈ ਡੀ ਸੀ ਸਾਹਿਬ ਨੂੰ ਵਿਸਥਾਰਪੂਰਵਕ ਜਾਣੂ ਕਰਵਾਇਆ ਹੈ। ਅਤੇ ਡੀ ਸੀ ਸਾਹਿਬ ਨੇ ਮੈਨੂੰ ਪੂਰਨ ਭਰੋਸਾ ਦਿਵਾਇਆ ਹੈ ਕਿ ਉਹ ਇਹਨਾਂ ਮੰਗਾਂ ਅਤੇ ਮੁਸ਼ਕਲਾਂ ਨੂੰ ਜਲਦ ਤੋਂ ਜਲਦ ਹੱਲ ਕਰ ਦੇਣਗੇ। ਅਤੇ ਭਵਿੱਖ ਚ ਵੀ ਜੇਕਰ ਕਿਸੇ ਤਰ੍ਹਾਂ ਦੀ ਮੁਸ਼ਕਲ ਆਉਂਦੀ ਹੈ ਤਾਂ ਉਸਨੂੰ ਤੁਰੰਤ ਮੇਰੇ ਧਿਆਨ ਵਿੱਚ ਲਿਆਂਦਾ ਜਾਵੇ।