ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਅੱਜ ਦੇ ਦਿਨ ਦਾ ਤੂਫ਼ਾਨੀ ਦੌਰਾ
ਅੰਮ੍ਰਿਤਸਰ ਦੀ ਸੀਟ ਸ਼ਾਨ ਨਾਲ ਜਿਤਾਂਗੇ

ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਦਿਨ ਦੀ ਸ਼ੁਰੂਆਤ ਪਿੰਡ ਕੋਟਲੀ ਸਾਕੀਆਂਵਾਲੀ, ਹਰੜ ਖੁਰਦ, ਮੁਕਾਮ ਵਿੱਚ ਭਰਵੀਂ ਮੀਟਿੰਗਾਂ ਨਾਲ ਕੀਤੀ।
ਇਸ ਤੋਂ ਬਾਅਦ ਹਲਕਾ ਅਟਾਰੀ ਵਿੱਚ ਹਲਕਾ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਦੀ ਅਗਵਾਈ ਹੇਠ ਪਿੰਡ ਖੁਰਮਣੀ ਅਤੇ ਬੱਲ ਖੁਰਦ ਵਿਖੇ ਮੀਟਿੰਗਾਂ ਕੀਤੀਆਂ ।
ਇਸ ਸਬੰਧੀ ਹਲਕਾ ਪੱਛਮੀ ਦੇ ਵਿਧਾਇਕ ਡਾ: ਜਸਬੀਰ ਸਿੰਘ ਸੰਧੂ ਜੀ ਦੀ ਅਗਵਾਈ ਹੇਠ ਗੁਮਟਾਲਾ, ਗੁਰੂ ਅਮਰਦਾਸ ਐਵੀਨਿਊ, ਬਾਬਾ ਦਰਸ਼ਨ ਸਿੰਘ ਨਗਰ, ਵਾਰਡ ਨੰ: 84 (ਨਰਾਇਣਗੜ੍ਹ) ਵਿਖੇ ਮੀਟਿੰਗਾਂ ਕੀਤੀਆਂ । ਸ਼ਾਮ ਨੂੰ ਪਿੰਡ ਜਗਦੇਵ ਕਲਾਂ ਅਤੇ ਜ਼ਿਲ੍ਹਾ ਦੱਖਣੀ ਵਿੱਚ ਮੀਟਿੰਗਾਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਵੋਟਿੰਗ ਦੇ ਆਖਰੀ ਕੁਝ ਦਿਨ ਬਾਕੀ ਹਨ, ਮੇਰੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਮਿਲਾਂ ਅਤੇ ਆਪ ਨੂੰ
ਵੋਟਾਂ ਪਵਾ ਕਿ ਇਹ ਸੀਟ ਕੇਜਰੀਵਾਲ ਅਤੇ ਭਗਵੰਤ ਮਨ ਜੀ ਦੀ ਝੋਲੀ ਚ ਸ਼ਾਨ ਨਾਲ ਪਾਈ ਜਾਵੇ । ਲੋਕ ਸਾਨੂੰ ਸਾਡੀ ਉਮੀਦ ਤੋਂ ਵੱਧ ਪਿਆਰ ਦੇ ਰਹੇ ਹਨ ਅਤੇ ਮੈਂ ਲੋਕਾਂ ਦੀ ਉਮੀਦ ਤੋਂ ਵੱਧ ਕੰਮ ਕਰਕੇ ਦਿਖਾਵਾਂਗਾ। ਇਸ ਮੌਕੇ ਉਨ੍ਹਾਂ ਨਾਲ ਇਲਾਕਾ ਦਿਹਾਤੀ ਪ੍ਰਧਾਨ ਬਲਜਿੰਦਰ ਸਿੰਘ ਥੜ੍ਹੇ, ਸੀਨੀਅਰ ਆਗੂ ਤਲਬੀਰ ਸਿੰਘ ਗਿੱਲ, ਅਰਵਿੰਦਰ ਭੱਟੀ, ਜਸਕਰਨ ਸਿੰਘ, ਹੀਰਾ ਸਿੰਘ, ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।